ਰਜਿਸਟਰੀਆਂ ਦਰਜ ਨਾ ਹੋਣ ਕਾਰਨ ਲੋਕਾਂ ਵਲੋਂ ਨਾਹਰੇਬਾਜ਼ੀ
Published : Aug 4, 2018, 1:15 pm IST
Updated : Aug 4, 2018, 1:15 pm IST
SHARE ARTICLE
People During Protesting
People During Protesting

ਸਥਾਨਕ ਤਹਿਸੀਲ ਅੰਦਰ ਰਜਿਸਟਰੀਆਂ ਦਰਜ ਕਰਵਾਉਣ ਆਏ ਲੋਕਾਂ ਨੇ ਤਹਿਸੀਲਦਾਰ ਵਲੋਂ ਰਜਿਸਟਰੀਆਂ ਕਰਨ ਸਮੇਂ ਮੀਟਿੰਗ ਦਾ ਬਹਾਨਾ ਲਾ ਕੇ ਜਾਣ ਤੋਂ...........

ਤਪਾ ਮੰਡੀ : ਸਥਾਨਕ ਤਹਿਸੀਲ ਅੰਦਰ ਰਜਿਸਟਰੀਆਂ ਦਰਜ ਕਰਵਾਉਣ ਆਏ ਲੋਕਾਂ ਨੇ ਤਹਿਸੀਲਦਾਰ ਵਲੋਂ ਰਜਿਸਟਰੀਆਂ ਕਰਨ ਸਮੇਂ ਮੀਟਿੰਗ ਦਾ ਬਹਾਨਾ ਲਾ ਕੇ ਜਾਣ ਤੋਂ ਬਾਅਦ ਵੱਡੀ ਪੱਧਰ ਉਪਰ ਰੋਸ ਜਤਾਉਣ ਦੇ ਨਾਲ ਤਹਿਸੀਲਦਾਰ ਦਾ ਘਿਰਾਉ ਕਰਨ ਦੀ ਵੀ ਅਸਫ਼ਲ ਕੋਸ਼ਿਸ਼ ਕੀਤੀ। ਭਾਕਿਯੂ ਏਕਤਾ ਉਗਰਾਹਾਂ ਦੇ ਬਲਵਿੰਦਰ ਸਿੰਘ ਧੋਲਾ ਦੀ ਅਗਵਾਈ ਵਿਚ ਇਕਠੇ ਹੋਏ ਜੋਗਿੰਦਰ ਸਿੰਘ, ਜਲ ਕੌਰ, ਜਸਵੀਰ ਕੌਰ, ਹਰਬੰਸ ਸਿੰਘ, ਜੱਸਾ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਹਰਪਾਲ ਧੌਲਾ, ਇੰਦਰਪਾਲ ਸਿੰਘ ਨੇ ਵੱਡੀ ਗਿਣਤੀ ਵਿਚ ਤਹਿਸੀਲਦਾਰ ਗੁਰਮੁੱਖ ਸਿੰਘ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕਰਦਿਆਂ ਕਿਹਾ ਕਿ ਸਰਕਾਰ ਤੇ

ਪ੍ਰਸ਼ਾਸਨ ਵਲੋਂ ਬੇਸ਼ੱਕ ਆਨਲਾਇਨ ਰਜਿਸਟਰੀਆਂ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ ਪਰ ਲੋਕਾਂ ਦੀ ਖੱਜਲ ਖੁਆਰੀ ਪਹਿਲਾ ਨਾਲੋਂ ਕਿਤੇ ਜ਼ਿਆਦਾ ਹੋ ਰਹੀ ਹੈ। ਮੁਜ਼ਾਹਰਾਕਾਰੀਆਂ ਨੇ ਦਸਿਆ ਕਿ ਤਹਿਸੀਲ ਅੰਦਰ ਸਵੇਰ ਤੋਂ ਅਪਣੀਆਂ ਰਜਿਸਟਰੀਆਂ ਦਰਜ ਕਰਵਾਉਣ ਲਈ ਆਨਲਾਇਨ ਅਪਲਾਈ ਕਰਨ ਉਪਰੰਤ ਮਿਲੀ ਅੱਜ ਦੀ ਤਾਰੀਖ ਕਾਰਨ ਤਹਿਸੀਲ ਕੰਪਲੈਕਸ ਅੰਦਰ ਪੁੱਜੇ ਜਦਕਿ ਦੋ ਵਜੇ ਤਕ ਤਾਂ ਰਜਿਸਟਰੀਆਂ ਦਰਜ ਕਰਨ ਦਾ ਕੰਮ ਇਸ ਲਈ ਰੁਕਿਆ ਰਿਹਾ ਕਿ ਤਹਿਸੀਲਦਾਰ ਅਪਣੀ ਸੀਟ ਉਪਰ ਹੀ ਨਹੀਂ ਪੁੱਜੇ ਸਨ ਜਦਕਿ ਉਸ ਤੋਂ ਬਾਅਦ ਤਹਿਸੀਲਦਾਰ ਗੁਰਮੱਖ ਸਿੰਘ ਵਲੋਂ ਕੁਝ ਕੁ ਰਜਿਸਟਰੀਆਂ ਉਪਰ ਦਸਤਖਤ

ਕਰਨ ਉਪਰੰਤ ਬਾਕੀ ਰਹਿੰਦੀਆਂ ਰਜਿਸਟਰੀਆਂ ਨੂੰ ਮੁੜ ਸੋਮਵਾਰ ਦਾ ਸਮਾਂ ਦੇਣ ਲਈ ਅਪਣੇ ਕਲਰਕ ਨੂੰ ਕਹਿ ਕੇ ਅਪਣੀ ਸੀਟ ਤੋ ਉਠ ਖੜ੍ਹੇ ਹੋ ਕੇ ਮੀਟਿੰਗ ਦਾ ਬਹਾਨਾ ਲਾ ਕੇ ਬਰਨਾਲਾ ਵੱਲ ਨੂੰ ਰਵਾਨਾ ਹੋਣਾ ਸ਼ੁਰੂ ਹੋਏ।  ਲੋਕਾਂ ਨੇ ਇਹ ਵੀ ਕਿਹਾ ਕਿ ਤਹਿਸੀਲਦਾਰ ਇਹ ਵੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਇਥੋ ਅਪਣਾ ਤਬਾਦਲਾ ਕਰਵਾਉਦਾ ਹੇ ਜੇਕਰ ਤੁਸੀ ਮੇਰੀ ਸ਼ਿਕਾਇਤ ਕਰ ਦੇਵੋ ਤਦ ਤਬਾਦਲੇ ਵਿਚ ਅਸਾਨੀ ਹੋ ਜਾਵੇਗੀ। ਲੋਕਾਂ ਵਲੋਂ ਤਹਿਸੀਲਦਾਰ ਦੇ ਅੱਧ ਵੱਟੇ ਕੰਮ ਛੱਡਣ ਦੀ ਵਿਰੋਧਤਾ ਵੀ ਕੀਤੀ ਗਈ। ਮੁਜ਼ਾਹਰੇਕਾਰੀਆਂ ਨੇ ਇਹ ਵੀ ਦਸਿਆ ਕਿ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਰਨਾਲਾ ਧਰਮਪਾਲ ਗੁਪਤਾ ਨਾਲ ਵੀ ਸਪੰਰਕ

ਕਰਕੇ ਮੀਟਿੰਗ ਸਬੰਧੀ ਪੁੱਛਣ ਦੇ ਨਾਲ ਉਨ੍ਹਾਂ ਨੂੰ ਤਪਾ ਤਹਿਸੀਲ ਅੰਦਰਲੀ ਸਰਕਾਰੀ ਕੰਮਕਾਜ ਲਈ ਜੁੜੀ ਲੋਕਾਂ ਦੀ ਭੀੜ ਤੋਂ ਵੀ ਜਾਣੂ ਕਰਵਾਇਆ ਗਿਆ ਪਰ ਡੀ.ਸੀ ਬਰਨਾਲਾ ਨੇ ਸਪੱਸ਼ਟ ਕੀਤਾ ਕਿ ਬਰਨਾਲਾ ਦਫ਼ਤਰ ਵਿਖੇ ਤਹਿਸੀਲਦਾਰ ਨਾਲ ਕੋਈ ਮੀਟਿੰਗ ਨਹੀ ਹੈ। ਲੋਕਾਂ ਨੇ ਸਰਕਾਰ ਅਤੇ ਉਚ ਅਧਿਕਾਰੀਆਂ ਤੋਂ ਅਜਿਹੇ ਡਿਊਟੀ ਵਿਚ ਕੁਤਾਹੀ ਵਰਤਣ ਵਾਲੇ ਅਧਿਕਾਰੀ ਵਿਰੁਧ ਵਿਭਾਗੀ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਡੀ.ਸੀ ਬਰਨਾਲਾ ਸ੍ਰੀ ਗੁਪਤਾ ਨੇ ਕਿਹਾ ਕਿ ਉਹ ਤਹਿਸੀਲਦਾਰ ਨੂੰ ਇਸ ਮਾਮਲੇ ਸਬੰਧੀ ਜਵਾਬਦੇਹ ਬਣਾਉਣਗੇ ਜਦਕਿ ਲੋਕਾਂ ਦੀ ਖੱਜਲ ਖੁਆਰੀ ਸਹਿਣ ਨਹੀਂ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement