
ਘਰਾਂ ਦੇ ਬਾਹਰ ਲੱਗੇ ਕੁਆਰੰਟੀਨ ਸਬੰਧੀ ਹਰ ਤਰ੍ਹਾਂ ਦੇ ਪੋਸਟਰ ਉਤਾਰਨ ਦੀ ਹਦਾਇਤ
ਚੰਡੀਗੜ੍ਹ : ਪੰਜਾਬ ਅੰਦਰ ਕਰੋਨਾ ਵਾਇਰਸ ਦੇ ਟੈਸਟ ਅਤੇ ਇਸ ਤੋਂ ਬਾਅਦ ਘਰ 'ਚ ਇਕਾਂਤਵਾਸ ਹੋਣ ਸਬੰਧੀ ਲੋਕਾਂ ਅੰਦਰ ਫ਼ੈਲੇ ਡਰ ਨੂੰ ਖ਼ਤਮ ਕਰਨ ਲਈ ਸਰਕਾਰ ਨੇ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਪੰਜਾਬ 'ਚ ਹੁਣ ਕੋਰੋਨਾਵਾਇਰਸ ਕਾਰਨ ਘਰ 'ਚ ਇਕਾਂਤਵਾਸ ਹੋਏ ਵਿਅਕਤੀਆਂ ਨੂੰ ਕਿਸੇ ਵੀ ਕਿਸਮ ਦੇ ਸਮਾਜਿਕ ਡਰ ਜਾਂ ਭੈਅ ਦੇ ਹੋਮ ਕੁਆਰੰਟੀਨ ਕੀਤਾ ਜਾਵੇਗਾ।
Capt Amrinder Singh
ਪੰਜਾਬ ਸਰਕਾਰ ਦੇ ਫ਼ੈਸਲੇ ਮੁਤਾਬਕ ਹੁਣ ਘਰ 'ਚ ਇਕਾਂਤਵਾਸ ਹੋਏ ਵਿਅਕਤੀਆਂ ਦੇ ਘਰ ਦੇ ਬਾਹਰ ਕਿਸੇ ਵੀ ਕਿਸਮ ਦਾ ਕੁਆਰੰਟੀਨ ਚਿਤਾਵਨੀ ਪੋਸਟਰ ਜਾਂ ਇਸ਼ਤਿਹਾਰ ਨਹੀਂ ਲਾਇਆ ਜਾਵੇਗਾ। ਮੁੱਖ ਮੰਤਰੀ ਨੇ ਕੋਰੋਨਾਵਾਇਰਸ ਕਾਰਨ ਇਕਾਂਤਵਾਸ ਦੇ ਭੈਅ ਨੂੰ ਖ਼ਤਮ ਕਰਨ ਲਈ ਇਹ ਫੈਸਲਾ ਕੀਤਾ ਹੈ। ਮੁੱਖ ਮੰਤਰੀ ਨੇ ਜਿਨ੍ਹਾਂ ਘਰਾਂ 'ਤੇ ਕੁਆਰੰਟੀਨ ਪੋਸਟਰ ਲੱਗੇ ਹੋਏ ਹਨ, ਉਨ੍ਹਾਂ ਨੂੰ ਵੀ ਉਤਾਰਨ ਦੇ ਹੁਕਮ ਦਿਤੇ ਹਨ।
Home Quarantine
ਕਾਬਲੇਗੌਰ ਹੈ ਕਿ ਪੰਜਾਬ ਅੰਦਰ ਕਰੋਨਾ ਦੇ ਵਧਦੇ ਕੇਸਾਂ ਦਰਮਿਆਨ ਲੋਕਾਂ ਅੰਦਰ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੈ। ਸਰਕਾਰ ਨੇ ਹੁਣ ਝੂਠੀਆਂ ਅਫ਼ਵਾਹਾਂ ਫ਼ੈਲਾਉਣ ਵਾਲਿਆਂ ਖਿਲਾਫ਼ ਵੀ ਸਖ਼ਤੀ ਵਰਤਣੀ ਸ਼ੁਰੂ ਕਰ ਦਿਤੀ ਹੈ। ਸੂਬੇ ਅੰਦਰ ਰੋਜ਼ਾਨਾ ਨਵੇਂ ਕੇਸ ਆਉਣ ਅਤੇ ਮੌਤਾਂ ਦਾ ਅੰਕੜਾ ਵਧ ਰਿਹਾ ਹੈ। ਸਰਕਾਰ ਵਲੋਂ ਕਰੋਨਾ ਮਹਾਮਾਰੀ ਨਾਲ ਨਿਪਟਣ ਲਈ ਕਰੋਨਾ ਦੇ ਟੈਸਟਾਂ ਸਮੇਤ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।
quarantine
ਸੂਬੇ ਭਰ ਅੰਦਰ ਹੁਣ ਤਕ 1121016 ਲੋਕਾਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 58515 ਦੀ ਰਿਪੋਰਟ ਪਾਜ਼ੇਟਿਵ ਆਈ, ਜਦਕਿ 41271 ਲੋਕ ਕਰੋਨਾ ਨੂੰ ਮਾਤ ਦੇਣ 'ਚ ਸਫ਼ਲ ਹੋਏ ਹਨ। ਇਨ੍ਹਾਂ 'ਚ 15554 ਐਕਟਿਵ ਕੇਸ ਹਨ। ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਅੰਕੜਾ 1690 ਤਕ ਪਹੁੰਚ ਚੁੱਕਾ ਹੈ।
home quarantine
ਇਸੇ ਦੌਰਾਨ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾ 'ਚ ਵਿਸ਼ਵਾਸ ਨਾ ਕਰਨ ਅਤੇ ਜੇਕਰ ਕੋਈ ਕੂੜ ਪ੍ਰਚਾਰ ਕਰ ਰਿਹਾ ਹੈ ਜਾਂ ਕਰੋਨਾ ਸਬੰਧੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਜਾਂ ਪੁਲਿਸ ਨੂੰ ਦਿਓ ਤਾਂ ਜੋ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।