
ਲਿਖਿਆ, ਤੁਹਾਡਾ ਸਹਿਯੋਗ ਹਮੇਸ਼ਾ ਮੇਰੀ ਤਾਕਤ ਰਿਹਾ ਹੈ ਅੱਗੇ ਵੀ ਤਾਕਤ ਬਣਿਆ ਰਹੇਗਾ
ਚੰਡੀਗੜ੍ਹ: ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਅਸ਼ਵਨੀ ਸ਼ਰਮਾ ਨੇ ਟਵੀਟ ਕਰਦਿਆਂ ਅਪਣੇ ਸਮਰਥਕਾਂ ਦਾ ਧਨਵਾਦ ਕੀਤਾ ਹੈ।
ਅਸ਼ਵਨੀ ਸ਼ਰਮਾ ਨੇ ਟਵੀਟ ਕਰਦਿਆਂ ਲਿਖਿਆ, “ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਦੇ ਰੂਪ ਵਿਚ, ਪਾਰਟੀ ਦੇ ਪ੍ਰਦੇਸ਼ ਜਨਰਲ ਸਕੱਤਰ ਦੇ ਰੂਪ ਵਿਚ, ਪਾਰਟੀ ਦੇ ਦੋ ਵਾਰ ਸੂਬਾ ਪ੍ਰਧਾਨ ਹੋਣ ਦੇ ਨਾਤੇ, ਤੁਸੀਂ ਸਾਰਿਆਂ ਨੇ ਬਹੁਤ ਸਾਰਾ ਪਿਆਰ ਅਤੇ ਸਹਿਯੋਗ ਦਿਤਾ ਹੈ। ਵਿਸ਼ੇਸ਼ ਕਰਕੇ ਕਿਸਾਨ ਅੰਦੋਲਨ ਦੌਰਾਨ ਜਿਸ ਸਮੇਂ ਵਰਕਰਾਂ 'ਤੇ ਹਮਲੇ ਹੋ ਰਹੇ ਸਨ ਅਤੇ ਉਨ੍ਹਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਸੀ। ਤੁਸੀਂ ਉਸ ਸਮੇਂ ਵੀ ਪਾਰਟੀ ਨਾਲ ਅਤੇ ਮੇਰੇ ਨਾਲ ਖੜ੍ਹੇ ਰਹੇ”।
ਇਹ ਵੀ ਪੜ੍ਹੋ: ਧੋਖਾਧੜੀ ਕੇਸ ’ਚ ਬਾਦਲ ਵਿਰੁਧ ਜਾਰੀ ਸੰਮਨ ਸੁਪਰੀਮ ਕੋਰਟ ਨੇ ਕੀਤੇ ਰੱਦ
ਅਸ਼ਵਨੀ ਸ਼ਰਮਾ ਨੇ ਅੱਗੇ ਲਿਖਿਆ, “ ਮੈਂ ਇਹ ਕਦੀ ਵੀ ਨਹੀਂ ਭੁੱਲਾਗਾ। ਮੈਂ ਹਮੇਸ਼ਾ ਤੁਹਾਡੇ ਸਾਰਿਆਂ ਦੇ ਸੰਪਰਕ ਵਿਚ ਰਹਾਂਗਾ ਅਤੇ ਤੁਹਾਡੇ ਲਈ ਨਿਜੀ ਤੌਰ 'ਤੇ ਉਪਲਬਧ ਰਹਾਂਗਾ। ਮੇਰੇ ਕੋਲੋਂ ਇੰਨੇ ਲੰਮੇ ਰਾਜਨੀਤਕ ਕੈਰੀਅਰ ਅੰਦਰ ਇਨ੍ਹਾਂ ਜ਼ਿੰਮੇਵਾਰੀਆਂ ਦੌਰਾਨ ਕੰਮ ਕਰਦੇ ਹੋਏ ਅਨੇਕ ਭੁੱਲਾ ਹੋਈਆਂ ਹੋਣਗੀਆਂ। ਉਸ ਦੇ ਲਈ ਮੈਂ ਖੇਦ ਪ੍ਰਗਟ ਕਰਦਾ ਹਾਂ ਪਰ ਆਪ ਸੱਭ ਦਾ ਸਹਿਯੋਗ ਹਮੇਸ਼ਾ ਮੇਰੀ ਤਾਕਤ ਰਿਹਾ ਹੈ ਅੱਗੇ ਵੀ ਮੇਰੀ ਤਾਕਤ ਬਣਿਆ ਰਹੇਗਾ”।
ਇਹ ਵੀ ਪੜ੍ਹੋ: ਸੁੱਕੇ ਪਰਸ਼ਾਦਿਆਂ ਵਿਚ ਘਪਲੇ ਦਾ ਮਾਮਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 51 ਮੁਲਾਜ਼ਮ ਕੀਤੇ ਮੁਅੱਤਲ
ਇਸ ਤੋਂ ਪਹਿਲਾਂ ਬੀਤੇ ਦਿਨ ਅਸ਼ਵਨੀ ਸ਼ਰਮਾ ਨੇ ਅਸਤੀਫ਼ੇ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਸੀ। ਅਸ਼ਵਨੀ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਵਿਚ ਅਸਤੀਫ਼ੇ ਦੀ ਕੋਈ ਪਰੰਪਰਾ ਨਹੀਂ ਹੈ। ਉਨ੍ਹਾਂ ਲਿਖਿਆ, “ਮੀਡੀਆ ਵਿਚ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਮੈਂ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ, ਮੈਂ ਅਜਿਹੀਆਂ ਅਫ਼ਵਾਹਾਂ ਦਾ ਖੰਡਨ ਕਰਦਾ ਹਾਂ। ਆਪ ਸੱਭ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵਿਚ ਅਸਤੀਫ਼ੇ ਦੀ ਕੋਈ ਪਰੰਪਰਾ ਨਹੀਂ ਹੈ”।