ਆਦਮਪੁਰ ਗੋਲੀਕਾਂਡ: ASI ਦਾ ਲੜਕਾ ਕੁਲਵੰਤ ਸਿੰਘ ਨਿਕਲਿਆ ਮੁੱਖ ਮੁਲਜ਼ਮ
Published : Aug 4, 2023, 9:17 am IST
Updated : Aug 4, 2023, 9:17 am IST
SHARE ARTICLE
Jalandhar Adampur Firing Case Four Culprits Arrested
Jalandhar Adampur Firing Case Four Culprits Arrested

3 ਸਾਥੀਆਂ ਸਣੇ ਗ੍ਰਿਫ਼ਤਾਰ, 3 ਪਿਸਤੌਲ ਅਤੇ 13 ਕਾਰਤੂਸ ਬਰਾਮਦ

 

ਨਸ਼ੇ ਦੇ ਕੇਸ ਵਿਚ ਜ਼ਮਾਨਤ ਤੇ ਆਏ ਮਹਾਵੀਰ ਸਿੰਘ ਤੇ ਕੀਤੀ ਸੀ ਫਾਈਰਿੰਗ
ਫਾਈਰਿੰਗ ਤੋਂ ਪਹਿਲਾਂ ਤੇ ਬਾਅਦ ਵਿਚ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਾ ਸੀ ਪੋਸਟ

ਜਲੰਧਰ: ਆਦਮਪੁਰ ਦੇ ਪਿੰਡ ਪਧਿਆਣਾ ਵਿਚ ਨਸ਼ੇ ਦੇ ਕੇਸ ਵਿਚ ਜ਼ਮਾਨਤ ’ਤੇ ਚੱਲ ਰਹੇ ਮਹਾਵੀਰ ਸਿੰਘ ਕੋਕਾ ’ਤੇ 30 ਜੁਲਾਈ ਦੀ ਰਾਤ ਨੂੰ ਫਾਈਰਿੰਗ ਕਰਨ ਵਾਲੇ ਏ.ਐਸ.ਆਈ. ਦੇ ਲੜਕੇ ਕੁਲਵੰਤ ਸਿੰਘ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਕੋਲੋਂ 3 ਪਿਸਤੌਲ, 13 ਕਾਰਤੂਸ, ਇਕ ਮੋਬਾਈਲ ਫੋਨ ਅਤੇ ਇਕ ਬਾਈਕ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ: ਕਈ ਸਮੱਸਿਆਵਾਂ ਵਿਚ ਬਹੁਤ ਫ਼ਾਇਦੇਮੰਦ ਹੈ ਬਕਰੀ ਦਾ ਦੁੱਧ

ਦਸਿਆ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਦਾ ਇਕ ਸਾਥੀ ਪਰਮ ਕੈਨੇਡਾ ਵਿਚ ਸੀ। ਉਹ ਗੈਂਗ ਨੂੰ ਫੇਸਬੁੱਕ ਰਾਹੀਂ ਚਲਾ ਰਿਹਾ ਹੈ। ਕੁਲਵੰਤ ਫਾਈਰਿੰਗ ਤੋਂ ਪਹਿਲਾਂ ਅਤੇ ਬਾਅਦ ਵਿਚ ਸੋਸ਼ਲ ਮੀਡੀਆ ਉਤੇ ਪੋਸਟ ਸ਼ੇਅਰ ਕਰਦਾ ਸੀ। ਮਹਾਵੀਰ ਤੋਂ ਬਾਅਦ ਉਹ 4 ਹੋਰ ਲੋਕਾਂ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ।
ਜਲੰਧਰ ਦਿਹਾਤੀ ਦੇ ਐਸ. ਐਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਮਹਾਵੀਰ 'ਤੇ ਹਮਲਾ ਬਦਲਾਖੋਰੀ ਦੇ ਚੱਕਰ ਵਿਚ ਕੀਤਾ ਗਿਆ ਗਿਆ ਸੀ।

ਇਹ ਵੀ ਪੜ੍ਹੋ: ਲੁਧਿਆਣਾ: ਰੇਂਜ ਰੋਵਰ 'ਚੋਂ 22 ਲੱਖ ਰੁਪਏ ਚੋਰੀ, ਪੰਕਚਰ ਲਗਵਾਉਣ ਸਮੇਂ ਬਦਮਾਸ਼ਾਂ ਨੇ ਕੱਢਿਆ ਬੈਗ

ਮਹਾਵੀਰ 'ਤੇ ਹਮਲਾ ਕਰਨ ਵਾਲੇ ਪੇਸ਼ੇਵਰ ਅਪਰਾਧੀ ਹਨ। ਇਨ੍ਹਾਂ ਵਿਰੁਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਐਸ. ਐਸ. ਪੀ. ਨੇ ਦਸਿਆ ਕਿ ਪੁਛਗਿਛ ਦੌਰਾਨ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਨਿਸ਼ਾਨੇ 'ਤੇ 4 ਹੋਰ ਵਿਅਕਤੀ ਸਨ ਪਰ ਇਨ੍ਹਾਂ ਨੂੰ ਫੜਨ ਤੋਂ ਬਾਅਦ ਉਹ ਸੁਰੱਖਿਅਤ ਹੋ ਗਏ ਹਨ।

ਇਹ ਵੀ ਪੜ੍ਹੋ: ਪਾਰਲੀਮੈਂਟ ਦੀ ਕਾਰਵਾਈ ਵਿਚ ਸ਼ਾਮਲ ਨਾ ਹੋ ਕੇ ਵਿਰੋਧੀ ਧਿਰ ਗਵਾ ਵੱਧ ਰਹੀ ਹੈ ਤੇ ਖੱਟੀ ਘੱਟ ਕਰ ਰਹੀ ਹੈ  

ਐਸ. ਐਸ. ਪੀ. ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਹੀ ਅਮਨਾ ਨਾਂ ਦੇ ਵਿਅਕਤੀ ਨੂੰ ਸਪੈਸ਼ਲ ਟਾਸਕ ਫੋਰਸ ਨੇ ਨਸ਼ੇ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਹੈ। ਉਸ ਨੇ ਹੀ ਇਨ੍ਹਾਂ 'ਤੇ ਹਮਲਾ ਕਰਨ ਲਈ ਡੇਢ ਲੱਖ 'ਚ 3 ਪਿਸਤੌਲ ਮੁਹੱਈਆ ਕਰਵਾਏ ਸਨ। ਪੁਲਿਸ ਅਧਿਕਾਰੀ ਨੇ ਦਸਿਆ ਕਿ ਹਥਿਆਰਾਂ ਲਈ ਪੈਸਾ ਫਗਵਾੜਾ ਦੇ ਰਹਿਣ ਵਾਲੇ ਅਮਰ ਬਸਰਾ ਹਾਲ ਵਾਸੀ ਇਟਲੀ ਨੇ ਦਿਤੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement