
ਗ਼ੈਰ-ਸੰਗਠਤ ਅਰਥਚਾਰੇ 'ਤੇ ਹਮਲਾ ਸੀ ਨੋਟਬੰਦੀ, ਇਸ ਵਿਰੁਧ ਮਿਲ ਕੇ ਲੜਨਾ ਚਾਹੀਦੈ : ਰਾਹੁਲ ਗਾਂਧੀ
ਨਵੀਂ ਦਿੱਲੀ, 3 ਸਤੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਲਗਭਗ ਚਾਰ ਸਾਲ ਪਹਿਲਾਂ ਕੀਤੀ ਗਈ ਨੋਟਬੰਦੀ 'ਗ਼ੈਰ-ਸੰਗਠਿਤ ਅਰਥਚਾਰੇ 'ਤੇ ਹਮਲਾ' ਸੀ ਅਤੇ ਇਸ ਦਾ ਲੁਕਿਆ ਮਕਸਦ ਗ਼ੈਰ-ਸੰਗਠਿਤ ਖੇਤਰ ਤੋਂ ਨਕਦੀ ਕਢਣਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਨੋਟਬੰਦੀ ਤੋਂ ਕੋਈ ਲਾਭ ਨਹੀਂ ਹੋਇਆ ਅਤੇ ਪੂਰੇ ਦੇਸ਼ ਨੂੰ ਇਸ ਨੂੰ ਪਛਾਣ ਕੇ ਇਸ ਵਿਰੁਧ ਮਿਲ ਕੇ ਲੜਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ 8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ ਜਿਸ ਦੇ ਤਹਿਤ 500 ਰੁਪਏ ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿਤਾ ਗਿਆ ਸੀ। ਗਾਂਧੀ ਨੇ ਇਕ ਵੀਡੀਉ ਜਾਰੀ ਕਰਦਿਆਂ ਦਾਅਵਾ ਕੀਤਾ, “ਨੋਟਬੰਦੀ ਭਾਰਤ ਦੇ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ 'ਤੇ ਹਮਲਾ ਸੀ।'' ਨੋਟਬੰਦੀ ਭਾਰਤ ਦੀ ਗ਼ੈਰ-ਸੰਗਠਿਤ ਆਰਥਚਾਰੇ 'ਤੇ ਹਮਲਾ ਸੀ। ਉਨ੍ਹਾਂ ਕਿਹਾ, “''ਨੋਟਬੰਦੀ ਤੋਂ ਬਾਅਦ ਸਾਰਾ ਹਿੰਦੁਸਤਾਨ ਬੈਂਕ ਦੇ ਸਾਹਮਣੇ ਖੜਾ ਹੋ ਗਿਆ। ਸਾਰਿਆਂ ਨੇ ਅਪਣੇ ਪੈਸੇ ਬੈਂਕ 'ਚ ਜਮ੍ਹਾ ਕਰਵਾਏ। ਸਵਾਲ ਇਹ ਹੈ ਕਿ ਕੀ ਕਾਲਾ ਧਨ ਮਿਟਿਆ? ਨਹੀਂ। ਨੋਟਬੰਦੀ ਨਾਲ ਭਾਰਤ ਦੇ ਗ਼ਰੀਬ ਲੋਕਾਂ ਨੂੰ ਕੀ ਫਾਇਦਾ ਹੋਇਆ? ਕੋਈ ਫ਼ਾਇਦਾ ਨਹੀਂ ਹੋਇਆ। ''image (ਪੀ.ਟੀ.ਆਈ)