
ਸਿਵਿਕ ਸੈਂਸ ਮੋਟੀਵੇਟਰਜ਼ ਗਰੁੱਪ ਤੇ ਸਵੱਛ ਭਾਰਤ ਟੀਮ ਸੰਗਰੂਰ ਵਲੋਂ ਸਕੂਲਾਂ ਵਿਚ ਨੋ ਟੂ ਪਲਾਸਟਿਕ, ਯੈਸ ਟੂ ਸੈਗਰੀਗੇਸ਼ਨ, ਪਲਾਂਟੇਸ਼ਨ ਮੁਹਿੰਮ ਦਾ ਕੈਂਬਰਿਜ਼..........
ਸੰਗਰੂਰ : ਸਿਵਿਕ ਸੈਂਸ ਮੋਟੀਵੇਟਰਜ਼ ਗਰੁੱਪ ਤੇ ਸਵੱਛ ਭਾਰਤ ਟੀਮ ਸੰਗਰੂਰ ਵਲੋਂ ਸਕੂਲਾਂ ਵਿਚ ਨੋ ਟੂ ਪਲਾਸਟਿਕ, ਯੈਸ ਟੂ ਸੈਗਰੀਗੇਸ਼ਨ, ਪਲਾਂਟੇਸ਼ਨ ਮੁਹਿੰਮ ਦਾ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਸੰਗਰੂਰ ਵਿਖੇ ਆਗਾਜ਼ ਕਰਦਿਆਂ ਡਾ. ਏ ਐਸ ਮਾਨ, ਰੀਤੂ ਸ਼ਰਮਾ, ਐਡਵੋਕੇਟ ਕਮਲ ਅਨੰਦ, ਬਲਦੇਵ ਸਿੰਘ ਗੋਸਲ, ਸਰਬਜੀਤ ਸਿੰਘ ਰੇਖੀ, ਇੰਜੀ ਪਰਵੀਨ ਬਾਂਸਲ ਨੇ ਕਿਹਾ ਕਿ ਸੰਗਰੂਰ ਸ਼ਹਿਰ ਨੂੰ ਸੁੰਦਰ ਬਣਾਉਣਾ ਕੋਈ ਔਖਾ ਕੰਮ ਨਹੀਂ ਹੈ, ਸਿਰਫ ਚੇਤਨ ਹੋਣ ਤੇ ਮੈਨੇਜ਼ਮੈਂਟ ਦੀ ਲੋੜ, ਬੱਚਿਆਂ ਤੋਂ ਹੱਥ ਖੜੇ ਕਰਵਾ ਕੇ ਪੁੱਛਿਆ ਕਿ ਕੀ ਔਖਾ ਹੈ ਹਰ ਘਰ ਵਿਚ ਦੋ ਡਸਟਬਿਨ ਰਖਣੇ, ਹਰ ਘਰ ਚੋਂ ਬਜ਼ਾਰ ਜਾਂਦਿਆਂ ਕਪੜੇ ਦਾ ਥੈਲਾ ਲੈ ਕੇ ਜਾਣਾ
(ਇੱਕ ਵਾਰ 10 ਜਾਂ 20 ਰੁਪਏ ਦਾ ਖਰੀਦ ਕੇ), ਤੇ ਹਰ ਬੱਚੇ ਦੇ ਜਨਮ ਦਿਨ ਤੇ 10 ਫਰੂਟ ਪਲਾਂਟ ਲਾਉਣਾ (ਸਾਲ ਵਿਚ 1 ਲੱਖ ਫਰੂਟ ਪਲਾਂਟ ਲੱਗ ਜਾਣ), ਤਾਂ ਸਾਰੇ ਬੱਚਿਆਂ ਨੇ ਹਾਂ ਵਿੱਚ ਜਵਾਬ ਦਿਤਾ ਤੇ ਅਪਣੇ ਘਰਾਂ ਵਿਚ ਲਾਗੂ ਕਰਨ ਦਾ ਵਾਅਦਾ ਵੀ ਕੀਤਾ, ਜਦੋਂ ਅਸੀਂ ਘਰਾਂ 'ਚ ਗਿੱਲਾ ਕੂੜਾ (ਸਬਜੀਆਂ ਦੇ, ਫਰੂਟਸ ਦੇ ਛਿਲਕੇ, ਚਾਹ ਪੱਤੀ, ਬਚੀ ਹੋਈ ਸਬਜੀ) ਵੱਖਰਾ ਤੇ ਸੁੱਕਾ ਕੂੜਾ (ਪਲਾਸਟਿਕ ਦੇ ਲਿਫਾਫੇ, ਗੱਤਾ, ਕਾਗਜ) ਵੱਖਰਾ ਰੱਖਦੇ ਹਾਂ ਤੇ ਦੋ ਖਾਨਿਆਂ ਵਾਲੀ ਹੀ ਰੇਹੜੀ 'ਚ ਪਾਉਂਦੇ ਹਾਂ ਤਾਂ ਗਿੱਲੇ ਚੋਂ ਬਦਬੂ ਨਹੀਂ ਆਉਂਦੀ ਤੇ ਉਸਦੀ ਖਾਦ ਬਣਦੀ ਹੈ, ਪੱਕੇ ਪਿਟਸ ਬਣਾਉਣ ਲਈ ਤੇ ਦੋ ਖਾਨਿਆਂ ਵਾਲੀਆਂ ਰੇਹੜੀਆਂ ਖਰੀਦਣ
ਲਈ ਟੈਂਡਰ ਮੰਗੇ ਜਾ ਚੁੱਕੇ ਹਨ। ਡਾ ਮਾਨ ਨੇ ਬੱਚਿਆਂ ਨੂੰ ਜਨਮ ਦਿਨ ਤੇ 10 ਫਰੂਟ ਪਲਾਂਟ ਲਾਉਣ ਦੀ ਸਹੁੰ ਚੁਕਾਈ, ਸ਼ਿਵ ਆਰੀਆ ਚੇਅਰਮੈਨ ਕੈਮਬਰਿਜ਼ ਇੰਟਰਨੈਸ਼ਨਲ ਸਕੂਲ ਨੇ ਟੀਮ ਨੂੰ ਜੀ ਆਇਆਂ ਨੂੰ ਕਿਹਾ ਪ੍ਰਿੰਸੀਪਲ ਸ਼ਾਲੂ ਸ਼ਰਮਾ ਨੇ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਉ ਤਸੀਂ, ਤੁਹਾਡੇ ਮਾਪੇ ਇਹ ਸਭ ਗੱਲਾਂ ਜਾਣਦੇ ਨੇ ਪਰ ਲੋੜ ਹੈ ਪਰੈਕਟਕਲੀ ਲਾਗੂ ਕਰਨ ਦੀ ਤੁਸੀਂ ਆਪ ਵੀ ਕਰ ਸਕਦੇ ਹੋਂ ਤੇ ਮਾਪਿਆਂ ਤੋਂ ਵੀ ਕਰਵਾ ਸਕਦੇ ਹੋਂ, ਤਾਂ ਆਉ ਸ਼ੁਰੂਆਤ ਕਰੀਏ। ਇਸ ਮੌਕੇ ਬਲਵੰਤ ਸਿੰਘ, ਨਿਤਿਨ ਸੇਵਾ ਕਲੱਬ ਸ਼ਾਮਲ ਹੋਏ।