ਖ਼ਬਰਾਂ |

ਤਾਜ਼ਾ |

Siddharth Malhotra Fan Page Scam : ਸਿਧਾਰਥ ਮਲਹੋਤਰਾ ਦੇ ਨਾਂ ’ਤੇ ਅਮਰੀਕੀ ਨਿਵਾਸੀ 'ਤੇ 50 ਲੱਖ ਰੁਪਏ ਦੀ ਠੱਗੀ

By : BALJINDERK

Published : Jul 4, 2024, 7:31 pm IST
Updated : Jul 4, 2024, 7:31 pm IST
SHARE ARTICLE
Siddharth Malhotra
Siddharth Malhotra

Siddharth Malhotra Fan Page Scam :

Siddharth Malhotra Fan Page Scam : ਸੋਸ਼ਲ ਮੀਡੀਆ ’ਤੇ ਬਾਲੀਵੁੱਡ ਹਸਤੀਆਂ ਦੇ ਨਾਂ ’ਤੇ ਕਈ ਫੈਨ ਕਲੱਬ ਬਣੇ ਹੋਏ ਹਨ। ਅਕਸਰ ਬਹੁਤ ਸਾਰੇ ਫੈਨਜ਼ ਇੰਨਾ ਨੂੰ ਫੋਲੋ ਕਰਦੇ ਹਨ।  ਇੱਕ ਫੈਨ ਕਲੱਬ ਦਾ ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਬਾਲੀਵੁੱਡ ਸਟਾਰ ਸਿਧਾਰਥ ਮਲਹੋਤਰਾ ਦੇ ਇੱਕ ਫੈਨ ਨੇ ਅਦਾਕਾਰ ਦੇ ਇੱਕ ਫੈਨ ਪੇਜ਼ ਉੱਤੇ 50 ਲੱਖ ਰੁਪਏ ਤੋਂ ਵੱਧ ਦੀ ਠੱਗੀ ਦਾ ਇਲਜ਼ਾਮ ਲਗਾਇਆ ਹੈ।
ਦਰਅਸਲ  ਇਹ ਧੋਖਾਧੜੀ ਅਮਰੀਕਾ ਵਿਚ ਰਹਿਣ ਵਾਲੀ ਇਕ ਔਰਤ ਨਾਲ ਹੋਈ ਹੈ। ਜਿਸ ਦਾ ਨਾਮ ਮੀਨੂੰ ਵਾਸੁਦੇਵ ਹੈ। ਇਸ ਔਰਤ ਦਾ ਦੋਸ਼ ਹੈ ਕਿ ਅਲੀਜਾ ਅਤੇ ਹੁਸਨਾ ਪਰਵੀਨ ਨਾਮ ਦੇ ਦੋ ਵਿਅਕਤੀਆਂ ਨੇ ਕਿਹਾ ਕਿ ਸਿਧਾਰਥ ਮਲਹੋਤਰਾ ਦੀ ਜਾਨ ਨੂੰ ਖ਼ਤਰਾ ਹੈ। ਮਾਮਲਾ ਅਕਤੂਬਰ ਤੋਂ ਦਸੰਬਰ 2023 ਦਰਮਿਆਨ ਦਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜੋ:T20 World Cup : ਮੁੰਬਈ ਪਹੁੰਚੀ ਟੀਮ ਇੰਡੀਆ, ਥੋੜ੍ਹੇ ਹੀ ਦੇਰ ’ਚ Victory Parade ਪਹੁੰਚਣਗੇ ਖਿਡਾਰੀ

ਮੀਨੂੰ ਨੇ ਆਪਣੀ ਪੋਸਟ ‘ਚ ਲਿਖਿਆ- ਅਲੀਜਾ ਨੇ ਉਸ ਨੂੰ ਕਿਹਾ ਸੀ ਕਿ ਕਿਆਰਾ ਕਾਰਨ ਸਿਡ ਦੀ ਜਾਨ ਨੂੰ ਖਤਰਾ ਹੈ। ਉਸ ਨੇ ਧਮਕੀ ਦੇ ਕੇ ਸਿਦ ਨਾਲ ਵਿਆਹ ਕਰਵਾ ਲਿਆ। ਕਿਆਰਾ ਨੇ ਸਿਧਾਰਥ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਉਸ ਨਾਲ ਵਿਆਹ ਨਹੀਂ ਕੀਤਾ ਤਾਂ ਉਹ ਉਸ ਦੇ ਪਰਿਵਾਰ ਨੂੰ ਮਾਰ ਦੇਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕਿਆਰਾ ਨੇ ਸਿਡ ‘ਤੇ ਕਾਲਾ ਜਾਦੂ ਕੀਤਾ ਹੈ। ਸਿਡ ਦਾ ਕੋਈ ਬੈਂਕ ਖਾਤਾ ਨਹੀਂ ਹੈ। ਅਲੀਜ਼ਾ ਮੀਨੂ ਨੂੰ ਸਿਡ ਨੂੰ ਬਚਾਉਣ ਵਿੱਚ ਮਦਦ ਕਰਨ ਲਈ ਕਹਿੰਦੀ ਹੈ। ਮੀਨੂ ਵਾਸੁਦੇਵ ਦੇ ਮੁਤਾਬਕ, ਉਨ੍ਹਾਂ ਦੋ ਐਡਮਿਨ ਗਰਲਜ਼ ਨੇ ਉਸ ਨੂੰ ਇੱਥੋਂ ਤੱਕ ਵਿਸ਼ਵਾਸ ਦਿਵਾਇਆ ਕਿ ਕਿਆਰਾ ਨੇ ਸਿਧਾਰਥ ‘ਤੇ ਕਾਲਾ ਜਾਦੂ ਕੀਤਾ ਸੀ ਅਤੇ ਹੁਣ ਸਿਧਾਰਥ ਦਾ ਬੈਂਕ ਖਾਤਾ ਵੀ ਨਹੀਂ ਹੈ। ਫਿਰ ਅਲੀਜ਼ਾ ਨਾਮ ਦੀ ਲੜਕੀ ਨੇ ਅਦਾਕਾਰ ਦੀ ਫੈਨ ਮੀਨੂੰ ਨੂੰ ਸਿਧਾਰਥ ਨੂੰ ਬਚਾਉਣ ਵਿੱਚ ਮਦਦ ਕਰਨ ਦੀ ਬੇਨਤੀ ਕੀਤੀ।

ਇਹ ਵੀ ਪੜੋ:Mohali News : ਮੁਹਾਲੀ ਘੁੰਮਣ ਆਉਣ ਵਾਲੇ ਲੋਕ ਰੱਖਣ ਖਾਸ ਧਿਆਨ,ਹੁਣ ਕੈਮਰਿਆਂ ਰਾਹੀਂ ਕੱਟੇ ਜਾਣਗੇ ਟ੍ਰੈਫ਼ਿਕ ਚਲਾਨ

ਅਲੀਜਾ ਨੇ ਕਥਿਤ ਤੌਰ ’ਤੇ ਮੀਨੂੰ ਵਾਸੁਦੇਵ ਨੂੰ ਸਿਧਾਰਥ ਦੀ ਪੀਆਰ ਟੀਮ ਦੇ ਦੀਪਕ ਦੂਬੇ ਨਾਲ ਗੱਲ ਕਰਨ ਲਈ ਮਨਵਾਇਆ। ਉਨ੍ਹਾਂ ਨੇ ਮੀਨੂੰ ਨੂੰ ਕਿਆਰਾ ਦੀ ਟੀਮ ਵਿਚ ਰਾਧਿਕਾ ਨਾਮ ਦੀ ਇੱਕ ਨਿਊਜ਼ਵੂਮੈਨ ਨਾਲ ਮਿਲਾਇਆ। ਮੀਨੂੰ ਨੇ ਦੱਸਿਆ ਕਿ ਉਹ ਹਰ ਹਫ਼ਤੇ ਸਿਧਾਰਥ ਅਤੇ ਕਿਆਰਾ ਨੂੰ ਪੈਸੇ ਦਿੰਦੀ ਰਹਿੰਦੀ ਸੀ ਤਾਂ ਕਿ ਉਨ੍ਹਾਂ ਬਾਰੇ ਅੰਦਰਲੀ ਜਾਣਕਾਰੀ ਅਤੇ ਸਿਧਾਰਥ ਨਾਲ ਗੱਲ ਕੀਤੀ ਜਾ ਸਕੇ। ਮੀਨੂੰ ਮੁਤਾਬਕ ਸਿਧਾਰਥ ਮਲਹੋਤਰਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ‘ਚ ਉਸ ਨੂੰ 50 ਲੱਖ ਰੁਪਏ ਦਾ ਨੁਕਸਾਨ ਹੋਇਆ।
ਹੁਣ ਮੀਨੂੰ ਵਾਸੂਦੇਵ ਨੇ ਆਪਣੇ ਲਈ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਨਾਲ ਗ਼ਲਤ ਤਰੀਕੇ ਨਾਲ ਪੈਸੇ ਦੀ ਠੱਗੀ ਹੋਈ। ਹੁਣ ਉਹ ਪੈਸੇ ਵਾਪਸ ਚਾਹੁੰਦੇ ਹਨ। ਹਾਲਾਂਕਿ ਹੁਣ ਤੱਕ ਨਾ ਤਾਂ ਕਿਆਰਾ ਅਡਵਾਨੀ ਅਤੇ ਨਾ ਹੀ ਸਿਧਾਰਥ ਮਲਹੋਤਰਾ ਨੇ ਇਸ ਮਾਮਲੇ ’ਤੇ ਕੋਈ ਪ੍ਰਤੀਕਿਰਿਆ ਦਿੱਤੀ ਹੈ।

(For more news apart from fraud of 50 lakh rupees on an American resident in name of Siddharth Malhotra News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲੋਕਸਭਾ ਮੈਂਬਰੀ ਅਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਪਾਲ ਦੀ ਕਾਨੂੰਨੀ ਭੂਮਿਕਾ 'ਤੇ ਵਕੀਲ ਨਾਲ ਖਾਸ ਗੱਲਬਾਤ

22 Apr 2026 12:40 PM

Chandigarh University ਹੋਣ ਹਰ ਵਿਦਿਆਰਥੀਆਂ ਨੂੰ ਦੇਵੇਗੀ 200 ਕਰੋੜ ਦੀ Scholarship !

22 Apr 2026 12:39 PM

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM
Advertisement