
15 ਲਗਜ਼ਰੀ ਕਾਰਾਂ ਵੀ ਕੀਤੀਆਂ ਬਰਾਮਦ
Amritsar Police arrests man who sold luxury cars in other states by making fake documents : ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਇੱਕ ਦੋਸ਼ੀ ਨੂੰ 15 ਲਗਜ਼ਰੀ ਕਾਰਾਂ ਦੇ ਸਮੇਤ ਗ੍ਰਿਫਤਾਰ ਕਰ ਲਿਆ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਹ ਮੁਕੱਦਮਾ ਅਰਮਿੰਦਰ ਸਿੰਘ ਵਾਸੀ ਮਾਲ ਮੰਡੀ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਉਹ ਕਾਰਾਂ ਕਿਰਾਏ ’ਤੇ ਦਿੰਦਾ ਹੈ ਅਤੇ ਉਸ ਪਾਸੋਂ ਹਰਵਿੰਦਰ ਸਿੰਘ ਵਾਸੀ ਮੋਹਾਲੀ ਵੱਖ-ਵੱਖ ਤਰੀਕਾਂ ਨੂੰ ਕਾਰਾ ਕਿਰਾਏ ’ਤੇ ਲੈ ਗਿਆ। ਹਰਵਿੰਦਰ ਸਿੰਘ ਨੇ ਕਾਰਾਂ ਦਾ ਕਿਰਾਇਆ ਨਹੀਂ ਦਿੱਤਾ ਅਤੇ ਦਿੱਤੇ ਪਤੇ ’ਤੇ ਘਰ ਨੂੰ ਤਾਲਾ ਲੱਗਿਆ ਮਿਲਿਆ ਅਤੇ ਆਪ ਕਿਸੇ ਕੇ ਕਿਸੇ ਅਣਦੱਸੀ ਜਗ੍ਹ ’ਤੇ ਚਲਾ ਗਿਆ ਹੈ।
ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਮੁਦੱਈ ਪਾਸੋਂ ਕਾਰਾਂ ਕਿਰਾਏ ’ਤੇ ਲੈ ਜਾਣ ਵਾਲੇ ਵਿਅਕਤੀ ਹਰਵਿੰਦਰ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਫੇਸ-1, ਐਸ.ਏ ਐਸ ਨਗਰ, ਜਿਲ੍ਹਾ ਮੋਹਾਲੀ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਹਰਵਿੰਦਰ ਸਿੰਘ ਵੱਲੋਂ ਮੁਦਈ ਪਾਸੋਂ ਲਈਆਂ ਕਾਰਾਂ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਅੱਗੇ ਪੰਜਾਬ ਤੇ ਦੂਸਰੇ ਰਾਜ਼ਾਂ ਵਿੱਚ ਵੇਚ ਦਿੱਤੀਆਂ ਜੋ ਪੁਲਿਸ ਪਾਰਟੀ ਵੱਲੋਂ ਦੂਜੇ ਰਾਜਾਂ ਰਾਜਸਥਾਨ ਅਤੇ ਹਰਿਆਣਾ ਤੋਂ 15 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਆਰੋਪੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਾਂਚ ਜਾਰੀ ਹੈ।