ਪੰਜਾਬ ਯੂਨੀਵਰਸਿਟੀ 'ਚ ਨਵੇਂ ਬਣੇ ਐਨਐੱਸਯੂਆਈ ਪ੍ਰਧਾਨ ਦਾ ਗੈਂਗਸਟਰ ਕੁਨੈਕਸ਼ਨ!
Published : Aug 4, 2018, 11:40 am IST
Updated : Aug 4, 2018, 11:40 am IST
SHARE ARTICLE
Punjab University Chandigarh
Punjab University Chandigarh

ਸਥਾਨਕ ਪੰਜਾਬ ਯੂਨੀਵਰਸਿਟੀ ਵਿਚ 'ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐੱਨਐੱਸਯੂਆਈ) ਦੇ ਪੈਨਲ ਦਾ ਐਲਾਨ ਕਰ ਦਿਤਾ ਗਿਆ ਹੈ, ਜਿਸ ਦਾ ਪ੍ਰਧਾਨ ਪੰਕਜ...

ਚੰਡੀਗੜ੍ਹ : ਸਥਾਨਕ ਪੰਜਾਬ ਯੂਨੀਵਰਸਿਟੀ ਵਿਚ 'ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐੱਨਐੱਸਯੂਆਈ) ਦੇ ਪੈਨਲ ਦਾ ਐਲਾਨ ਕਰ ਦਿਤਾ ਗਿਆ ਹੈ, ਜਿਸ ਦਾ ਪ੍ਰਧਾਨ ਪੰਕਜ ਜਾਖੜ ਨੂੰ ਬਣਾਇਆ ਗਿਆ ਹੈ। ਇਥੇ ਦੱਸਣਾ ਬਣਦਾ ਹੈ ਕਿ ਪੰਕਜ ਜਾਖੜ ਨੂੰ ਗੈਂਗਸਟਰ ਸੰਪਤ ਨਹਿਰਾ ਦਾ ਕਰੀਬੀ ਦਸਿਆ ਜਾਂਦਾ ਹੈ ਜੋ 2016 ਵਿਜ ਇਕ ਕਾਰ ਅਗਵਾ ਕੇ ਮਾਮਲੇ ਵਿਚ ਨਹਿਰਾ ਦੇ ਨਾਲ ਮੁਲਜ਼ਮ ਵੀ ਬਣਾਇਆ ਜਾ ਚੁੱਕਿਆ ਹੈ। ਉਸ ਵੇਲੇ ਗੈਂਗਸਟਰ ਸੰਪਤ ਨਹਿਰਾ ਨੂੰ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗੁਰਪ੍ਰੀਤ ਸਿੰਘ, ਵਿਜੇ ਜੀਤ ਹੇਅਰ ਤੇ ਗੁਰਕੀਰਤ ਪੰਨੂੰ ਨੂੰ ਕ੍ਰਮਵਾਰ ਪਾਰਟੀ ਪ੍ਰਧਾਨ, ਕੈਂਪਸ ਪ੍ਰਧਾਨ ਤੇ ਚੇਅਰਮੈਨ ਐਲਾਨਿਆ ਗਿਆ ਹੈ।

