ਹੋਰ ਵਧਿਆ ਬਿਜਲੀ ਸੰਕਟ, ਤਲਵੰਡੀ ਸਾਬੋ ਦਾ ਇਕ ਹੋਰ ਯੂਨਿਟ ਬੰਦ 
Published : Jul 4, 2021, 11:07 am IST
Updated : Jul 4, 2021, 11:07 am IST
SHARE ARTICLE
Electricity
Electricity

ਸਵੇਰੇ ਸਾਢੇ 10 ਵਜੇ ਸ਼ਡ‌ਿਊਲ ਬਿਜਲੀ 7140 ਮੈਗਾਵਾਟ ਹੈ ਜਦਕਿ ਪੰਜਾਬ 7159 ਮੈਗਾਵਾਟ ਬਿਜਲੀ ਲੈ ਰਿਹਾ ਹੈ। ਇਸ ਤਰੀਕੇ ਤਕਰੀਬਨ 18 ਮੈਗਾਵਾਟ ਬਿਜਲੀ ਓਵਰਡਰਾਅ ਹੋ ਰਹੀ ਹੈ

ਪਟਿਆਲਾ : ਪੰਜਾਬ ਵਿਚ ਬਿਜਲੀ ਸੰਕਟ ਉਸ ਵੇਲੇ ਹੋਰ ਗੰਭੀਰ ਹੋ ਗਿਆ ਜਦੋਂ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਦੇਰ ਰਾਤ ਬੰਦ ਹੋ ਗਿਆ। ਤਿੰਨ ਯੂਨਿਟਾਂ ਵਾਲੇ ਇਸ ਪਲਾਂਟ ਦਾ ਇਕ ਯੂਨਿਟ 8 ਮਾਰਚ ਤੋਂ ਬੰਦ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਇਹ ਕਿਹਾ ਹੈ ਕਿ ਤਲਵੰਡੀ ਸਾਬੋ ਦਾ ਇਕ ਯੂਨਿਟ ਬੰਦ ਹੋਣ ਕਾਰਨ ਸੰਕਟ ਹੈ ਤੇ ਹੁਣ ਦੂਜਾ ਯੂਨਿਟ ਵੀ ਬੰਦ ਹੋ ਗਿਆ ਹੈ।ਇਹ ਯੂਨਿਟ ਬੋਇਲਰ ਵਿਚ ਨੁਕਸ ਪੈਣ ਕਾਰਨ ਬੰਦ ਹੋਇਆ ਹੈ।

ਇਹ ਵੀ  ਪੜ੍ਹੋ -  ਸਿਮਰਨਜੀਤ ਸਿੰਘ ਮਾਨ ਵਲੋਂ ਬਰਗਾੜੀ ਇਨਸਾਫ਼ ਮੋਰਚੇ ਦੀ ਅੱਜ ਤੋਂ ਦੁਬਾਰਾ ਸ਼ੁਰੂਆਤ 

ਦੂਜਾ ਯੁਨਿਟ ਵੀ 660 ਮੈਗਾਵਾਟ ਦਾ ਹੈ।ਅਸਲ ਵਿਚ ਇਸ ਪਲਾਂਟ ਦੇ ਤਿੰਨੋਂ ਯੂਨਿਟ 660 ਮੈਗਾਵਾਟ ਦੇ ਹਨ ਤੇ ਪਲਾਂਟ ਦੀ ਕੁੱਲ ਸਮਰਥਾ 1980 ਮੈਗਾਵਾਟ ਹੈ।ਅੱਜ ਸਵੇਰੇ ਹੀ ਪੰਜਾਬ ਬਿਜਲੀ ਓਵਰਡਰਾਅ ਕਰਨੀ ਸ਼ੁਰੂ ਹੋ ਗਿਆ ਹੈ। ਸਵੇਰੇ ਸਾਢੇ 10 ਵਜੇ ਸ਼ਡ‌ਿਊਲ ਬਿਜਲੀ 7140 ਮੈਗਾਵਾਟ ਹੈ ਜਦਕਿ ਪੰਜਾਬ 7159 ਮੈਗਾਵਾਟ ਬਿਜਲੀ ਲੈ ਰਿਹਾ ਹੈ। ਇਸ ਤਰੀਕੇ ਤਕਰੀਬਨ 18 ਮੈਗਾਵਾਟ ਬਿਜਲੀ ਓਵਰਡਰਾਅ ਹੋ ਰਹੀ ਹੈ।

SHARE ARTICLE

ਏਜੰਸੀ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement