'ਆਪ' ਲੀਡਰਾਂ ਨਾਲ ਸਿੱਸਵਾਂ ਫਾਰਮ ਹਾਊਸ 'ਚ ਕੈਪਟਨ ਨੂੰ ਲੱਭਣ ਗਏ ਭਗਵੰਤ ਮਾਨ ਕੀਤੇ ਗ੍ਰਿਫਤਾਰ
Published : Aug 4, 2020, 6:16 pm IST
Updated : Aug 4, 2020, 6:16 pm IST
SHARE ARTICLE
AAP leaders
AAP leaders

ਪੰਜਾਬ ਪੁਲਿਸ ਨੇ ਮਾਨ, ਚੀਮਾ ਸਮੇਤ 'ਆਪ' ਵਿਧਾਇਕਾਂ ਤੇ ਲੀਡਰਾਂ ਨੂੰ 2 ਘੰਟੇ ਤੱਕ ਥਾਣੇ 'ਚ ਡੱਕਿਆ

ਚੰਡੀਗੜ੍ਹ:  ਮਾਝੇ ਦੇ ਤਿੰਨ ਜ਼ਿਲ੍ਹਿਆਂ ਤਰਨਤਾਰਨ,  ਅਮ੍ਰਿਤਸਰ ਅਤੇ ਬਟਾਲਾ (ਗੁਰਦਾਸਪੁਰ) 'ਚ ਜ਼ਹਿਰੀਲੀ ਸ਼ਰਾਬ ਕਾਰਨ ਕਰੀਬ ਸਵਾ 100 ਲੋਕਾਂ ਦੀਆਂ ਜਾਨਾਂ ਚਲੀਆਂ ਜਾਣ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (ਜਿੰਨਾ ਕੋਲ ਗ੍ਰਹਿ ਅਤੇ ਆਬਕਾਰੀ ਮੰਤਰਾਲੇ ਵੀ ਹਨ) ਵੱਲੋਂ ਅਜੇ ਤੱਕ ਲੋਕਾਂ 'ਚ ਨਾ ਜਾਣ 'ਤੇ ਤਿੱਖਾ ਗ਼ੁੱਸਾ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਮੰਗਲਵਾਰ ਨੂੰ ਆਪਣੇ ਵਿਧਾਇਕਾਂ ਅਤੇ ਲੀਡਰਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਦੇ ਚੰਡੀਗੜ੍ਹ ਨੇੜਲੇ ਆਲੀਸ਼ਾਨ ਸਿੱਸਵਾਂ 'ਫਾਰਮ ਹਾਊਸ' 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਭਣ ਗਏ, ਪਰੰਤੂ ਨਿਉਂ ਚੰਡੀਗੜ੍ਹ 'ਚ ਪਹਿਲਾਂ ਹੀ ਤੈਨਾਤ ਪੁਲਸ ਫੋਰਸ ਨੇ ਸਾਰੇ 'ਆਪ' ਲੀਡਰਾਂ ਨੂੰ ਰੋਕ ਲਿਆ।

AAP leaders AAP leaders

ਇਸ ਮੌਕੇ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਸਮੇਤ ਬਾਕੀ 'ਆਪ' ਵਿਧਾਇਕਾਂ ਅਤੇ ਆਗੂਆਂ ਨਾਲ ਪੁਲਸ ਪ੍ਰਸ਼ਾਸਨ ਦੀ ਤਿੱਖੀ ਨੌਂਕ-ਝੌਂਕ ਵੀ ਹੋਈ। ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਪੁਲਸ ਬੈਰੀਕੇਡ ਟੱਪਣ ਦੀ ਕੋਸ਼ਿਸ਼ ਦੌਰਾਨ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਸਮੇਤ ਕੁੱਝ ਆਗੂਆਂ ਨੂੰ ਸੱਟਾ-ਚੋਟਾਂ ਵੀ ਆਈਆਂ।

AAP leaders AAP leaders

ਇਸ ਮੌਕੇ ਪੰਜਾਬ ਸਰਕਾਰ ਦੀ ਇਸ ਬੇਵਜ੍ਹਾ ਸਖ਼ਤੀ ਦਾ ਤਿੱਖਾ ਵਿਰੋਧ ਕਰਦੇ ਹੋਏ ਕਿਹਾ, ''ਜਿੱਥੇ ਸ਼ਰੇਆਮ ਮਾਫ਼ੀਆ ਜ਼ਹਿਰ ਵੇਚ ਰਿਹਾ ਹੈ, ਉੱਥੇ ਕਾਂਗਰਸੀ ਆਗੂਆਂ/ਵਿਧਾਇਕਾਂ/ਵਜ਼ੀਰਾਂ ਨੇ ਪੁਲਸ ਪ੍ਰਸ਼ਾਸਨ ਦਾ ਮਾਫ਼ੀਆ ਨਾਲ ਨਾਪਾਕ ਗੱਠਜੋੜ ਕਰਵਾਇਆ ਹੋਇਆ ਹੈ। ਜਿੰਨੀ ਮਰਜ਼ੀ ਜ਼ਹਿਰ ਵਿਕੇ ਬੱਸ ਵਿਧਾਇਕ ਜਾਂ ਵਜ਼ੀਰ ਸਾਹਿਬ ਨੂੰ ਸ਼ਾਮ ਦੀ 'ਕੁਲੈਕਸ਼ਨ' ਦਾ ਫ਼ਿਕਰ ਰਹਿੰਦਾ ਹੈ।

AAP leaders AAP leaders

ਕੋਈ ਸਖ਼ਤੀ ਨਹੀਂ, ਪੁਲਸ ਥਾਣਿਆਂ ਕੋਲੋਂ 'ਡੇਲੀ' ਵਸੂਲੀ ਜਾਂਦੀ ਹੈ ਅਤੇ ਮਾਫ਼ੀਆ ਕਦੇ ਚਿੱਟਾ ਅਤੇ ਕਦੇ ਜ਼ਹਿਰੀਲੀ ਸ਼ਰਾਬ ਪੂਰੇ ਧੜੱਲੇ ਨਾਲ ਵੇਚਦਾ ਹੈ। ਇੱਥੇ ਅੱਜ ਅਸੀਂ ਆਪਣੇ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਦੇ 'ਮਹਿਲ'  'ਚੋਂ ਜਗਾਉਣ ਚੱਲੇ ਹਾਂ, ਪੂਰਾ ਇਲਾਕਾ ਇੰਜ ਪੁਲਸ ਛਾਉਣੀ 'ਚ ਬਦਲ ਦਿੱਤਾ ਜਿਵੇਂ ਅਸੀਂ ('ਆਪ' ਵਾਲੇ) ਕੋਈ ਜੁਰਮ ਕਰਨ ਜਾ ਰਹੇ ਹੋਈਏ?''

AAP leaders AAP leaders

ਭਗਵੰਤ ਮਾਨ ਨੇ ਕਿਹਾ ਕਿ ਮੁੱਖ ਵਿਰੋਧੀ ਧਿਰ ਦੇ ਨਾਤੇ ਸਮੇਂ-ਸਮੇਂ 'ਤੇ ਸਰਕਾਰ ਨੂੰ ਜਗਾਉਣਾ ਅਤੇ ਹਲੂਣਾ ਦੇਣਾ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦੀ ਜਮਹੂਰੀਅਤ ਤਹਿਤ ਲਗਾਈ ਗਈ ਡਿਊਟੀ ਹੈ। ਭਗਵੰਤ ਮਾਨ ਨੇ ਕਿਹਾ, ''ਸਵਾ 100 ਦੇ ਕਰੀਬ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।

ਇਹ ਕਿਹੋ ਜਿਹੀ 'ਮੋਤੀਆਂ ਵਾਲੀ ਸਰਕਾਰ' ਹੈ, ਜੋ ਆਪਣੇ ਪੋਤੇ-ਦੋਹਤਿਆਂ ਨੂੰ ਜਨਮ ਦਿਨਾਂ ਦੀਆਂ ਵਧਾਈਆਂ ਦਿੰਦੇ ਹਨ। ਬੇਝਿਜਕ ਹੇ ਕੇ ਟਿੱਕ-ਟਾਕ ਸਟਾਰਜ਼ ਨਾਲ ਗੱਲਾਂ ਕਰਦੇ ਹਨ। ਸਾਨੂੰ ਕੋਈ ਇਤਰਾਜ਼ ਨਹੀਂ, ਪਰੰਤੂ ਉਨ੍ਹਾਂ ਉੱਜੜੇ ਘਰਾਂ ਦੀ ਸਾਰ ਲੈਣਾ ਵੀ ਤਾਂ ਮੁੱਖ ਮੰਤਰੀ ਅਤੇ ਉਸ ਦੇ ਵਿਧਾਇਕਾਂ-ਵਜ਼ੀਰਾਂ ਦਾ ਫ਼ਰਜ਼ ਹੈ, ਜੋ ਸਰਕਾਰ ਦੇ ਭ੍ਰਿਸ਼ਟ ਅਤੇ ਮਾਫ਼ੀਆ ਰਾਜ ਦੀ ਭੇਂਟ ਚੜ ਗਏ ਹਨ।

AAP leaders AAP leaders

ਭਗਵੰਤ ਮਾਨ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਅਤੇ ਉਸ ਦੀ ਪੁਲਸ ਸਾਨੂੰ (ਆਪ) ਨੂੰ ਜੇਲ੍ਹਾਂ 'ਚ ਸੁੱਟ ਦੇਵੇ ਪਰੰਤੂ ਅਸੀਂ ਆਮ ਅਤੇ ਸਿਸਟਮ ਦੇ ਸਾਰੇ ਲੋਕਾਂ ਲਈ ਹਰ ਪੱਧਰ ਦੀ ਜੰਗ ਲੜਾਂਗੇ। ਜਦੋਂ ਤੱਕ ਕੈਪਟਨ ਅਤੇ ਉਸ ਦੇ ਮੰਤਰੀ ਲੋਕਾਂ 'ਚ ਜਾ ਕੇ ਨੈਤਿਕ ਤੌਰ 'ਤੇ ਅਸਤੀਫ਼ੇ ਨਹੀਂ ਦੇਣਗੇ, ਇਸ ਲੋਕ ਮਾਰੂ ਸਰਕਾਰ ਵਿਰੁੱਧ ਸਾਡੀ ਆਵਾਜ਼ ਨਹੀਂ ਦੱਬੇਗੀ।

Alcohol CaseAlcohol Case

ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਦੇ ਮਾਫ਼ੀਏ ਰਾਜ ਦੀ ਪੂਰੀ ਕਮਾਨ ਹੁਣ ਕਾਂਗਰਸੀਆਂ ਨੇ ਸੰਭਾਲੀ ਹੋਈ ਹੈ। ਚੀਮਾ ਨੇ ਕਿਹਾ ਕਿ ਚੰਡੀਗੜ੍ਹ ਦੀਆਂ ਪਹਾੜੀਆਂ 'ਚ ਸੁਖਬੀਰ ਸਿੰਘ ਬਾਦਲ ਦੇ 'ਸੁੱਖਬਿਲਾਸ' ਦੇ ਬਿਲਕੁਲ ਨਾਲ ਕੈਪਟਨ ਵੱਲੋਂ ਆਪਣਾ 'ਸ਼ਾਹੀ ਫਾਰਮ ਹਾਊਸ' ਬਣਾਉਣ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਦੋਵਾਂ ਟੱਬਰਾਂ 'ਚ ਕਿਸ ਪੱਧਰ ਦੀ ਸਾਂਝ ਪੈ ਚੁੱਕੀ ਹੈ, ਜਿਸ ਦੀ ਕੀਮਤ ਪੂਰਾ ਪੰਜਾਬ ਚੁੱਕਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement