ਅਲਕੋਹਲ ਦੇ ਪ੍ਰਭਾਵ ਕਾਰਨ ਹਰ ਸਾਲ ਹੁੰਦੀਆਂ ਨੇ ਤਕਰੀਬਨ 2 ਲੱਖ 70 ਹਜ਼ਾਰ ਮੌਤਾਂ
Published : Sep 4, 2020, 1:35 am IST
Updated : Sep 4, 2020, 1:35 am IST
SHARE ARTICLE
IMAGE
IMAGE

ਅਲਕੋਹਲ ਦੇ ਪ੍ਰਭਾਵ ਕਾਰਨ ਹਰ ਸਾਲ ਹੁੰਦੀਆਂ ਨੇ ਤਕਰੀਬਨ 2 ਲੱਖ 70 ਹਜ਼ਾਰ ਮੌਤਾਂ

ਸ਼ਰਾਬ ਦੇ ਸੇਵਨ ਨਾਲ ਭਾਰਤ ਵਿਚ ਹਰ 96 ਮਿੰਟ ਬਾਅਦ ਇਕ ਵਿਅਕਤੀ ਦੀ ਮੌਤ

  to 
 

ਸੰਗਰੂਰ, 3 ਸਤੰਬਰ (ਬਲਵਿੰਦਰ ਸਿੰਘ ਭੁੱਲਰ) : ਸਮੇਂ ਦੀਆਂ ਸਰਕਾਰਾਂ ਨੂੰ ਦੇਸ਼ ਅਤੇ ਸੂਬੇ ਨੂੰ ਚਲਦੀ ਹਾਲਤ ਵਿਚ ਰੱਖਣ ਲਈ ਸਰਮਾਏ ਦੀ ਲਗਾਤਾਰ ਲੋੜ ਪੈਂਦੀ ਹੈ। ਸੋ ਸ਼ਰਾਬ ਤੋਂ ਸਰਮਾਇਆ ਇਕੱਤਰ ਕਰਨਾ ਸਰਕਾਰਾਂ ਲਈ ਸੱਭ ਤੋਂ ਜ਼ਿਆਦਾ ਅਰਾਮਦੇਹ, ਸਸਤਾ ਅਤੇ ਅਸਾਨ ਹੈ। ਇਹੀ ਕਾਰਨ ਹੈ ਕਿ ਹਾਈ ਕੋਰਟਾਂ ਅਤੇ ਸੁਪਰੀਮ ਕੋਰਟ ਦੇ ਸਖ਼ਤ ਆਦੇਸ਼ਾਂ ਦੇ ਬਾਵਜੂਦ ਵੀ ਵੱਖ-ਵੱਖ ਸੂਬਾਈ ਸਰਕਾਰਾਂ ਵਲੋਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਹਰ ਸਾਲ ਲਗਾਤਾਰ ਵਧਾਈ ਜਾ ਰਹੀ ਹੈ।
ਦੇਸ਼ ਵਿਚ ਮੌਜੂਦ ਮੰਦਰਾਂ, ਮਸਜਿਦਾਂ, ਗੁਰਦਵਾਰਿਆਂ, ਗਿਰਜ਼ਾਘਰਾਂ, ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਆਦਿਕ ਸਾਰਿਆਂ ਦੀ ਗਿਣਤੀ ਦਾ ਅਗਰ ਜੋੜ ਕਰ ਲਿਆ ਜਾਵੇ ਤਾਂ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਉਨ੍ਹਾਂ  ਨਾਲੋਂ ਕਿਤੇ ਵਧੇਰੇ ਹੈ। ਭਾਰਤ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹਰ ਸਾਲ ਤਕਰੀਬਨ 1 ਲੱਖ ਮੌਤਾਂ ਸੜਕੀ ਹਾਦਸਿਆਂ ਦੌਰਾਨ ਹੁੰਦੀਆ ਹਨ। 30,000 ਮੌਤਾਂ ਸਲਾਨਾ ਦਰ ਦੇ ਹਿਸਾਬ ਨਾਲ ਅਲਕੋਹਲ ਨਾਲ ਪੈਦਾ ਹੋਏ ਕੈਂਸਰ ਕਾਰਨ ਹੁੰਦੀਆਂ ਹਨ। ਇਸੇ ਤਰ੍ਹਾਂ ਹਰ ਸਾਲ 1 ਲੱਖ 40 ਹਜ਼ਾਰ ਮੌਤਾਂ ਅਲਕੋਹਲ ਦਾ ਜ਼ਿਆਦਾ ਸੇਵਨ ਕਰਨ ਉਪਰੰਤ ਜਿਗਰ ਦੀ ਇਕ ਗੰਭੀਰ ਬੀਮਾਰੀ ਪੈਦਾ ਹੋਣ ਨਾਲ ਹੁੰਦੀਆਂ ਹਨ। ਸੋ, ਉਕਤ ਸਚਾਈ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਅਲਕੋਹਲ ਜਾਂ ਸ਼ਰਾਬ ਦੇ ਸਿੱਧੇ ਅਸਿੱਧੇ ਪ੍ਰਭਾਵ ਕਾਰਨ ਦੇਸ਼ ਵਿਚ ਹਰ ਸਾਲ ਤਕਰੀਬਨ 2 ਲੱਖ 70 ਹਜ਼ਾਰ ਮੌਤਾਂ ਹੁੰਦੀਆਂ ਹਨ।
ਮਹਾਂਰਾਸ਼ਟਰ ਵਿਚ ਸ਼ਰਾਬ ਦੇ ਠੇਕੇ ਤੋਂ ਸਿਰਫ 25 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਹੀ ਸ਼ਰਾਬ ਖ਼ਰੀਦ ਸਕਦਾ ਹੈ ਜਦ ਕਿ ਗੋਆ ਵਿਚ ਇਹ ਉਮਰ 18 ਸਾਲ ਹੈ। ਜਦ ਕਿ ਪੰਜਾਬ ਵਿਚ ਬੋਤਲ ਖ਼ਰੀਦਣ ਦੀ ਕੋਈ ਉਮਰ ਨਹੀਂ 10 ਸਾਲ ਦਾ ਬੱਚਾ ਵੀ ਖ਼ਰੀਦ ਸਕਦਾ ਹੈ ਬੋਤਲ।
ਸੰਸਾਰ ਸਿਹਤ ਸੰਸਥਾ (ਡਬਲਿÀ.ਐਚ.ਓ.) ਦਾ ਕਹਿਣਾ ਹੈ ਕਿ ਸਮੁੱਚੇ ਸੰਸਾਰ ਵਿਚ ਸ਼ਰਾਬ ਦੇ ਸੇਵਨ ਨਾਲ ਇਕ ਦਿਨ ਵਿਚ ਤਕਰੀਬਨ 6000 ਵਿਅਕਤੀ ਮਰਦੇ ਹਨ ਪਰ ਸ਼ਰਾਬ ਦਾ ਇਨ੍ਹਾਂ ਸਾਰੀਆ ਮੌਤਾਂ ਨਾਲ ਸਿੱਧਾ ਸਬੰਧ ਨਹੀਂ ਬਲਕਿ ਅਸਿੱਧਾ ਸਬੰਧ ਵੀ ਹੈ। ਇਨ੍ਹਾਂ ਮੌਤਾਂ ਵਿਚ ਐਕਸੀਡੈਂਟ, ਹਾਦਸੇ ਬਾਅਦ ਸੜਕ ਤੇ ਲੜਾਈ, ਜ਼ਖ਼ਮੀ ਹੋਣ ਤੋਂ ਬਾਅਦ ਮੌਤਾਂ, ਸ਼ਰੀਰimageimage ਵਿਚ ਖ਼ਰਾਬੀ, ਇਨਫ਼ੈਕਸ਼ਨ, ਕੈਂਸਰ, ਦਿਮਾਗ਼ੀ ਪ੍ਰੇਸ਼ਾਨੀ ਜਾਂ ਜਿਗਰ ਦੇ ਰੋਗਾਂ ਤੋਂ ਇਲਾਵਾ ਦਿਲ ਦੇ ਰੋਗ ਵੀ ਸ਼ਾਮਲ ਹਨ।

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement