
ਖੇਤੀ ਆਰਡੀਨੈਂਸ ਬਿਲਕੁਲ ਠੀਕ : ਪ੍ਰਕਾਸ਼ ਸਿੰਘ ਬਾਦਲ
ਫ਼ੇਸਬੁੱਕ 'ਤੇ ਵੀਡੀਉ ਪਾ ਕੇ ਰੱਜ ਕੇ ਪੂਰਿਆ ਮੋਦੀ ਦਾ ਪੱਖ
ਚੰਡੀਗੜ੍ਹ, 3 ਸਤੰਬਰ (ਨੀਲ ਭਾਲਿੰਦਰ ਸਿੰਘ) : ਸੁਖਬੀਰ ਐਂਡ ਪਾਰਟੀ ਨੂੰ ਸੰਕਟ 'ਚ ਲਗਾਤਾਰ ਗਰਕਦੇ ਵੇਖ ਕੋਰੋਨਾ ਤਾਲਾਬੰਦੀ ਦੀ ਸ਼ੁਰੂਆਤ ਤੋਂਂ ਹੀ ਅਣਐਲਾਨੇ 'ਸਿਆਸੀ ਇਕਾਂਤਵਾਸ' 'ਚ ਚੱਲ ਰਹੇ ਸੀਨੀਅਰ ਬਾਦਲ ਨੇ ਅੱੱਜ ਸਮੇਂ ਦੇ ਹਾਣੀ ਹੁੰਦਿਆਂ ਫ਼ੇਸਬੁੱਕ 'ਤੇ ਵੀਡੀਉ ਪੋਸਟ ਸ਼ੇਅਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ ਦਾ ਘਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੇਣਾ ਕਦੇ ਵੀ ਖ਼ਤਮ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਲਈ ਸੰਘਰਸ਼ ਕੀਤਾ ਤੇ ਅੱਗੇ ਵੀ ਲੋੜ ਪੈਣ 'ਤੇ ਵੀ ਕਿਸਾਨਾਂ ਲਈ ਲੜਾਈ ਲੜਦੇ ਰਹਿਣਗੇ। ਪ੍ਰਕਾਸ਼ ਸਿੰਘ ਬਾਦਲ ਨੇ ਫ਼ੇਸਬੁੱਕ ਉੱਤੇ ਅਪਣੇ ਅਕਾਉਂਟ ਰਾਹੀਂ ਪੋਸਟ ਪਾਉਂਦੇ ਕਿਹਾ ਹੈ ਕਿ ਦੇਸ਼ ਦੀ ਅਜ਼ਾਦੀ, ਪੰਜਾਬੀ ਸੂਬਾ ਬਣਾਉਣ, ਪੰਜਾਬ ਦੇ ਹਿੱਤਾਂ ਦੀ ਰਾਖੀ, ਕਿਸਾਨੀ ਦੀ ਬਿਹਤਰੀ ਅਤੇ ਸਿੱਖ ਕੌਮ ਹਿੱਤ ਸੰਘਰਸ਼ ਦਾ ਸ਼੍ਰੋਮਣੀ ਅਕਾimageਲੀ ਦਲ ਦਾ ਲੰਮਾ ਇਤਿਹਾਸ ਹੈ।
ਅਣਐਲਾਨੇ 'ਸਿਆਸੀ ਇਕਾਂਤਵਾਸ' 'ਚ ਚਲ ਰਹੇ ਸੀਨੀਅਰ ਬਾਦਲ ਵਲੋਂ ਅਮਰਿੰਦਰ ਸਿੰਘ 'ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