
ਚੀਨ ਭਾਰਤੀ ਉਪਮਹਾਂਦੀਪ ਨੂੰ ਘੇਰ ਰਿਹੈ : ਸ਼ਰਦ ਪਵਾਰ
ਮੁੰਬਈ, 3 ਸਤੰਬਰ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਵੀਰਵਾਰ ਨੂੰ ਕਿਹਾ ਕਿ ਚੀਨ ਭਾਰਤੀ ਉਪਮਹਾਂਦੀਪ ਨੂੰ ''ਗੁਪਤ ਰੂਪ ਨਾਲ'' ਘੇਰ ਰਿਹਾ ਹੈ ਅਤੇ ਭਾਰਤ ਨੂੰ ਸ਼੍ਰੀਲੰਕਾ ਅਤੇ ਨੇਪਾਲ ਦੇ ਘਟਨਾਕ੍ਰਮ 'ਤੇ ਕਰੀਬੀ ਨਜ਼ਰ ਰਖਣੀ ਚਾਹੀਦੀ ਹੈ। ਪਵਾਰ ਨੇ ਕਿਹਾ ਕਿ ਇਕ ਬੈਠਕ ਦੌਰਾਨ ਉਨ੍ਹਾਂ ਨੇ ਚੀਨ 'ਚ ਇਕ ਵਿਆਪਕ ਰਣਨੀਤਕ ਅਤੇ ਰਾਜਨੀਤਕ ਸੋਚ 'ਤੇ ਅਪਣੀ ਚਿੰਤਾ ਪ੍ਰਗਟ ਕੀਤੀ ਜਿਸ ਦਾ ਟੀਚਾ ਭਾਰਤ ਦੇ ਆਰਥਕ ਵਿਕਾਸ ਨੂੰ ਰੋਕਣਾ ਹੈ। ਪਵਾਰ ਨੇ ਇਕ ਹੋਰ ਟਵੀਟ 'ਚ ਕਿਹਾ, ''ਮੈਂ ਇਸ ਤੱਥ 'ਤੇ ਰੋਸ਼ਨੀ ਪਾਈ ਕਿ ਚੀਨ ਸਾਰੀਆਂ ਦਿਸ਼ਾਵਾਂ ਤੋਂ ਭਾਰਤੀ ਉਪਮਹਾਂਮਦੀਪ ਨੂੰ ਘੇਰੇ ਹੋਏ ਹੈ ਅਤੇ ਉਨ੍ਹਾਂ ਨੇ ਦਖਣੀ ਚੀਨ ਸਾਗਰ 'ਚ ਉਸ ਦੀ ਮੌਜੂਦਗੀ ਨੂੰ ਲੈ ਕੇ ਵੀ ਚਿੰਤਾ ਪ੍ਰਗਟ ਕੀਤੀ ਹੈ।'' (ਪੀਟੀਆਈ)