woman drone pilot : ਪਿੰਡ ਬੜੂੰਦੀ ਦੀ ਮਨਦੀਪ ਕੌਰ ਪੰਨੂ ਬਣੀ ਪਹਿਲੀ ਔਰਤ ਡਰੋਨ ਪਾਇਲਟ
Published : Jul 4, 2024, 11:10 am IST
Updated : Jul 4, 2024, 11:10 am IST
SHARE ARTICLE
Mandeep Kaur Pannu of village Barundi became the first woman drone pilot
Mandeep Kaur Pannu of village Barundi became the first woman drone pilot

ਨਵੀਂ ਤਕਨੀਕ ਨਾਲ ਕਰਦੀ ਹੈ ਫ਼ਸਲਾਂ ’ਤੇ ਕੀਟਨਾਸ਼ਕ ਦਵਾਈ ਦੀ ਸਪਰੇਅ

 

Mandeep Kaur Pannu of village Barundi became the first woman drone pilot- ਰਾਏਕੋਟ ਦੇ ਪਿੰਡ ਬੜੂੰਦੀ ਦੀ ਵਸਨੀਕ ਮਨਦੀਪ ਕੌਰ ਪੰਨੂ ਨੇ ਆਪਣੀ ਮਿਹਨਤ, ਲਗਨ, ਸਿਆਣਪ ਅਤੇ ਗਿਆਨ ਦੀ ਸਦਕਾ ਲੁਧਿਆਣਾ ਜ਼ਿਲ੍ਹਾ ਦਿਹਾਤੀ ਦੀ ‘ਪਹਿਲੀ ਸਫਲ ਔਰਤ ਡਰੋਨ ਪਾਇਲਟ ਤੇ ਅਗਾਹਵਧੂ ਕਿਸਾਨ’ ਹੋਣ ਦਾ ਮਾਣ ਹਾਸਲ ਕੀਤਾ ਹੈ।

ਇਸ ਸਬੰਧੀ ਜਦੋਂ ਸਪੋਕਸਮੈਨ ਦੀ ਟੀਮ ਮਨਦੀਪ ਕੌਰ ਪੰਨੂ ਪਤਨੀ ਕਵਰਦੀਪ ਸਿੰਘ ਨਾਲ ਗੱਲਬਾਤ ਕਰਨ ਲਈ ਪਿੰਡ ਬੜੂੰਦੀ ਵਿਖੇ ਉਨ੍ਹਾਂ ਦੇ ਖੇਤਾਂ ਵਿੱਚ ਪੁੱਜੀ ਤਾਂ ਉਹ ਕੇਂਦਰੀ ਖੇਤੀਬਾੜੀ ਵਿਭਾਗ ਅਤੇ ਇਫਕੋ ਦੇ ਉੱਚ ਅਧਿਕਾਰੀਆਂ ਨਾਲ ਦੇਸ਼ ਦੀਆਂ ਹੋਰਨਾਂ ਔਰਤ ਡਰੋਨ ਪਾਇਲਟਾਂ ਸਮੇਤ ਆਨਲਾਈਨ ਮੀਟਿੰਗ ਵਿੱਚ ਭਾਗ ਲੈ ਰਹੀ ਸੀ। ਮਨਦੀਪ ਕੌਰ ਨੇ ਟੀਮ ਨੂੰ ਦੱਸਿਆ ਕਿ ਪਿਛਲੇ ਸਾਲ ਕੇਂਦਰ ਸਰਕਾਰ ਅਤੇ ਇਫਕੋ ਵੱਲੋਂ ਚਲਾਈ ‘ਨਮੋ ਡਰੋਨ ਦੀਦੀ’ ਸਕੀਮ ਦੌਰਾਨ ਹੋਈ ਇੰਟਰਵਿਊ ਦੌਰਾਨ ਉਹ ਚੁਣੀ ਗਈ ਸੀ ਅਤੇ ਉਨਾਂ ਸਮੇਤ ਚੁਣੀਆਂ ਗਈਆਂ ਹੋਰ 20-25 ਔਰਤਾਂ ਨੂੰ ਹਰਿਆਣਾ ਦੇ ਮਾਨੇਸਰ(ਗੁਰੂਗ੍ਰਾਮ) ਵਿਖੇ ਮੁਫ਼ਤ 15 ਦਿਨ੍ਹਾਂ ਦੀ ਸਿਖਲਾਈ ਦਿੱਤੀ ਗਈ। ਜਿਸ ਦੌਰਾਨ ਥਿਊਰੀਕਲ ਜਾਣਕਾਰੀ ਦੇ ਨਾਲ-ਨਾਲ ਡਰੋਨ ਉਡਾਉਣ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ ਗਈ, ਬਲਕਿ ਇਫਕੋ ਵੱਲੋਂ ਉਨ੍ਹਾਂ ਨੂੰ ਆਈਓ-ਟੈੱਕ ਕੰਪਨੀ ਦਾ ਡਰੋਨ, ਇੱਕ ਇਲੈਕਟਰੋ ਵਹੀਕਲ(ਥ੍ਰੀਵਲਰ ਟੈਂਪੂ) ਤੇ ਹੌਂਡਾ ਕੰਪਨੀ ਦਾ ਜਨਰੇਟਰ ਮੁਫਤ ਦਿੱਤਾ ਗਿਆ, ਜਿਨ੍ਹਾਂ ਦੀ ਅੰਦਾਜਨ ਕੀਮਤ 16 ਲੱਖ ਰੁਪਏ ਦੇ ਕਰੀਬ ਬਣਦੀ ਹੈ, ਉਥੇ ਹੀ ਇਫਕੋ ਨਾਲ ਉਨ੍ਹਾਂ ਦਾ ਪੰਜ ਸਾਲ ਦਾ ਐਗਰੀਮੈਂਟ ਵੀ ਹੋਇਆ ਹੈ। 

ਇਹ ਵੀ ਪੜ੍ਹੋ: Team India Arrival Live Updates: ਦਿੱਲੀ ਪਹੁੰਚੀ ਵਿਸ਼ਵ ਚੈਂਪੀਅਨ ਭਾਰਤੀ ਖਿਡਾਰੀ, ਪ੍ਰਸ਼ੰਸਕਾਂ ਨੇ ਕੀਤਾ ਨਿੱਘਾ ਸਵਾਗਤ

ਜਿਸ ਤਹਿਤ ਕੰਪਨੀ ਵੱਲੋਂ ਸਮੇਂ-ਸਮੇਂ ’ਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਸਕਦਾ ਉਹ ਬੇਹਤਰੀਨ ਤਰੀਕੇ ਨਾਲ ਖੇਤਾਂ ਵਿਚ ਫਸਲਾ ਉਪਰ ਨੈਨੋ ਯੂਰੀਆ ਤੇ ਨੈਨੋ ਡੀਏਪੀ ਖਾਦ ਦਾ ਛਿੜਕਾਅ ਕਰਦੇ ਹਨ। ਉਹ ਡਰੋਨ ਪਾਇਲਟ ਬਣ ਕੇ ਉਹ ਆਪਣੇ ਪਿੰਡ ਬੜੂੰਦੀ ਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਹੀ ਨਹੀਂ ਸਗੋਂ ਰਾਏਕੋਟ, ਜਗਰਾਉਂ, ਮੰਡੀ ਅਹਿਮਦਗੜ੍ਹ, ਜੋਧਾਂ, ਡੇਹਲੋਂ ਦੂਰ-ਦੂਰ ਤੱਕ ਇਲਾਕਿਆਂ ਵਿਚ ਵੀ ਡਰੋਨ ਨਾਲ ਕੀਟਨਾਸ਼ਕ ਦਵਾਈ ਦੀ ਸਪਰੇਅ ਕਰਨ ਲਈ ਜਾਂਦੇ ਹਨ। 

ਉਨ੍ਹਾਂ ਦੱਸਿਆ ਕਿ ਡਰੋਨ ਸਪਰੇਅ ਤਕਨੀਕ ਖੇਤੀਬਾੜੀ ਕਿੱਤੇ ਲਈ ਇੱਕ ਕ੍ਰਾਂਤੀਕਾਰੀ ਕਦਮ ਹੈ, ਜਿਸ ਨੂੰ ਕਿਸਾਨਾਂ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ। ਜਿਸ ਨਾਲ ਜਿਥੇ ਉਨ੍ਹਾਂ ਦੀ ਕੀਟਨਾਸ਼ਕ ਦਵਾਈਆਂ ਤੇ ਸਮੇਂ ਦੀ ਬੱਚਤ ਹੋਵੇਗੀ, ਉਥੇ ਹੀ ਝਾੜ ਵਿਚ ਵੀ 15 ਫੀਸਦੀ ਤੱਕ ਦਾ ਵਾਧਾ ਹੁੰਦਾ ਹੈ ਕਿਉਂਕਿ ਡਰੋਨ ਸਪਰੇਅ ਤਕਨੀਕ ਨਾਲ ਕੀਟਨਾਸ਼ਕ ਦਵਾਈ ਦਾ ਫਸਲ ਦੇ ਪੱਤਿਆਂ ’ਤੇ ਛਿੜਕਾਅ ਹੁੰਦਾ ਹੈ, ਸਗੋਂ ਡਰੋਨ ਨਾਲ 7 ਮਿੰਟ ਵਿਚ ਇੱਕ ਏਕੜ ਫਸਲ ’ਤੇ ਦਵਾਈ ਦੀ ਸਪਰੇਅ ਹੁੰਦੀ ਹੈ। ਮਨਦੀਪ ਕੌਰ ਨੇ ਦੱਸਿਆ ਕਿ ਪਰਿਵਾਰ ਖਾਸਕਾਰ ਪਤੀ ਕਵਰਦੀਪ ਸਿੰਘ ਪੰਨੂ ਦੇ ਸਹਿਯੋਗ ਸਦਕਾ ਹੀ ਉਸ ਨੇ ਇਸ ਕੰਮ ਸਫਲਤਾ ਹਾਸਲ ਕੀਤੀ ਹੈ ਅਤੇ ਉਨ੍ਹਾਂ ਦਾ ਪਰਿਵਾਰ 5 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਸਬਜ਼ੀਆਂ, ਫਲਾਂ ਆਦਿ ਦੀ ਕਾਸਤ ਕਰਦੇ ਹਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਡਰੋਨ ਤਕਨੀਕ ਨਾਲ ਉਨ੍ਹਾਂ ਨੂੰ ਖੇਤੀ ਕਰਨ ਵਿਚ ਕਾਫੀ ਫਾਇਦਾ ਮਿਲਿਆ ਹੈ। ਉਨ੍ਹਾਂ ਪੰਜਾਬ ਦੀਆਂ ਹੋਰਨਾਂ ਔਰਤਾਂ ਨੂੰ ਆਪਣੇ ਪਰਿਵਾਰ ਦੇ ਮੱਢੇ ਨਾਲ ਮੋਢਾ ਜੋੜ ਕੇ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦੀ ਅਪੀਲ ਕੀਤੀ ਤਾਂ ਜੋ ਘਾਟੇ ਵੱਲ ਜਾ ਰਹੇ ਖੇਤੀ ਧੰਦੇ ਨੂੰ ਮੁਨਾਫੇ ਵੱਲ ਲਿਜਾਇਆ ਜਾ ਸਕੇ।

​(For more Punjabi news apart from Mandeep Kaur Pannu of village Barundi became the first woman drone pilot, stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement