
ਸੀ.ਸੀ.ਟੀ.ਵੀ. ਕੈਮਰਿਆਂ ਦੀ ਕੀਤੀ ਜਾ ਰਹੀ ਜਾਂਚ
ਲੁਧਿਆਣਾ: ਸਾਊਥ ਸਿਟੀ ਨੇੜੇ ਸ਼ਿਵਾਲਿਕ ਪੈਟਰੋਲ ਪੰਪ 'ਤੇ ਰੇਂਜ ਰੋਵਰ ਕਾਰ 'ਚੋਂ 22 ਲੱਖ ਰੁਪਏ ਚੋਰੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਕਾਰ ਦਾ ਡਰਾਈਵਰ ਪੰਕਚਰ ਲਗਵਾਉਣ ਲਈ ਪੰਪ 'ਤੇ ਆਇਆ ਸੀ। ਉਸ ਦਾ ਧਿਆਨ ਪੰਕਚਰ ਲਗਵਾਉਣ 'ਤੇ ਸੀ, ਇਸ ਦੌਰਾਨ ਪਿੱਛੇ ਤੋਂ ਇਕ ਬਦਮਾਸ਼ ਨੇ ਗੱਡੀ 'ਚੋਂ ਬੈਗ ਚੋਰੀ ਕਰ ਲਿਆ। ਇਸ ਤੋਂ ਬਾਅਦ ਉਹ ਕੁੱਝ ਦੂਰੀ 'ਤੇ ਬਾਈਕ 'ਤੇ ਖੜ੍ਹੇ ਅਪਣੇ ਸਾਥੀ ਸਮੇਤ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਪਾਰਲੀਮੈਂਟ ਦੀ ਕਾਰਵਾਈ ਵਿਚ ਸ਼ਾਮਲ ਨਾ ਹੋ ਕੇ ਵਿਰੋਧੀ ਧਿਰ ਗਵਾ ਵੱਧ ਰਹੀ ਹੈ ਤੇ ਖੱਟੀ ਘੱਟ ਕਰ ਰਹੀ ਹੈ
ਬਹਾਦਰ ਸਿੰਘ ਨੇ ਦਸਿਆ ਕਿ ਉਹ ਅਪਣੇ ਮਾਲਕ ਕਰਨ ਨੂੰ ਉਸ ਦੇ ਰੀਅਲ ਅਸਟੇਟ ਦਫ਼ਤਰ ਵਿਚ ਉਤਾਰ ਕੇ ਕਾਰ ਪਾਰਕ ਕਰਨ ਲੱਗਿਆ ਤਾਂ ਅਚਾਨਕ ਉਸ ਦਾ ਧਿਆਨ ਕਾਰ ਦੇ ਟਾਇਰਾਂ 'ਤੇ ਪਿਆ। ਟਾਇਰ ਵਿਚ ਸੂਏ ਨਾਲ ਸੁਰਾਖ਼ ਕੀਤੇ ਹੋਏ ਸਨ। ਇਸ ਕਾਰਨ ਉਹ ਕਾਰ ਨੂੰ ਪੰਕਚਰ ਲਗਵਾਉਣ ਆਇਆ ਸੀ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (4 ਅਗਸਤ 2023)
ਡਰਾਈਵਰ ਬਹਾਦਰ ਸਿੰਘ ਨੇ ਤੁਰਤ ਮਾਲਕ ਕਰਨ ਅਰੋੜਾ ਨੂੰ ਘਟਨਾ ਦੀ ਸੂਚਨਾ ਦਿਤੀ। ਸੀ.ਆਈ.ਏ.-1, ਏ.ਡੀ.ਸੀ.ਪੀ. ਸ਼ੁਭਮ ਅਗਰਵਾਲ ਅਤੇ ਏ.ਸੀ.ਪੀ. ਮਨਦੀਪ ਸਿੰਘ ਦੀ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਖੰਗਾਲ ਰਹੀ ਹੈ। ਦੱਸ ਦਈਏ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਮਹਾਨਗਰ 'ਚ ਇਕ ਵਾਹਨ 'ਚੋਂ ਬੈਗ ਚੋਰੀ ਕਰਨ ਦੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ।