
ਪੂਰਬੀ ਲੱਦਾਖ਼ 'ਚ ਚੀਨ ਦੀਆਂ ਗਤੀਵਿਧੀਆਂ ਦਾ ਮਕਸਦ ਸਥਿਤੀ ਨੂੰ ਇਕ ਪਾਸੜ ਬਣਾਉਣਾ ਹੈ : ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 3 ਸਤੰਬਰ : ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ਼ 'ਚ ਪਿਛਲੇ ਚਾਰ ਮਹੀਨਿਆਂ 'ਚ ਸਰਹੱਦ 'ਤੇ ਪੈਦਾ ਹੋਏ ਹਾਲਾਤ ਇਸ ਖੇਤਰ 'ਚ ਇਕ ਪਾਸੜ ਢੰਗ ਨਾਲ ਸਥਿਤੀ ਬਦਲਣ ਦੀ ਚੀਨੀ ਕਾਰਾਵਾਈ ਦਾ 'ਪ੍ਰਤੱਖ ਸਿੱਟਾ' ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਹਫ਼ਤਾਵਰੀ ਡਿਜੀਟਲ ਪ੍ਰੈਸ ਵਾਰਤਾ 'ਚ ਕਿਹਾ ਕਿ ਭਾਰਤ ਗੱਲਬਾਤ ਰਾਹੀਂ ਸਾਰੇ ਮੁੱਦਿਆਂ ਦੇ ਹੱਲ ਲਈ ਵਚਨਬੱਧ ਹੈ ਅਤੇ ਮੁੱਦਿਆਂ ਦੇ ਹੱਲ ਦਾ ਰਾਸਤਾ ਗੱਲਬਾਤ ਹੈ। ਉਨ੍ਹਾਂ ਕਿਹਾ, ''ਇਹ ਸਾਫ਼ ਹੈ ਕਿ ਪਿਛਲੇ ਚਾਰ ਮਹੀਨਿਆਂ 'ਚ ਅਸੀ ਜੋ ਹਾਲਾਤ ਦੇਖੇ (ਪੂਰਬੀ ਲੱਦਾਖ਼ 'ਚ) ਹਨ ਉਹ ਪ੍ਰਤੱਖ ਰੂਪ ਨਾਲ ਚੀਨੀ ਪੱਖ ਦੀਆਂ ਗਤੀਵਿਧੀਆਂ ਦਾ ਨਤੀਜਾ ਹੈ। ਚੀਨ ਦੀ ਗਤੀਵਿਧੀਆਂ ਦਾ ਮਕਸਦ ਸਥਿਤੀ ਨੂੰ ਇਕ ਪਾਸੜ ਤਬਦੀਲੀ ਕਰਨਾ ਹੈ।'' ਸ੍ਰੀਵਾਸਤਵ ਨੇ ਕਿਹਾ, ''ਅਸੀ ਪੁਰਜ਼ੋਰ ਤਰੀਕੇ ਨਾਲ ਚੀਨ ਤੋਂ ਅਪੀਲ ਕਰਦੇ ਹਾਂ ਕਿ ਉਹ ਪੂਰੀ ਤਰ੍ਹਾਂ ਪਿੱਛੇ ਹਟਣ ਦੇ ਫ਼ੈਸਲੇ ਰਾਹੀਂ ਸਰਹੱਦ 'ਤੇਜ਼ੀ ਨਾਲ ਸ਼ਾਂਤੀ ਬਹਾਲੀ ਦੇ ਉਦੇਸ਼ ਵਜੋਂ ਭਾਰਤੀ ਪੱਖ ਨਾਲ ਗੰਭੀਰਤਾ ਨਾਲ ਜੁੜਨ।'' ਚੀਨੀ ਕੋਸ਼ਿਸ਼ਾਂ ਦੇ ਬਾਅਦ ਭਾਰਤੀ ਫ਼ੌਜ ਨੇ ਪੈਗਾਂਗ ਸੋ ਦੇ ਦਖਣੀ ਤੱਟ 'ਤੇ ਘੱਟੋਂ ਘੱਟ ਤਿੰਨ ਰਣਨੀਤਕ ਮਹੱਤਵ ਦੀਆਂ ਸ਼ਿਖਰਾਂ 'ਤੇ ਅਪਣੀ ਸਥਿਤੀ ਨੂੰ ਮਜ਼ਬੂਤ ਕਰ ਲਿਆ ਹੈ। (ਪੀਟੀਆਈ)