
ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ 13.72 ਕਰੋੜ ਰੁਪਏ ਦੀ ਗ੍ਰਾਂਟ ਜਾਰੀ
ਐਸ.ਏ.ਐਸ. ਨਗਰ, 3 ਸਤੰਬਰ (ਕੁਲਦੀਪ ਸਿੰਘ): ਪੰਜਾਬ ਸਰਕਾਰ ਦੇ ਸਕੂਲ ਸਿਖਿਆ ਵਿਭਾਗ ਵਲੋਂ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਚਲਾਈ ਜਾ ਰਹੀ ਸਿਖਿਆ ਸੁਧਾਰ ਮੁਹਿੰਮ ਤਹਿਤ ਰਾਜ ਦੇ 3660 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ 13.72 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲਾਂ ਵਿਚ ਇਹ ਰਾਸ਼ੀ ਸਕੂਲ ਪ੍ਰਬੰਧਕ ਕਮੇਟੀਆਂ (ਐਸ.ਐਮ.ਸੀ.) ਵਲੋਂ ਪਾਰਦਰਸ਼ੀ ਢੰਗ ਨਾਲ ਖਰਚ ਕੀਤੀ ਜਾਵੇਗੀ। ਇਹ ਗ੍ਰਾਂਟ ਸਕੂਲ ਵਿਚ ਪਖ਼ਾਨਿਆਂ ਦੀ ਮੁਰੰਮਤ ਅਤੇ ਰੱਖ-ਰਖਾਅ, ਨਕਾਰਾ ਪਏ ਲੋੜੀਂਦੇ ਉਪਕਰਨਾਂ ਨੁੰ ਬਦਲਣ, ਖੇਡਾਂ ਦੇ ਸਮਾਨ, ਵਿਗਿਆਨ ਪ੍ਰਯੋਗਸ਼ਾਲਾਵਾਂ, ਬਿਜਲੀ ਦੇ ਬਿਲਾਂ, ਇੰਟਰਨੈੱਟ ਦੇ ਖਰਚਿਆਂ, ਪਾਣੀ ਦੀ ਉਪਲਬਧਤਾ ਸਬੰਧੀ ਖਰਚਿਆਂ, ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਅਤੇ ਸਵੱਛਤਾ ਆਦਿ ਲਈ ਵਰਤੀ ਜਾਵੇਗੀ। ਸਕੱਤਰ ਸਕੂਲ ਸਿਖਿਆ ਕ੍ਰਿਸ਼ਨ ਕੁਮਾਰ ਨੇ ਦਸਿਆ ਕਿ ਸਰਕਾਰੀ ਸਕੂਲਾਂ ਵਿਚ ਦਾਖ਼ਲ ਬੱਚਿਆਂ ਦੀ ਗਿਣਤੀ ਦੇ ਅਧਾਰ ਉਤੇ ਸਿਖਿਆ ਵਿਭਾਗ ਵੱਲੋਂ ਸਾਲ 2020-21 ਲਈ ਉਕਤ ਗ੍ਰਾਂਟ ਜਾਰੀ ਕਰ ਦਿਤੀ ਗਈ ਹੈ। ਜਿਹੜੇ ਸਰਕਾਰੀ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 251 ਜਾਂ ਇਸ ਤੋਂ ਵੱਧ ਹੈ। ਉਨ੍ਹਾਂ ਨੂੰ ਪ੍ਰਤੀ ਸਕੂਲ 50 ਹਜ਼ਾਰ ਰੁਪਏ ਅਤੇ ਜਿਹੜੇ ਸਕੂਲਾਂ ਦੀ ਗਿਣਤੀ 250 ਤਕ ਹੈ। ਉਨ੍ਹਾਂ ਨੂੰ 25 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀimageਤੀ ਗਈ ਹੈ।