ਨਫ਼ਰਤੀ ਭਾਸ਼ਣ ਮਾਮਲਾ : ਫ਼ੇਸਬੁਕ ਨੇ ਲਗਾਈ ਭਾਜਪਾ ਆਗੂ ਰਾਜਾ ਦੇ ਅਕਾਊਂਟ 'ਤੇ ਪਾਬੰਦੀ
Published : Sep 4, 2020, 1:18 am IST
Updated : Sep 4, 2020, 1:18 am IST
SHARE ARTICLE
image
image

ਨਫ਼ਰਤੀ ਭਾਸ਼ਣ ਮਾਮਲਾ : ਫ਼ੇਸਬੁਕ ਨੇ ਲਗਾਈ ਭਾਜਪਾ ਆਗੂ ਰਾਜਾ ਦੇ ਅਕਾਊਂਟ 'ਤੇ ਪਾਬੰਦੀ

ਮੇਰਾ ਕੋਈ ਅਧਿਕਾਰਤ ਫ਼ੇਸਬੁੱਕ ਪੇਜ ਹੀ ਨਹੀਂ : ਟੀ. ਰਾਜਾ

ਨਵੀਂ ਦਿੱਲੀ, 3 ਸਤੰਬਰ : ਨਫ਼ਰਤੀ ਭਾਸ਼ਣਾਂ ਤੋਂ ਨਜਿੱਠਣ ਦੇ ਢੰਗਾ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਫ਼ੇਸਬੁੱਕ ਨੇ ਹਿੰਸਾ ਅਤੇ ਨਫ਼ਰਤ ਫੈਲਾਉਣ ਵਾਲੀਆਂ ਸਮੱਗਰੀਆਂ ਨਾਲ ਜੁੜੀਆਂ ਅਪਣੀ ਨੀਤੀਆਂ ਦਾ ਉਲੰਘਣਾ ਕਰਨ ਦੇ ਮਾਮਲੇ 'ਚ ਤੇਲੰਗਾਨਾ ਤੋਂ ਭਾਜਪਾ ਵਿਧਾਇਕ ਟੀ. ਰਾਜਾ ਸਿੰਘ ਨੂੰ ਅਪਣੇ ਮੰਚ ਅਤੇ ਇੰਸਟਾਗ੍ਰਾਮ ਤੋਂ ਬੈਨ ਕਰ ਦਿਤਾ ਹੈ।
ਫ਼ੇਸਬੁੱਕ ਦੇ ਇਕ ਬੁਲਾਰੇ ਨੇ ਈ-ਮੇਲ ਜ਼ਰੀਏ ਬਿਆਨ 'ਚ ਕਿਹਾ ਕਿ ਸਾਡੇ ਪਲੇਟਫਾਰਮ 'ਤੇ ਹਿੰਸਾ ਅਤੇ ਨਫ਼ਰਤ ਨੂੰ ਹੱਲਾ-ਸ਼ੇਰੀ ਦੇਣ ਤੋਂ ਰੋਕਣ ਲਈ ਜੋ ਨੀਤੀਆਂ ਬਣਾਈਆਂ ਗਈਆਂ ਹਨ, ਉਨ੍ਹਾਂ ਦਾ ਉਲੰਘਣ ਕਰਨ 'ਤੇ ਅਸੀਂ ਰਾਜਾ ਸਿੰਘ ਨੂੰ ਫ਼ੇਸਬੁੱਕ 'ਤੇ ਬੈਨ ਕਰ ਦਿਤਾ ਹੈ। ਨਫ਼ਰਤੀ ਭਾਸ਼ਣ ਮਾਮਲੇ ਤਹਿਤ ਫੇਸਬੁੱਕ ਨੇ ਉਨ੍ਹਾਂ ਦੇ ਅਕਾਊਂਟ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਭਾਰਤ ਫੇਸਬੁੱਕ ਦੇ ਸਭ ਤੋਂ ਵੱਡੇ ਬਜ਼ਾਰਾਂ 'ਚੋਂ ਇਕ ਹੈ, ਉਸ ਦੇ ਭਾਰਤ ਵਿਚ 30 ਕਰੋੜ ਯੂਜ਼ਰਸ ਹਨ।                                    
ਹਾਲਾਂਕਿ ਵਿਧਾਇਕ ਰਾਜਾ ਸਿੰਘ ਨੇ ਪਿਛਲੇ ਹੀ ਮਹੀਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕਰਦਿਆਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਕੋਈ ਅਧਿਕਾਰਤ ਫੇਸਬੁੱਕ ਪੇਜ਼ ਹੈ ਹੀ ਨਹੀਂ। ਸਿੰਘ ਪੋਸਟ ਨਾਲ ਜੁੜੀਆਂ ਗੱਲਾਂ ਨੂੰ ਵੀ ਖ਼ਾਰਿਜ਼ ਕਰ ਦਿਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਕੋਈ ਅਧਿਕਾਰਤ ਫੇਸਬੁੱਕ ਅਕਾਊਂਟ 2018 'ਚ ਹੈੱਕ ਜਾਂ ਬਲਾਕ ਹੋ ਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਦੀ ਸ਼ੁਰੂਆਤ ਇਕ ਅੰਗਰੇਜ਼ੀ ਅਖ਼ਬਾਰ ਦੀ ਇਕ ਖ਼ਬਰ ਤੋਂ ਹੋਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਫ਼ੇਸਬੁੱਕ ਭਾਜਪਾ ਦੀਆਂ ਨੀਤੀਆਂ ਦਾ ਸਮਰਥਨ ਕਰ ਰਹੀ ਹੈ। ਉਹ ਭਾਜimageimageਪਾ ਪਾਰਟੀ ਦੇ ਨੇਤਾ ਟੀ. ਰਾਜਾ ਸਿੰਘ ਦੇ ਭੜਕਾਊ ਬਿਆਨਾਂ ਨੂੰ ਅਪਣੇ ਪਲੇਟਫ਼ਾਰਮ ਤੋਂ ਨਹੀਂ ਹਟਾ ਰਹੀ ਹੈ। ਰੀਪੋਰਟ 'ਚ ਕਿਹਾ ਸੀ ਕਿ ਇਸ ਨਾਲ ਭਾਰਤ 'ਚ ਕੰਪਨੀ ਦੇ ਕਾਰੋਬਾਰ 'ਤੇ ਅਸਰ ਪਵੇਗਾ। ਇਸ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਸਮੇਤ ਦੇਸ਼ ਦੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਭਾਜਪਾ 'ਤੇ ਹਮਲਾ ਬੋਲਿਆ ਸੀ।  (ਪੀਟੀਆਈ)

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement