
ਪੰਜਾਬ ਵਿਚ ਅਪਣੀ ਪਾਰਟੀ ਦੀ ਸਰਕਾਰ ਬਣਨਾ ਜ਼ਿਲਾ ਮੋਗਾ ਦੇ ਕੁਝ ਕਾਂਗਰਸੀ ਕਿਸਾਨਾਂ ਨੂੰ ਭਾਰੀ ਪੈ ਰਿਹਾ ਹੈ..............
ਚੰਡੀਗੜ੍ਹ : ਪੰਜਾਬ ਵਿਚ ਅਪਣੀ ਪਾਰਟੀ ਦੀ ਸਰਕਾਰ ਬਣਨਾ ਜ਼ਿਲਾ ਮੋਗਾ ਦੇ ਕੁਝ ਕਾਂਗਰਸੀ ਕਿਸਾਨਾਂ ਨੂੰ ਭਾਰੀ ਪੈ ਰਿਹਾ ਹੈ। ਖੁਦ ਨੂੰ ਪੱਕੇ ਕਾਂਗਰਸੀ ਅਤੇ ਪਿੰਡ ਦੇ ਸਰਪੰਚ ਦੇ ਘਰੋਂ ਦੱਸ ਰਹੇ ਦੋ ਬਜ਼ੁਰਗ ਕਿਸਾਨਾਂ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਉਣਾ 'ਦੁਖੜਾ ਰੋਇਆ। ਤਹਿਸੀਲ ਧਰਮਕੋਟ ਦੇ ਇਹਨਾਂ ਕਿਸਾਨਾਂ ਨੇ ਬੇਖੌਫ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਲਈ ਕਾਂਗਰਸੀ ਆਗੂਆਂ ਅਤੇ ਪ੍ਰਸਾਸ਼ਨ ਦੀ ਮਾਈਨਿੰਗ ਮਾਫੀਆ ਨਾਲ ਮਿਲੀਭੁਗਤ ਦ ਦੋਸ਼ ਲਗਾਉਂਦੇ ਹੋਏ ਮੁੱਖ ਮੰਤਰੀ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਅਤੇ ਇਸ ਸਬੰਧ ਵਿੱਚ ਠੋਸ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ।
ਜ਼ਿਲਾ ਮੋਗਾ ਤੋਂ ਮਾਈਨਿੰਗ ਠੇਕੇਦਾਰ ਦੀਆਂ ਧਮਕੀਆਂ ਤੋਂ ਦੁਖੀ ਬਜ਼ੁਰਗ ਕਿਸਾਨ ਫੁੱਮਣ ਸਿੰਘ ਪੁੱਤਰ ਝੰਡਾ ਸਿੰਘ, ਸਾਧੂ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਅਪਣੇ ਨਾਲ ਹੋ ਰਹੇ ਧੱਕੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਪਿਛਲੀ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਦੀ ਸਰਕਾਰ ਨਜਾਇਜ਼ ਮਾਈਨਿੰਗ ਦੇ ਦੋਸ਼ ਇੱਕ ਦੂਜੇ 'ਤੇ ਲਗਾਈ ਜਾਂਦੇ ਅਤੇ ਜਾਂਦੇ ਰਹੇ ਹਨ ਅਤੇ ਵੱਡੇ ਵੱਡੇ ਦਾਅਵੇ ਕੈਪਟਨ ਸਰਕਾਰ ਅਤੇ ਉਨਾਂ ਦੇ ਵਜ਼ੀਰਾਂ ਵਲੋਂ ਕੀਤੇ ਜਾਂਦੇ ਸਨ ਕਿ ਹੁਣ ਨਜਾਇਜ਼ ਮਾਈਨਿੰਗ ਨਹੀਂ ਹੁੰਦੀ ਇਹ ਸੱਭ ਪਿਛਲੀ ਸਰਕਾਰਾਂ ਵੇਲੇ ਹੁੰਦਾ ਸੀ।
ਉਨਾਂ ਦਸਿਆ ਕਿ ਜਿਸਦੀ ਤਾਜ਼ਾ ਮਿਸਾਲ ਜ਼ਿਲਾ ਮੋਗਾ ਦੀ ਤਹਿਸੀਲ ਧਰਮਕੋਟ , ਚੋਕੀ ਕਮਾਲਕੇ ਵਿੱਚ ਮੌਜੂਦਾ ਪਿੰਡ ਚੱਕ ਸਿੰਘਪੁਰਾ ਵਿਖੇ ਤਕਰੀਬਨ 8 ਏਕੜ ਰਕਬੇ ਵਿੱਚ ਕਾਂਗਰਸੀ ਆਗੂਆਂ ਅਤੇ ਪ੍ਰਸਾਸ਼ਨ ਦੀ ਰਹਿਨੁਮਾਈ ਨਾਲ ਇੱਕ ਠੇਕੇਦਾਰ ਪ੍ਰਕਾਸ਼ ਸਿੰਘ ਪੁੱਤਰ ਜਗੀਰ ਸਿੰਘ ਵਲੋਂ ਕਥਿਤ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਨਾਂ ਕਿਹਾ ਜਦਕਿ ਠੇਕੇਦਾਰ ਪ੍ਰਕਾਸ਼ ਸਿੰਘ ਪੁੱਤਰ ਜਗੀਰ ਸਿੰਘ ਨੂੰ ਸਰਕਾਰ ਵਲੋਂ ਚਿਮਨ ਸਿੰਘ ਦੀ ਜਮੀਨ 0.75 ਹੈਕਟੇਅਰ ਰਕਬਾ ਮਾਈਨਿੰਗ ਲਈ ਅਲਾਟ ਕੀਤਾ ਹੋਇਆ ਸੀ ਜਿਸ ਦਾ ਖਸਰਾ ਨੰਬਰ 11/7 ਮਿਨ (6-16), 15 (8-0) ਹੈ।
ਪਰ ਠੇਕੇਦਾਰ ਨੇ ਸਰਕਾਰ ਵਲੋਂ ਅਲਾਟ ਹੋਏ ਰਕਬੇ ਵਿੱਚੋ ਹੁਣ ਤੱਕ ਉਸਨੇ ਅੱਧੇ ਰਕਬੇ ਵਿੱਚੋਂ ਹੀ ਕਾਨੂੰਨੀ ਮਾਈਨਿੰਗ ਕੀਤੀ ਹੋਈ ਹੈ। ਠੇਕੇਦਾਰ ਨੇ ਅਲਾਟ ਹੋਏ ਰਕਬੇ ਨੂੰ ਛੱਡ ਕੇ ਮਾਇਨਿਗ ਕੀਤੀ ਹੋਏ ਰਕਬੇ ਦੇ ਨਾਲ ਲਗਦੀ ਜ਼ਮੀਨ ਜਿਹੜੀ ਦਿਲਾਵਰ ਸਿੰਘ , ਫੁੱਮਣ ਸਿੰਘ ਪੁੱਤਰ ਦੀਵਾਨ ਸਿੰਘ ਅਤੇ ਸਵਰਨ ਸਿੰਘ ਦੇ ਨਾਮ ਹ,ੈ ਵਿੱਚਂੋ ਵੀ ਗੈਰ ਕਾਨੂੰਨੀ ਮਾਈਨਿੰਗ ਕਰ ਰਿਹਾ ਹੈ। ਇਸ ਨਜਾਇਜ਼ ਮਾਈਨਿੰਗ ਨਾਲ ਰੋਜ਼ਾਨਾ200-250 ਟਿੱਪਰ ਅਤੇ 100-150 ਟਰਾਲੀ ਜੋ ਕਿ ਚੈਨ ਮਾਊਂਟਿਡ (ਪੌਪ ਲੇਨ) ਮਸ਼ੀਨਾਂ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਸਰਕਾਰ ਨੂੰ 25-30 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਉਨਾਂ ਦੱਸਿਆ ਕਿ ਫੁੱਮਣ ਸਿੰਘ ਪੁੱਤਰ ਝੰਡਾ ਸਿੰਘ ,ਸਾਧੂ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਜ਼ਮੀਨ ਵੀ ਇਸ ਮਾਈਨਿੰਗ ਕੀਤੀ ਹੋਈ ਜ਼ਮੀਨ ਦੇ ਰਕਬੇ ਦੇ ਨਾਲ ਲਗਦੀ ਹੈ ਅਤੇ ਇਨ੍ਹਾਂ ਨੂੰ ਡਰ ਹੈ ਕਿ ਠੇਕੇਦਾਰ ਵਲੋਂ ਇਨ੍ਹਾਂ ਦੀ ਜ਼ਮੀਨ ਦੇ ਟੁਕੜੇ ਵਿੱਚਂੋ ਵੀ ਜਬਰੀ ਨਜਾਇਜ਼ ਮਾਈਨਿੰਗ ਕੀਤੀ ਜਾਵੇਗੀ ਕਿਓਂਕਿ ਫੁੱਮਣ ਸਿੰਘ ਪੁੱਤਰ ਝੰਡਾ ਸਿੰਘ ,ਸਾਧੂ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਅਪਣੀ ਜ਼ਮੀਨ ਦੇ ਟੁਕੜੇ ਵਿੱਚੋ ਮਾਈਨਿੰਗ ਨਹੀਂ ਕਰ ਦੇਣਾ ਚਾਹੁੰਦੇ ਪਰ ਠੇਕੇਦਾਰ ਵਲੋਂ ਇਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ।
ਉਨਾਂ ਦੱਸਿਆ ਕਿ ਇਸ ਬਾਬਤ ਉਹ ਡਿਪਟੀ ਕਮਿਸ਼ਨਰ, ਐਸ.ਐਸ.ਪੀ, ਅਤੇ ਐਸ.ਡੀ.ਐਮ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਵੀ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨਾਂ ਦੱਸਿਆ ਕਿ ਸਿਰਫ ਐਸ.ਡੀ.ਐਮ ਵਲੋਂ ਖਾਨਾਪੂਰਤੀ ਕਰਦੇ ਹੋਏ ਮੌਕੇ 'ਤੇ ਫੋਟੋਆਂ ਹੀ ਖਿਚੀਆਂ ਪਰ ਕੋਈ ਨਤੀਜਾ ਨਹੀਂ ਨਿਕਲਿਆ ਉਲਟ ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਸਨ। ਉਨਾਂ ਦੱਸਿਆ ਕਿ ਇਸ ਬਾਬਤ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਲਿਖਤੀ ਰੂਪ ਵਿੱਚ ਸ਼ਿਕਾਇਤ ਕੀਤੀ ਹੈ
ਪਰ ਕੋਈ ਕਾਰਵਾਈ ਨਹੀਂ ਹੋਈ । ਉਨਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਠੇਕੇਦਾਰ'ਤੇ ਕਾਰਵਾਈ ਕਰਦੇ ਹੋਏ ਨਜਾਇਜ ਮਾਇਨਿਗ ਨੂੰ ਰੋਕਿਆ ਜਾਵੇ ਅਤੇ ਸਰਕਾਰ ਦੇ ਖਜ਼ਾਨੇ ਨੂੰ ਹੋ ਰਹੇ ਘਾਟੇ ਤੋਂ ਬਚਾਇਆ ਜਾਵੇ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾ ਸਾਨੂੰ ਮਜਬੂਰਨ ਸੜਕਾਂ ਜਾਮ ਕਰਨੀਆਂ ਪੈਣਗੀਆਂ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।