ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਸ਼ਰੇਆਮ ਚੱਲ ਰਿਹੈ ਗ਼ੈਰਕਨੂੰਨੀ ਮਾਈਨਿੰਗ ਦਾ ਗੋਰਖ ਧੰਦਾ
Published : Mar 7, 2018, 1:56 pm IST
Updated : Mar 7, 2018, 8:26 am IST
SHARE ARTICLE

ਖਰੜ (ਡੈਵਿਟ ਵਰਮਾ): ਜਿਥੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੇ ਨਾਲ ਪੰਜਾਬ ਸਰਕਾਰ ਨੇ ਮਾਈਨਿੰਗ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਾਈ ਹੋਈ ਹੈ ਪਰ ਇਸ ਤੋਂ ਉਲਟ ਕੁਰਾਲੀ ਦੇ ਨੇੜੇ ਪੈਂਦੇ ਪਿੰਡ ਸ਼ੇਖਪੁਰੇ ਦੇ ਸਰਕਾਰੀ ਸਕੂਲ ਦੇ ਪਿਛੇ ਕਈ ਸਾਲਾਂ ਤੋ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਕੇ ਮਾਈਨਿੰਗ ਦਾ ਗੋਰਖ ਧੰਦਾ ਜ਼ੋਰਾ-ਸ਼ੋਰਾ 'ਤੇ ਚੱਲ ਰਿਹਾ ਹੈ, ਪਰ ਸਰਕਾਰ ਤੇ ਪ੍ਰਸ਼ਾਸਨ ਕੁੰਬਕਰਨੀ ਨੀਂਦ ਸੁੱਤਾ ਪਿਆ ਹੈ ਜਾਂ ਕਈ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਇਹ ਮਾਈਨਿੰਗ ਦਾ ਕੰਮ ਚਲ ਰਿਹਾ ਹੈ। ਇਸ ਨਜਾਇਜ਼ ਮਾਈਨਿੰਗ ਦੇ ਨਾਲ ਜਿਥੇ ਪਿੰਡ ਦੀਆਂ ਸੜਕਾਂ ਦਾ ਬੁਰਾ ਹਾਲ ਹੈ, ਜਗ੍ਹਾ-ਜਗ੍ਹਾ ਟੋਏ ਪਏ ਹੋਣ ਦੇ ਨਾਲ ਪਿੰਡ ਦੇ ਵਸਨੀਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਥੇ ਪੰਜਾਬ ਸਰਕਾਰ ਨੂੰ ਇਹਨਾਂ ਸੜਕਾਂ ਦੀ ਰਿਪੇਅਰ ਕਰਾਉਣ 'ਤੇ ਲੱਖਾਂ ਕਰੋੜਾਂ ਦਾ ਚੂਨਾ ਲਗਾਇਆ ਜਾ ਰਿਹਾ ਹੈ।



ਇਸ ਤੋਂ ਇਲਾਵਾ ਕਈ ਅਫਸਰਾਂ ਦੀਆਂ ਜੇਬਾਂ ਗਰਮ ਹੁੰਦੀਆਂ ਨਜ਼ਰ ਆ ਰਹੀਆਂ ਹਨ, ਤਾਂਹੀ ਤਾਂ ਇਹਨਾਂ ਮਾਈਨਿੰਗ ਕਰਨ ਵਾਲਿਆਂ 'ਤੇ ਕੋਈ ਕਾਰਵਾਈ ਨਹੀਂ ਹੁੰਦੀ। ਜਦੋਂ ਸਪੋਕਸਮੈਨ ਦੀ ਟੀਮ ਨੇ ਪਿੰਡ ਦੇ ਇਕ ਬਜ਼ੁਰਗ ਤੋਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਇਹਨਾਂ ਮਾਈਨਿੰਗ ਕਰਨ ਵਾਲਿਆਂ ਖਿਲਾਫ ਕਈ ਵਾਰ ਪ੍ਰਸ਼ਾਸਨ ਦੀ ਰੇਡ ਪਈ ਪਰ ਵਿਚੋਂ ਹੀ ਕੋਈ ਅਫਸਰ ਇਹਨਾਂ ਨੂੰ ਫੋਨ 'ਤੇ ਪਹਿਲਾਂ ਹੀ ਦੱਸ ਦਿੰਦਾ ਹੈ। ਜਿਸ ਦੇ ਨਾਲ ਇਹ ਮਾਈਨਿੰਗ ਕਰਨ ਵਾਲੇ ਪਹਿਲਾਂ ਹੀ ਪਾਸੇ ਹੋ ਜਾਂਦੇ ਹਨ। 



ਜਦੋਂ ਬਜ਼ੁਰਗ ਤੋਂ ਹੋਰ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਨੂੰ ਇਸ ਗੱਲ ਦੇ ਵਿਚ ਨਾ ਲਿਆਂਦਾ ਜਾਵੇ। ਜਿਸ ਤੋਂ ਜਾਪਦਾ ਹੈ ਕਿ ਪਿੰਡ ਦੇ ਵਸਨੀਕਾਂ ਦੇ ਦਿਲਾਂ ਦੇ ਵਿਚ ਇਹਨਾਂ ਮਾਈਨਿੰਗ ਕਰਨ ਵਾਲਿਆਂ ਨੇ ਡਰ ਪੈਦਾ ਕੀਤਾ ਹੋਇਆ। ਜਦੋ ਪਿੰਡ ਵਸਨੀਕ ਕਿਸਾਨ ਜਸਵਿੰਦਰ ਸਿੰਘ ਅਤੇ ਰੱਖਾ ਸਿੰਘ ਨਾਲ ਗੱਲ ਕੀਤੀ ਗਈ, ਤਾਂ ਉਹਨਾਂ ਕਿਹਾ ਕਿ ਸਾਡੀਆਂ ਸੜਕਾਂ ਇਹਨਾਂ ਓਵਰਲੋਡ ਮਿੱਟੀ ਦੇ ਟਿੱਪਰਾਂ ਦੇ ਚਲਣ ਨਾਲ ਹੀ ਟੁੱਟੀਆਂ ਹਨ। ਮਿੱਟੀ ਉੱਡਣ ਨਾਲ ਉਹਨਾਂ ਦੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਤੇ ਉੱਡਦੀ ਧੂਲ ਕਾਰਨ ਉਹ ਵੀ ਕਈ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ। 



ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸਾਸ਼ਨ ਤੋਂ ਇਹਨਾਂ ਨਜਾਇਜ਼ ਮਾਈਨਿੰਗ ਕਰਨ ਵਾਲੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਜਦੋਂ ਸਾਡੇ ਪੱਤਰਕਾਰ ਨੇ ਮਾਈਨਿੰਗ ਵਿਭਾਗ ਦੀ ਅਫ਼ਸਰ ਸਿਮਰਨਪ੍ਰੀਤ ਕੌਰ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਹਨਾਂ ਨੇ ਆਪਣਾ ਪੱਲਾ ਝਾੜਦਿਆਂ ਕਿਹਾ ਕਿ ਉਹਨਾਂ ਨੇ ਪਿਛਲੇ ਮਹੀਨੇ ਹੀ ਮਾਈਨਿੰਗ ਐਕਟ ਦੇ ਰਾਹੀਂ 2 ਪਰਚੇ ਕਰਵਾਏ ਹਨ ਤੇ ਇਹ ਜ਼ਮੀਨ ਡ੍ਰੇਨ ਵਿਭਾਗ ਦੀ ਹੈ ਅਤੇ ਇਸ ਨੂੰ ਰੋਕਣ ਦੀ ਜ਼ਿੰਮੇਵਾਰੀ ਵੀ ਡਰੇਨ ਵਿਭਾਗ ਦੀ ਹੀ ਹੈ।

SHARE ARTICLE
Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement