ਰਾਏ ਮੁਹੰਮਦ ਮੁਰਤਜ਼ਾ ਦੀ ਜਿੱਤ ਦੀ ਖ਼ੁਸ਼ੀ 'ਚ ਵੰਡੇ ਲੱਡੂ
Published : Aug 4, 2018, 12:36 pm IST
Updated : Aug 4, 2018, 12:36 pm IST
SHARE ARTICLE
Celebrating the triumph of Roy Mohammed Murtaza
Celebrating the triumph of Roy Mohammed Murtaza

ਪਿਛਲੇ ਦਿਨੀਂ ਪਾਕਿਸਤਾਨ ਵਿਖੇ ਹੋਈਆਂ ਆਮ ਚੋਣਾਂ ਵਿੱਚ ਰਾਏਕੋਟ ਦੇ ਨਵਾਬ ਰਾਏ ਪਰਿਵਾਰ ਦੇ ਮੈਂਬਰ ਰਾਏ ਮੁਹੰਮਦ ਮੁਰਤਜਾ ਦੇ ਪਾਕਿਸਤਾਨ ਨੈਸ਼ਨਲ ਅਸੰਬਲੀ..............

ਰਾਏਕੋਟ  : ਪਿਛਲੇ ਦਿਨੀਂ ਪਾਕਿਸਤਾਨ ਵਿਖੇ ਹੋਈਆਂ ਆਮ ਚੋਣਾਂ ਵਿੱਚ ਰਾਏਕੋਟ ਦੇ ਨਵਾਬ ਰਾਏ ਪਰਿਵਾਰ ਦੇ ਮੈਂਬਰ ਰਾਏ ਮੁਹੰਮਦ ਮੁਰਤਜਾ ਦੇ ਪਾਕਿਸਤਾਨ ਨੈਸ਼ਨਲ ਅਸੰਬਲੀ ਅਤੇ ਪੰਜਾਬ ਵਿਧਾਨਸਭਾ ਲਈ ਚੁਣੇ ਜਾਣ ਤੇ ਉਨ੍ਹਾਂ ਦੇ ਪੁਰਖਿਆਂ ਦੇ ਸ਼ਹਿਰ ਰਾਏਕੋਟ ਦੇ ਨਿਵਾਸੀਆਂ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਰਾਏ ਮੁਹੰਮਦ ਇਕਬਾਲ ਦਾ ਪੋਤਾ ਰਾਏ ਮੁਹੰਮਦ ਮੁਰਤਜਾ ਪਾਕਿਸਤਾਨ ਤਹਿਰੀਕ-ਏ-ਇੰਸਾਫ ਪਾਰਟੀ ਦੇ ਉਮੀਦਵਾਰ ਵਜ਼ੋਂ ਚੋਣ ਲੜਦੇ ਹੋਏ ਪੰਜਾਬ ਸੂਬੇ ਦੀ ਚਿਚਾਵਤਨੀ (ਜ਼ਿਲ੍ਹਾ ਸਾਹੀਵਾਲ) ਪਾਰਲੀਮੈਂਟ ਸੀਟ ਤੋਂ 26000 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ

ਅਤੇ 1800 ਵੋਟਾਂ ਦੇ ਫਰਕ ਨਾਲ ਵਿਧਾਨਸਭਾ ਸੀਟ ਤੋਂ ਚੋਣ ਜਿੱਤੇ ਹਨ। ਜਿਕਰਯੋਗ ਹੈ ਕਿ ਰਾਏਕੋਟ ਦਾ ਇਹ ਰਾਏ ਪਰਿਵਾਰ ਵੰਡ ਤੋਂ ਪਹਿਲਾਂ ਭਾਰਤ ਵਿੱਚ ਅਤੇ ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੀ ਰਾਜਨੀਤੀ ਵਿੱਚ ਪੂਰੀ ਤਰਾਂ ਸਰਗਰਮ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਰਾਏ ਅਲੀ ਨਵਾਜ  ਪੰਜਾਬ ਵਿਧਾਨਸਭਾ (ਪਾਕਿਸਤਾਨ) ਵਿੱਚ ਵੀ ਮੰਤਰੀ ਰਹੇ ਅਤੇ ਉਨ੍ਹਾਂ ਦੇ ਚਾਚਾ ਰਾਏ ਅਹਿਮਦ ਨਵਾਜ, ਰਾਏ ਅਜ਼ੀਜ ਉੱਲ੍ਹਾ ਅਤੇ ਹੁਸੈਨ ਨਵਾਜ ਵੀ ਇਸ ਹਲਕੇ ਤੋਂ ਪਾਕਿਸਤਾਨ ਨੈਸ਼ਨਲ ਅਸੰਬਲੀ ਦੇ ਮੈਂਬਰ ਚੁਣੇ ਜਾ ਚੁੱਕੇ ਹਨ। ਅੱਜ ਇਸ ਸਬੰਧੀ ਜਦ ਰਾਏ ਪਰਿਵਾਰ ਦੇ ਵੰਸ਼ਜ ਰਾਏ ਅਜ਼ੀਜ ਉੱਲ੍ਹਾ ਨਾਲ ਇਸ ਸਬੰਧੀ ਗੱਲ ਕੀਤੀ ਗਈ

ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਭਤੀਜੇ ਰਾਏ ਮੁਹੰਮਦ ਮੁਰਤਜਾ ਨੇ ਮੁਹੰਮਦ ਇਮਰਾਨ ਖਾਨ ਦੀ ਪਾਰਟੀ (ਪੀ.ਟੀ.ਆਈ) ਵਲੋਂ ਚੋਣ ਲੜਦੇ ਹੋਏ ਇਹ ਚੋਣ ਜਿੱਤੀ ਹੈ। ਜਿਕਰਯੋਗ ਹੈ ਕਿ ਰਾਏ ਪਰਿਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਸ਼ ਹੋਏ ਪਵਿੱਤਰ ਗੰਗਾਸਾਗਰ ਦੀ ਸੇਵਾ ਲਈ ਜਾਣਿਆ ਜਾਂਦਾ ਹੈ।ਰਾਏ ਪਰਿਵਾਰ ਦੇ ਮੈਂਬਰ ਦੀ ਪਾਕਿਸਤਾਨ 'ਚ ਹੋਈ ਜਿੱਤ ਤੇ ਰਾਏਕੋਟ ਵਾਸੀਆਂ 'ਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ,

ਉਨ੍ਹਾਂ ਦੀ ਜਿੱਤ ਦੀ ਖੁਸ਼ੀ 'ਚ ਕਾਂਗਰਸ ਦੇ ਸੂਬਾ ਸਕੱਤਰ ਅਤੇ ਰਾਏ ਪਰਿਵਾਰ ਦੇ ਕਰੀਬੀ ਰਾਮ ਕੁਮਾਰ ਛਾਪਾ ਅਤੇ ਹੋਰਨਾਂ ਵਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਉਨ੍ਹੰ ਨਾਲ ਮੁਹੰਮਦ ਇਮਰਾਨ ਖਾਨ, ਬਲਜਿੰਦਰ ਸਿੰਘ ਰਿੰਪਾ, ਜਗਤਾਰ ਸਿੰਘ ਤਾਰੀ, ਜਤਿਨ ਅੱਗਰਵਾਲ, ਬਰਨੀਸ਼ ਜਿੰਦਲ, ਸੰਨੀ ਪਰੂਥੀ, ਹਰਪ੍ਰੀਤ ਸਿੰਘ ਸਮੇਤ ਹੋਰ ਕਈ ਹਾਜ਼ਰ ਸਨ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement