
ਪ੍ਰੈਸ ਕਾਨਫਰੰਸ ਕਰ ਕੇ ਮੀਡੀਆ ਚੈਨਲ ਨੂੰ ਪਾਈ ਝਾੜ
ਚੰਡੀਗੜ੍ਹ - MP ਗੁਰਜੀਤ ਔਜਲਾ ਨੇ ਬੀਤੇ ਕੱਲ੍ਹ ਉਹਨਾਂ ਦੇ 'ਆਪ' ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਛਾਪਣ ਵਾਲੇ ਮੀਡੀਆ ਅਦਾਰੇ ਨੂੰ ਲੀਗਲ ਨੋਟਿਸ ਭੇਜਿਆ ਹੈ। ਉਹਨਾਂ ਨੇ ਬੀਤੇ ਕੱਲ੍ਹ ਫੇਸਬੁੱਕ ਪੋਸਟ ਪਾ ਕੇ ਇਹਨਾਂ ਖ਼ਬਰਾਂ ਦਾ ਖੰਡਨ ਕੀਤਾ ਸੀ ਕਿ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਨਹੀਂ ਹੋ ਰਹੇ ਹਨ ਵਾਇਰਲ ਹੋ ਰਹੀਆਂ ਖ਼ਬਰਾਂ ਝੂਠੀਆਂ ਹਨ।
ਉਹਨਾਂ ਨੇ ਇਕ ਨਿੱਜੀ ਚੈਨਲ ਨਾਲ ਵੀ ਗੱਲਬਾਤ ਦੌਰਾਨ ਕਿਹਾ ਸੀ ਕਿ ਉਹਨਾਂ ਦੇ 'ਆਪ' ਵਿਚ ਸ਼ਾਮਲ ਹੋਣ ਦੀਆਂ ਖ਼ਬਰਾਂ ਬਕਵਾਸ ਹਨ, ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ ਆਪ ਵਿਚ ਸ਼ਾਮਲ ਹੋਣ ਦੀ ਖ਼ਬਰ ਪਬਲਿਸ਼ ਕਰਨ ਵਾਲਿਆਂ ਦੇ ਖਿਲਾਫ਼ ਉਹ ਮਾਣਹਾਨੀ ਦਾ ਮੁਕੱਦਮਾ ਦਰਜ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਪੱਕੇ ਸਿਪਾਹੀ ਹਨ ਅਤੇ ਕਾਂਗਰਸ ਲਈ ਕੰਮ ਕਰਦੇ ਰਹਿਣਗੇ। ਔਜਲਾ ਨੇ ਮੀਡੀਆ ਕੋਈ ਵੀ ਖ਼ਬਰ ਚਲਾਉਣ ਤੋਂ ਪਹਿਲਾਂ ਪੁਸ਼ਟੀ ਕਰਨ ਦੀ ਬੇਨਤੀ ਕੀਤੀ।
ਗੁਰਜੀਤ ਔਜਲਾ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਵਿਚ ਉਹਨਾਂ ਨੇ ਕਿਹਾ ਕਿ 'ਦਾ ਐਡੀਟਰ' ਨਿਊਜ਼ ਚੈਨਲ ਨੇ ਕੱਲ੍ਹ ਪੁਖਤਾ ਸਬੂਤਾਂ ਦੇ ਅਧਾਰ 'ਤੇ ਇਹ ਖ਼ਬਰ ਚਲਾਈ ਕਿ ਗੁਰਜੀਤ ਸਿੰਘ ਔਜਲਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਔਜਲਾ ਨੇ ਕਿਹਾ ਕਿ ਚੈਨਲ ਨੇ ਬਿਨ੍ਹਾਂ ਉਹਨਾਂ ਦਾ ਬਿਆਨ ਲਏ ਇਹ ਖ਼ਬਰ ਲਗਾਈ ਹੈ ਜਿਸ ਦਾ ਕੋਈ ਸਿਰ-ਪੈਰ ਨਹੀਂ ਹੈ।
ਉਹਨਾਂ ਨੇ ਕਿਹਾ ਕਿ ਕਈ ਲੋਕ ਅਜਿਹ ਹਨ ਜੋ ਸਿਰਫ਼ ਅਪਣੇ ਨਿੱਜੀ ਹਿੱਤਾਂ ਦੇ ਲਈ ਅਜਿਹੀਆਂ ਖਬਰਾਂ ਲਗਾਉਂਦੇ ਹਨ ਤੇ ਹੋਰਾਂ ਦੇ ਅਕਸ ਨੂੰ ਖ਼ਰਾਬ ਕਰਦੇ ਹਨ।
ਉਙਨਾਂ ਨੇ ਕਿਹਾ ਕਿ ਉਹ ਪਹਿਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਤੇ ਅੱਗੇ ਵੀ ਜੁੜੇ ਰਹਿਣਗੇ ਕੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਤੇ ਅਜਿਹੀਆਂ ਖ਼ਬਰਾਂ ਲਗਾਉਣ ਵਾਲਿਆਂ ਕੋਲ ਉਹਨਾਂ ਖਿਲਾਫ਼ ਬੋਲਣ ਲਈ ਕੁੱਝ ਨਹੀਂ ਹੈ ਇਸ ਲਈ ਉਹ ਇਹ ਤਰੀਕਾ ਅਪਣਾ ਰਹੇ ਹਨ ਪਰ ਉਹ ਇਹਨਾਂ ਖ਼ਬਰਾਂ ਦਾ ਸਿਰੇ ਤੋਂ ਖੰਡ ਕਰਦੇ ਹਨ ਤੇ ਅਜਿਹੀਆਂ ਝੂਠੀਆਂ ਖ਼ਬਰਾਂ ਲਗਾਉਣ ਵਾਲਿਆਂ ਖ਼ਿਲਾਫ਼ ਲੀਗਲ ਕਾਰਵਾਈ ਕਰਾਂਗਾ।