NSUI StudentsNSUI Studentsਦਸ ਦਈਏਹ ਕਿ ਗੈਂਗਸਟਰ ਸੰਪਤ ਨਹਿਰਾ ਵਿਰੁੱਧ ਕਤਲ, ਫ਼ਿਰੌਤੀ ਵਸੂਲਣ, ਕਾਰ ਅਗ਼ਵਾ ਕਰਨ ਤੇ ਲੁੱਟਾਂ-ਖੋਹਾਂ ਦੇ ਅਨੇਕਾਂ ਮਾਮਲੇ ਦਰਜ ਹਨ। ਜਦੋਂ ਉਸ ਨੂੰ 21 ਜਨਵਰੀ 2016 ਨੂੰ ਪਹਿਲੀ ਵਾਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਸ ਦੇ ਸਾਥੀਆਂ ਵਿਚ ਜਾਖੜ ਵੀ ਸ਼ਾਮਲ ਸੀ। ਇਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ 'ਤੇ ਰਿਹਾਅ  ਕਰ ਦਿਤਾ ਗਿਆ ਸੀ। ਇਸ ਤੋਂ ਬਾਅਦ ਹਰਿਆਣਾ ਦੀ ਐਸਟੀਐਫ ਨੇ ਫਿਰ ਜੂਨ ਮਹੀਨੇ ਨਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹਰਿਆਣਾ ਪੁਲਿਸ ਨੇ ਇਹ ਗ੍ਰਿਫ਼ਤਾਰੀ ਪਟਿਆਲਾ ਤੋਂ ਕੀਤੀ ਸੀ ਜਿੱਥੇ ਪੁਛਗਿਛ ਦੌਰਾਨ ਇਹ ਖ਼ੁਲਾਸਾ ਹੋਇਆ ਸੀ ਕਿ ਗੈਂਸਟਰ ਨਹਿਰਾ ਅਤੇ ਉਸ ਦੇ ਸਾਥੀਆਂ ਨੇ ਪਟਿਆਲਾ ਤੋਂ ਚੰਡੀਗੜ੍ਹ ਆਉਣ ਲਈ ਇਕ ਟੋਇਟਾ ਇਨੋਵਾ ਕਾਰ ਕਿਰਾਏ 'ਤੇ ਲਈ ਸੀ ਪਰ ਰਸਤੇ ਵਿਚ ਟੈਕਸੀ ਡਰਾਈਵਰ ਦੀ ਕੁੱਟਮਾਰ ਕੀਤੀ ਸੀ।

Sampat Nrhra Sampat Nrhraਉਹ ਹਰਿਆਣਾ ਦੇ ਜੀਂਦ ਸ਼ਹਿਰ ਦੇ ਇਕ ਏਟੀਐੱਮ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸਨ। ਉਧਰ ਯੂਨੀਵਰਸਿਟੀ ਵਿਚ ਐੱਨਐੱਸਯੂਆਈ ਦੇ ਨਵੇਂ ਪ੍ਰਧਾਨ ਬਣੇ ਪੰਕਜ ਜਾਖੜ ਦਾ ਕਹਿਣਾ ਹੈ ਕਿ ਇਹ ਉਸ ਦੇ ਵਿਰੁੱਧ ਰਚੀ ਗਈ ਕੋਈ ਸਿਆਸੀ ਸਾਜ਼ਿਸ਼ ਹੈ। ਉਸ ਦਾ ਕਹਿਣਾ ਹੈ ਕਿ ਉਹ ਜਦੋਂ ਤੋਂ ਖ਼ਾਲਸਾ ਕਾਲਜ ਵਿਚ ਸੀ, ਉਦੋਂ ਤੋਂ ਹੀ ਵਿਰੋਧੀ ਪਾਰਟੀਆਂ ਉਸ ਦੇ ਵਿਰੁਧ ਸਾਜਿਸ਼ ਰਚ ਰਹੀਆਂ ਸਨ। ਉਸ ਨੇ ਕਿਹਾ ਕਿ ਫਿਲਹਾਲ ਉਹ ਮਾਮਲਾ ਅਦਾਲਤ ਵਿਚ ਸੁਣਵਾਈ ਅਧੀਨ ਹੈ, ਜਿਸ ਵਿਚ ਹਾਲੇ ਤਕ ਕੁੱਝ ਵੀ ਸਾਬਤ ਨਹੀਂ ਹੋ ਸਕਿਆ ਹੈ। ਉਸ ਨੇ ਇਸ ਤਰ੍ਹਾਂ ਗ਼ੈਰ ਕਾਨੂੰਨੀ ਕੰਮਾਂ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ।

Sampat Sampat
ਐੱਨਐੱਸਯੂਆਈ ਦੇ ਕੁੱਲ ਹਿੰਦ ਸਕੱਤਰ ਨਿਤਿਸ਼ ਗੌੜ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਮੈਨੂੰ ਇਸ ਬਾਰੇ ਸਿਰਫ਼ ਮੀਡੀਆ ਰਾਹੀਂ ਪਤਾ ਲੱਗਾ ਹੈ। ਮੈਨੂੰ ਇਹੋ ਪਤਾ ਲੱਗਾ ਹੈ ਕਿ ਇਹ ਸਭ ਉਸ ਦੇ ਵਿਰੁੱਧ ਇਕ ਸਾਜ਼ਿਸ਼ ਅਧੀਨ ਹੋਇਆ ਹੈ। ਉਸ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲ ਗਈ ਸੀ ਤੇ ਹਾਲੇ ਤਕ ਕੋਈ ਦੋਸ਼ ਸਿੱਧ ਨਹੀਂ ਹੋ ਸਕਿਆ ਹੈ। ਇਸ ਦੌਰਾਨ 'ਸੋਈ' ਦੇ ਬੁਲਾਰੇ ਵਿੱਕੀ ਮਿੱਡੂਖੇੜਾ ਨੇ ਕਿਹਾ ਕਿ ਸਾਨੂੰ ਸਭ ਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਐੱਨਐੱਸਯੂਆਈਹੁਣ ਅਪਣੇ ਪੈਨਲ ਵਿਚ ਕਿਹੋ ਜਿਹੇ ਮੈਂਬਰਾਂ ਨੂੰ ਲੈ ਰਹੀ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਜਿਹਾ ਹੁੰਦਾ ਰਿਹਾ ਹੈ, ਜਦੋਂ ਕਿਸੇ ਮੁਲਜ਼ਮ ਨੂੰ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਜਾਂ ਹੋਰ ਅਹੁਦੇਦਾਰ ਲਗਾਇਆ ਜਾਂਦਾ ਹੈ।

NSUI StudentsNSUI Studentsਇਸ ਤੋਂ ਪਹਿਲਾਂ ਸਟੂਡੈਂਟਸ ਆਰਗੇਨਾਇਜ਼ੇਸ਼ਨ ਆਫ਼ ਇੰਡੀਆ ਨੇ ਵੀ ਪ੍ਰਧਾਨ ਲਈ ਜਿਸ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਸੀ, ਉਹ ਇਕ ਕੁੱਟਮਾਰ ਦੇ ਮਾਮਲੇ ਵਿਚ ਸ਼ਾਮਲ ਰਿਹਾ ਹੈ। ਪਿਛਲੀਆਂ ਚੋਣਾਂ ਦੌਰਾਨ ਸਟੂਡੈਂਟਸ ਆਰਗੇਨਾਇਜ਼ੇਸ਼ਨ ਆਫ਼ ਪੰਜਾਬ ਯੂਨੀਵਰਸਿਟੀ ਦੇ ਮੈਂਬਰ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਤਸਵੀਰ ਦੇ ਸਟਿੱਕਰ ਲਗਾ ਕੇ ਘੁੰਮਦੇ ਰਹੇ ਸਨ। ਨਹਿਰਾ 2016 ਵਿਚ ਬਿਸ਼ਨੋਈ ਦੇ ਸੰਪਰਕ ਵਿਚ ਆਇਆ ਸੀ, ਜਦੋਂ ਉਹ ਪਟਿਆਲਾ ਜੇਲ੍ਹ ਵਿਚ ਬੰਦ ਸੀ। ਇਸ ਦੌਰਾਨ ਇਕ ਹੋਰ ਵਿਦਿਆਰਥੀ ਯੂਨੀਅਨ 'ਗਾਂਧੀ ਗਰੁੱਪ ਸਟੂਡੈਂਟਸ ਯੂਨੀਅਨ ਦਾ ਨਾਂਅ ਵੀ ਗੈਂਗਸਟਰ ਰੁਪਿੰਦਰ ਗਾਂਧੀ ਦੇ ਨਾਂਅ 'ਤੇ ਹੈ।

ਇਨ੍ਹਾਂ ਸਾਰੀਆਂ ਗੱਲਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਵਿਦਿਆਰਥੀ ਚੋਣਾਂ ਵਿਚ ਕਿਤੇ ਨਾ ਕਿਤੇ ਜਿੱਥੇ ਸਿਆਸੀ ਦਖ਼ਲਅੰਦਾਜ਼ੀ ਹੈ, ਉਥੇ ਹੀ ਅਪਰਾਧਕ ਪਿਛੋਕੜ ਵਾਲੇ ਉਮੀਦਵਾਰਾਂ ਦੀ ਦਖ਼ਲਅੰਦਾਜ਼ੀ ਵੀ ਆਮ ਜਿਹੀ ਗੱਲ ਹੋ ਗਈ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement