ਅਕਾਲੀ ਆਗੂ 'ਤੇ ਕੀਤੀ ਗੋਲੀਬਾਰੀ, ਵਾਲ-ਵਾਲ ਬਚੇ
Published : Aug 4, 2019, 7:16 pm IST
Updated : Aug 4, 2019, 7:16 pm IST
SHARE ARTICLE
Abohar : Attack on Akali leader
Abohar : Attack on Akali leader

ਜਵਾਬੀ ਗੋਲੀਬਾਰੀ 'ਚ ਇਕ ਹਮਲਾਵਰ ਦੀ ਮੌਤ 

ਅਬੋਹਰ : ਅਬੋਹਰ ਦੇ ਵਿਧਾਨ ਸਭਾ ਖੇਤਰ ਬੱਲੂਆਣਾ ਦੇ ਨੇੜਲੇ ਪਿੰਡ ਖਾਟਵਾ ਦੇ ਸੀਨੀਅਨ ਅਕਾਲੀ ਆਗੂ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਪ੍ਰਹਿਲਾਦ ਖਾਟਵਾ 'ਤੇ ਅਣਪਛਾਤੇ ਵਿਅਕਤੀਆਂ ਗੋਲੀਬਾਰੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪ੍ਰਹਿਲਾਦ ਖਾਟਵਾ 'ਤੇ ਇਹ ਹਮਲਾ ਐਤਵਾਰ ਸਵੇਰੇ 8.30 ਵਜੇ ਦੇ ਕਰੀਬ ਕੀਤਾ ਗਿਆ, ਜਿਸ 'ਚ ਉਹ ਵਾਲ-ਵਾਲ ਬਚ ਗਏ।

Abohar : Attack on Akali leader Abohar : Attack on Akali leader

ਅਕਾਲੀ ਆਗੂ ਵਲੋਂ ਆਪਣੇ ਬਚਾਅ ਲਈ ਕੀਤੀ ਗਈ ਗੋਲੀਬਾਰੀ ਦੌਰਾਨ ਇਕ ਹਮਲਾਵਰ ਦੀ ਮੌਤ ਹੋ ਗਈ, ਜਦਕਿ ਇਕ ਨੂੰ ਲੋਕਾਂ ਨੇ ਕਾਬੂ ਕਰ ਲਿਆ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਬਹਾਵ ਵਾਲਾ ਦੀ ਪੁਲਿਸ ਅਤੇ ਕਈ ਹੋਰ ਸੀਨੀਅਨ ਅਕਾਲੀ ਆਗੂ ਵੀ ਪਹੁੰਚ ਗਏ। ਪੁਲਿਸ ਨੇ ਕਾਬੂ ਕੀਤੇ ਵਿਅਕਤੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿਤੀ। ਜ਼ਿਕਰਯੋਗ ਹੈ ਕਿ ਜਵਾਬੀ ਗੋਲੀਬਾਰੀ ਤੋਂ ਬਾਅਦ ਸਕਾਰਪਿਓ ਗੱਡੀ 'ਚ ਸਵਾਰ 5 ਹਮਲਾਵਰ ਪਿੰਡ ਸ਼ੇਰੇਵਾਲਾ ਵੱਲ ਭੱਜ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਪਲਟ ਗਈ। ਪਿੰਡ ਵਾਲਿਆਂ ਨੇ ਹਿੰਮਤ ਦਿਖਾਉਂਦੇ ਹੋਏ 1 ਹਮਲਾਵਰ ਨੂੰ ਕਾਬੂ ਕਰ ਲਿਆ, ਜਦਕਿ ਬਾਕੀ ਦੇ ਹਮਲਾਵਰ ਖੇਤਾਂ 'ਚ ਛੁੱਪੇ ਹੋਏ ਹਨ। ਇਸ ਦੌਰਾਨ ਪੁਲਸ ਨੇ ਓ.ਸੀ.ਸੀ.ਯੂ ਟੀਮ ਨਾਲ ਮਿਲ ਕੇ ਪਿੰਡ ਦੀ ਘੇਰਾਬੰਦੀ ਕਰ ਲਈ ਅਤੇ ਸਰਚ ਆਪ੍ਰੇਸ਼ਨ ਚਲਾ ਦਿੱਤਾ।

Abohar : Attack on Akali leader Abohar : Attack on Akali leader

ਇਸ ਦੌਰਾਨ ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮਾਰੇ ਗਏ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ, ਜਦਕਿ ਪੁਲਿਸ ਉਸ ਦੀ ਮੌਤ ਗੋਲੀਬਾਰੀ ਦੌਰਾਨ ਹੋਈ ਦੱਸ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲਾਂ ਆਕੂ ਟੀਮ ਨੇ ਲਾਰੇਂਸ ਬਿਸ਼ਨੋਈ ਗੈਂਗ ਦੇ ਸ਼ਾਪ ਸ਼ੂਟਰ ਅੰਕਿਤ ਭਾਦੂ ਨੂੰ ਵੀ ਮਾਰ ਦਿੱਤਾ ਸੀ, ਜੋ ਇਸੇ ਪਿੰਡ ਸ਼ੇਰੇਵਾਲਾ ਦਾ ਰਹਿਣ ਵਾਲਾ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement