ਮਹਾਰਾਜਾ ਰਣਜੀਤ ਸਿੰਘ ਪ੍ਰੇਪਰੇਟਰੀ ਇੰਸਟੀਚਿਊਟ ਦੇ 21 ਕੈਡਿਟਾਂ ਦੀ NDA ਤੇ ਹੋਰ ਰੱਖਿਆ ਸਿਖਲਾਈ ਅਕੈਡਮੀਆਂ ਲਈ ਹੋਈ ਚੋਣ
Published : Jul 4, 2025, 7:55 am IST
Updated : Jul 4, 2025, 7:55 am IST
SHARE ARTICLE
21 cadets of Maharaja Ranjit Singh Preparatory Institute selected for NDA and other defence training academies
21 cadets of Maharaja Ranjit Singh Preparatory Institute selected for NDA and other defence training academies

ਸੰਸਥਾ ਦੀ ਸ਼ੁਰੂਆਤ ਤੋਂ ਹੁਣ ਤਕ ਕੁੱਲ 276 ਕੈਡਿਟ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿਚ ਗਏ ਹਨ।

Mohali News: : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੋਹਾਲੀ) ਦੇ 21 ਕੈਡਿਟਾਂ ਦੀ ਮਹਿਜ਼ ਤਿੰਨ ਹਫ਼ਤਿਆਂ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਅਤੇ ਹੋਰ ਵੱਕਾਰੀ ਰੱਖਿਆ ਸਿਖਲਾਈ ਅਕੈਡਮੀਆਂ ਵਿਚ ਚੋਣ ਹੋਈ ਹੈ। ਇਸ ਅਹਿਮ ਪ੍ਰਾਪਤੀ ਨੇ ਸੰਸਥਾ ਦੀ ਸ਼ਾਨਦਾਰ ਵਿਰਾਸਤ ਵਿਚ ਵਾਧਾ ਕੀਤਾ ਹੈ। 

ਸੰਸਥਾ ਦੀ ਸ਼ੁਰੂਆਤ ਤੋਂ ਹੁਣ ਤਕ ਕੁੱਲ 276 ਕੈਡਿਟ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿਚ ਗਏ ਹਨ। ਇਸ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ, (ਸੇਵਾਮੁਕਤ) ਨੇ ਦਸਿਆ ਕਿ ਕੁੱਲ 18 ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ ਦੇ 154ਵੇਂ ਕੋਰਸ ਲਈ ਚੁਣੇ ਗਏ ਹਨ, ਜਿਨ੍ਹਾਂ ਵਿਚ ਆਰੀਅਨ ਸੋਫ਼ਤ ਅਤੇ ਓਜਸ ਗੈਂਤ ਪਟਿਆਲਾ ਤੋਂ, ਅਨਹਦ ਸਿੰਘ ਖਾਟੁਮਰੀਆ, ਅਰਮਾਨਵੀਰ ਸਿੰਘ ਅਧੀ, ਹਰਕੰਵਲ ਸਿੰਘ, ਪ੍ਰਜਵੀਰ ਸਿੰਘ, ਅਦਿੱਤਿਆ ਮਿਸ਼ਰਾ ਮੋਹਾਲੀ ਤੋਂ, ਭਾਵਿਕ ਕਾਂਸਲ ਸੰਗਰੂਰ ਤੋਂ, ਮੋਹਨਪ੍ਰੀਤ ਸਿੰਘ, ਬਲਰਾਜ ਸਿੰਘ ਹੀਰਾ, ਈਸ਼ਾਨ ਸ਼ਰਮਾ ਰੋਪੜ ਤੋਂ, ਰਣਬੀਰ ਸਿੰਘ ਤੇ ਇਸ਼ਮੀਤ ਸਿੰਘ ਬਠਿੰਡਾ ਤੋਂ, ਸਮਰਵੀਰ ਸਿੰਘ ਹੀਰ ਤੇ ਨਿਮਿਤ ਸੋਨੀ ਜਲੰਧਰ ਤੋਂ, ਮਨਜੋਤ ਸਿੰਘ ਗੁਰਦਾਸਪੁਰ ਤੋਂ ਅਤੇ ਤਰਨ ਤਾਰਨ ਤੋਂ ਉਦੈਬੀਰ ਸਿੰਘ ਨੰਦਾ ਤੇ ਗੁਰਵੰਸ਼ਬੀਰ ਸਿੰਘ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਪੂਰਥਲਾ ਤੋਂ ਕੈਡਿਟ ਗਗਨਦੀਪ ਸਿੰਘ ਨੂੰ ਟੈਕਨੀਕਲ ਐਂਟਰੀ ਸਕੀਮ (ਟੀਈਐਸ) ਦੇ 53ਵੇਂ ਕੋਰਸ ਲਈ ਕਾਲਜ ਆਫ਼ ਮਿਲਟਰੀ ਇੰਜੀਨੀਅਰਿੰਗ (ਸੀਐਮਈ) ਪੁਣੇ ਦੇ ਕੈਡਿਟ ਟਰੇਨਿੰਗ ਵਿੰਗ ਵਿਚ ਚੁਣਿਆ ਗਿਆ ਹੈ ਜਦਕਿ ਗੁਰਦਾਸਪੁਰ ਤੋਂ ਕੈਡਿਟ ਅਰਸ਼ਦੀਪ ਸਿੰਘ ਅਤੇ ਮੋਹਾਲੀ ਤੋਂ ਕਰਨ ਕੌਸ਼ਿਸ਼ ਦੀ 218ਵੇਂ ਕੋਰਸ ਲਈ ਏਅਰ ਫੋਰਸ ਅਕੈਡਮੀ ਵਿਚ ਚੋਣ ਹੋਈ ਹੈ।
 

(For more news apart from “21 cadets of Maharaja Ranjit Singh Preparatory Institute selected for NDA and other defence training academies,” stay tuned to Rozana Spokesman.)

SHARE ARTICLE

ਏਜੰਸੀ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement