
ਅਮਰੀਕਾ ਦੇ ਕੈਲੀਫੋਰਨੀਆ 'ਚ ਇੱਕ ਫੂਡ ਫੈਸਟੀਵਲ ਮਨਾ ਰਹੇ ਲੋਕਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ।
ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ 'ਚ ਇੱਕ ਫੂਡ ਫੈਸਟੀਵਲ ਮਨਾ ਰਹੇ ਲੋਕਾਂ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ। ਗੋਲੀਬਾਰੀ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜਖ਼ਮੀ ਹਨ। ਮਿਲੀ ਜਾਣਕਾਰੀ ਮੁਤਾਬਕ 3 ਦਿਨਾਂ ਤਕ ਚੱਲਣ ਵਾਲੇ ਇਸ ਫੈਸਟੀਵਲ ਦੇ ਆਖਰੀ ਦਿਨ ਐਤਵਾਰ ਨੂੰ ਹਮਲਾ ਹੋਇਆ। ਸਾਂਤਾ ਕਲਾਰਾ ਕਾਊਂਟੀ ਮੈਡੀਕਲ ਸੈਂਟਰ ਵਲੋਂ ਇਸ ਸਬੰਧੀ ਦੱਸਿਆ ਗਿਆ।
Multiple victims shooting gilroy garlic festival
ਉਂਝ ਕਿੰਨੇ ਲੋਕ ਜ਼ਖਮੀ ਹੋਏ ਹਨ, ਉਨ੍ਹਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਸਥਾਨਕ ਪੁਲਿਸ ਵਿਭਾਗ ਨੇ ਟਵੀਟ ਕਰਕੇ 'ਗਾਰਲਿਕ ਫੈਸਟੀਵਲ' ਦੌਰਾਨ ਗੋਲੀਬਾਰੀ ਦੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟਾਈ ਹੈ। ਸਥਾਨਕ ਮੀਡੀਆ ਮੁਤਾਬਕ ਘਟਨਾ 'ਚ ਘੱਟ ਤੋਂ ਘੱਟ ਪੰਜ ਲੋਕ ਮਾਰੇ ਗਏ ਹਨ। ਸੂਤਰਾਂ ਮੁਤਾਬਕ ਸ਼ਾਮ 6 ਕੁ ਵਜੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਤੇ ਚੀਕਾਂ ਮਾਰਦੇ ਹੋਏ ਲੋਕ ਇੱਧਰ-ਉੱਧਰ ਭੱਜਣ ਲੱਗ ਗਏ। ਗਿਲੋਰੀ ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲਾਂ 'ਚ ਭਰਤੀ ਕਰਵਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਇਕ ਸ਼ੱਕੀ ਨੂੰ ਮਾਰ ਦਿੱਤਾ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ।
Multiple victims shooting gilroy garlic festival
ਚਸ਼ਮਦੀਦ ਗਵਾਹ ਇਕ ਲੜਕੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਫੈਸਟੀਵਲ 'ਚ ਆਈ ਸੀ ਤੇ ਅਚਾਨਕ ਇਕ 25-30 ਸਾਲ ਦਾ ਨੌਜਵਾਨ ਗੋਲੀਆਂ ਚਲਾਉਣ ਲੱਗ ਗਿਆ, ਜੋ ਉਨ੍ਹਾਂ ਤੋਂ ਸਿਰਫ 20 ਫੁੱਟ ਦੀ ਦੂਰੀ 'ਤੇ ਖੜ੍ਹਾ ਸੀ। ਉਨ੍ਹਾਂ ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਹਮਲਵਾਰ ਦਾ ਰੰਗ ਗੋਰਾ ਸੀ ਤੇ ਉਸ ਨੇ ਮਿਲਟਰੀ ਸਟਾਈਲ ਵਾਲੇ ਕੱਪੜੇ ਪਹਿਨੇ ਸਨ। ਉਸ ਨੇ ਸਕਿੰਟਾਂ 'ਚ ਹੀ ਕਈ ਵਾਰ ਗੋਲੀਆਂ ਚਲਾਈਆਂ। ਉਹ ਹਰ ਪਾਸੇ ਮੁੜ-ਮੁੜ ਕੇ ਗੋਲੀਆਂ ਚਲਾ ਰਿਹਾ ਸੀ। ਇਹ ਨਹੀਂ ਪਤਾ ਲੱਗਾ ਕਿ ਹਮਲਾਵਰ ਇਕ ਸੀ ਜਾਂ ਵਧੇਰੇ।