ਜਬਰ ਵਿਰੋਧੀ ਸੰਘਰਸ਼ ਕਮੇਟੀ ਵਲੋਂ ਡੀਸੀ ਦਫ਼ਤਰ ਅੱਗੇ ਧਰਨਾ
Published : Aug 4, 2018, 12:56 pm IST
Updated : Aug 4, 2018, 12:56 pm IST
SHARE ARTICLE
Hardeep Kaur Kotla  addressing Dharna
Hardeep Kaur Kotla addressing Dharna

ਜਬਰ ਵਿਰੋਧੀ ਸੰਘਰਸ਼ ਕਮੇਟੀ ਵਲੋਂ ਪਿੰਡ ਬਾਜੇ ਕੇ ਦੇ ਪੀੜਤ ਹਾਕਮ ਚੰਦ ਦੇ ਘਰ ਨੂੰ ਕਸ਼ਮੀਰ ਲਾਲ ਅਤੇ ਉਸ ਦੇ ਬੰਦਿਆਂ ਵਲੋਂ ਲਾਏ ਜਿੰਦੇ ਨੂੰ ਖੁਲਵਾਉਣ..............

ਫ਼ਿਰੋਜ਼ਪੁਰ : ਜਬਰ ਵਿਰੋਧੀ ਸੰਘਰਸ਼ ਕਮੇਟੀ ਵਲੋਂ ਪਿੰਡ ਬਾਜੇ ਕੇ ਦੇ ਪੀੜਤ ਹਾਕਮ ਚੰਦ ਦੇ ਘਰ ਨੂੰ ਕਸ਼ਮੀਰ ਲਾਲ ਅਤੇ ਉਸ ਦੇ ਬੰਦਿਆਂ ਵਲੋਂ ਲਾਏ ਜਿੰਦੇ ਨੂੰ ਖੁਲਵਾਉਣ ਲਈ ਡੀਸੀ ਦਫ਼ਤਰ ਫ਼ਿਰੋਜ਼ਪੁਰ ਅੱਗੇ ਔਰਤਾਂ ਵਲੋਂ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਡੀਐੱਸਓ ਦੀ ਆਗੂ ਕਮਲਜੀਤ ਕੌਰ ਰੋਡੇ ਅਤੇ ਪੀਐੱਸਯੂ ਦੀ ਜ਼ੋਨਲ ਪ੍ਰਧਾਨ ਹਰਦੀਪ ਕੌਰ ਕੋਟਲਾ ਨੇ ਦਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਪਿੰਡ ਬਾਜੇਕੇ ਦੇ ਹਾਕਮ ਚੰਦ ਦੀ ਦੁਕਾਨ ਤੇ ਕਾਂਗਰਸੀ ਆਗੂ ਦੀ ਸ਼ਹਿ 'ਤੇ ਕਸ਼ਮੀਰ ਲਾਲ ਤੇ ਉਸ ਦੇ ਬੰਦਿਆਂ ਨੇ ਦੁਕਾਨ ਢਾਹ ਕੇ ਉਸ ਦੇ 5 ਮਰਲੇ ਥਾਂ 'ਤੇ ਕਬਜ਼ਾ ਕੀਤਾ ਹੋਇਆ ਹੈ।

ਕਸ਼ਮੀਰ ਲਾਲ ਉਪਰ ਕੇਸ ਦਰਜ ਹੋਣ ਦੇ ਬਾਵਜੂਦ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ, ਬਲਕਿ ਉਲਟਾ ਹਾਕਮ ਚੰਦ ਤੇ ਉਸ ਦੇ ਪਰਵਾਰ 'ਤੇ ਝੂਠਾ ਪਰਚਾ ਦਰਜ ਕਰ ਦਿਤਾ ਹੈ। ਸੰਘਰਸ਼ ਕਰ ਰਹੇ ਜਥੇਬੰਦੀਆਂ ਦੇ ਆਗੂਆਂ 'ਤੇ ਵੀ ਝੂਠੇ ਪਰਚੇ ਦਰਜ ਕਰ ਕੇ ਉਨ੍ਹਾਂ ਨੂੰ ਜੇਲ• ਭੇਜ ਦਿਤਾ ਗਿਆ ਹੈ। ਆਗੂਆਂ ਨੇ ਦਸਿਆ ਕਿ ਜਦੋਂ ਪ੍ਰਸ਼ਾਸਨ ਦੁਆਰਾ ਹਾਕਮ ਚੰਦ ਦੀ ਦੁਕਾਨ ਤੇ ਉਸ ਨੂੰ ਕਬਜ਼ਾ ਨਾ ਦੁਆਇਆ ਗਿਆ ਤਾਂ ਜਥੇਬੰਦੀਆਂ ਨੇ ਹਾਕਮ ਚੰਦ ਦੀ ਦੁਕਾਨ ਤੇ ਉਸ ਨੂੰ ਕਬਜ਼ਾ ਛੁਡਾ ਕੇ ਦਿਤਾ। ਕਬਜ਼ਾ ਦਿਵਾਉਣ ਵਾਲੀਆਂ ਜਥੇਬੰਦੀਆਂ 'ਤੇ ਹੀ ਝੂਠੇ ਪਰਚੇ ਦਰਜ ਕਰ ਦਿਤੇ ਤੇ ਲਗਾਤਾਰ ਛਾਪੇਮਾਰੀ ਜਾਰੀ ਹੈ।

ਹੁਣ ਕਾਂਗਰਸੀ ਆਗੂ ਦੀ ਸ਼ਹਿ ਤੇ ਕਸ਼ਮੀਰ ਲਾਲ ਦੇ ਬੰਦਿਆਂ ਵਲੋਂ ਹਾਕਮ ਚੰਦ ਦੇ ਘਰ ਨੂੰ ਜਿੰਦਾ ਲਾ ਦਿਤਾ ਗਿਆ ਹੈ ਅਤੇ ਉਸ ਦੇ ਪੂਰੇ ਪਰਵਾਰ ਨੂੰ ਘਰੋਂ ਬੇਘਰ ਕੀਤਾ ਹੋਇਆ ਹੈ ਤੇ ਜੋ ਵੀ ਪਰਵਾਰ ਦਾ ਕੋਈ ਮੈਂਬਰ ਘਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਕਸ਼ਮੀਰ ਲਾਲ ਤੇ ਉਸ ਦੇ ਬੰਦਿਆਂ ਵਲੋਂ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਆਗੂਆਂ ਕਿਹਾ ਕਿ ਪ੍ਰਸ਼ਾਸਨ ਹਾਕਮ ਚੰਦ ਦੇ ਘਰ ਦਾ ਜ਼ਿੰਦਾ ਖੁਲਾਵੇ

ਅਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕਰੇ।ਜੇਕਰ ਪ੍ਰਸ਼ਾਸਨ ਨੇ ਅਜਿਹਾ ਨਾ ਕੀਤਾ ਤਾਂ ਔਰਤਾਂ ਆਪ ਜ਼ਿੰਦਾ ਖੋਲ੍ਹਣਗੀਆਂ ਅਤੇ ਜੇਕਰ ਔਰਤਾਂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਲਵਪ੍ਰੀਤ ਕੌਰ ਹਰੀ ਵਾਲਾ, ਰਾਜਵੀਰ ਕੌਰ ਕੋਟਲਾ, ਪਵਨ, ਸਤਪਾਲ ਕੌਰ, ਮੋਨਿਕਾ, ਸੱਚ ਕਿਰਨ ਆਦਿ ਨੇ ਵੀ ਸੰਬੋਧਨ ਕੀਤਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement