ਸਿਹਤਕਰਮੀਆਂ ਨੇ ਇਕਾਂਤਵਾਸ ਬਾਰੇ ਨਵੀਆਂ ਹਦਾਇਤਾਂ ਦਾ ਕਾਲਾ ਰਿਬਨ ਬੰਨ੍ਹ ਕੇ ਕੀਤਾ ਵਿਰੋਧ 
Published : May 23, 2020, 5:05 am IST
Updated : May 23, 2020, 5:05 am IST
SHARE ARTICLE
Photo
Photo

ਸਿਹਤਕਰਮੀਆਂ ਨੇ ਏਕਾਂਤਵਾਸ ਦੇ ਨਿਯਮਾਂ ’ਚ ਸਰਕਾਰ ਵਲੋਂ ਕੀਤੀਆਂ ਤਬਦੀਲੀਆਂ ਦਾ ਵਿਰਧ ਕਰਦਿਆਂ ਕੇਂਦਰ ਅਤੇ ਸ਼ਹਿਰ ਦੇ ਵੱਖੋ-

ਨਵੀਂ ਦਿੱਲੀ, 22 ਮਈ: ਸਿਹਤਕਰਮੀਆਂ ਨੇ ਏਕਾਂਤਵਾਸ ਦੇ ਨਿਯਮਾਂ ’ਚ ਸਰਕਾਰ ਵਲੋਂ ਕੀਤੀਆਂ ਤਬਦੀਲੀਆਂ ਦਾ ਵਿਰਧ ਕਰਦਿਆਂ ਕੇਂਦਰ ਅਤੇ ਸ਼ਹਿਰ ਦੇ ਵੱਖੋ-ਵੱਖ ਹਸਪਤਾਲਾਂ ਦੇ ਡਾਕਟਰ ਅਤੇ ਮੁਲਾਜ਼ਮ ਸ਼ੁਕਰਵਾਰ ਨੂੰ ਹੱਥਾਂ ’ਤੇ ਕਾਲੀ ਪੱਟੀ ਬੰਨ੍ਹ ਕੇ ਕੰਮ ’ਤੇ ਪੁੱਜੇ। ਅਸਲ ’ਚ ਸਰਕਾਰ ਨੇ ਸਿਹਤ ਮੁਲਾਜ਼ਮਾਂ ਦੇ ਏਕਾਂਤਵਾਸ ਸਬੰਧੀ ਨਿਯਮਾਂ ’ਚ ਤਬਦੀਲੀ ਕਰਦਿਆਂ ਕਿਹਾ ਹੈ ਕਿ ਕੋਰੋਨਾ ਵਾਇਰਸ ਡਿਊਟੀ ਤੋਂ ਬਾਅਦ ਉਨ੍ਹਾਂ ਨੂੰ ਉਦੋਂ ਤਕ ਏਕਾਂਤਵਾਸ ’ਚ ਭੇਜਣ ਦੀ ਜ਼ਰੂਰਤ ਨਹੀਂ ਹੈ, ਜਦੋਂ ਤਕ ਉਨ੍ਹਾਂ ਨੂੰ ਜਾਂ ਤਾਂ ਬਹੁਤ ਜ਼ਿਆਦਾ ਖ਼ਤਰਾ ਹੋਵੇ ਜਾਂ ਫਿਰ ਉਨ੍ਹਾਂ ’ਚ ਵਾਇਰਸ ਦੀ ਲਾਗ ਦੇ ਲੱਛਣ ਨਜ਼ਰ ਆ ਰਹੇ ਹੋਣ। 

ਸਰਕਾਰ ਵਲੋਂ ਉਕਤ ਹਦਾਇਤਾਂ ਜਾਰੀ ਕੀਤੇ ਜਾਣ ਮਗਰੋਂ ਪਿਛਲੇ ਕੁੱਝ ਦਿਨਾਂ ’ਚ ਕਈ ਹਸਪਤਾਲਾਂ ਨੇ ਏਕਾਂਤਵਾਸ ’ਚ ਵੱਖੋ-ਵੱਖ ਹੋਟਲਾਂ ’ਚ ਰਹਿ ਰਹੇ ਅਪਣੇ ਮੁਲਾਜ਼ਮਾਂ ਤੋਂ ਉਹ ਥਾਂ ਖ਼ਾਲੀ ਕਰਨ ਨੂੰ ਕਿਹਾ ਹੈ ਅਤੇ ਅਜਿਹਾ ਨਾ ਕਰਨ ਦੀ ਸਥਿਤੀ ’ਚ ਤੈਅ ਮਿਤੀ ਮਗਰੋਂ ਉਥੋਂ ਰੁਕਣ ’ਤੇ ਆਇਆ ਖ਼ਰਚਾ ਮੁਲਾਜ਼ਮ ਦੀ ਤਨਖ਼ਾਹ ’ਚੋਂ ਕੱਟ ਲਿਆ ਜਾਵੇਗਾ। 

File photoFile photo

ਕੇਂਦਰੀ ਸਿਹਤ ਮੰਤਰਾਲੇ ਵਲੋਂ 15 ਮਈ ਨੂੰ ਜਾਰੀ ਹਦਾਇਤਾਂ ਅਨੁਸਾਰ, ਕੋਰੋਨਾ ਵਾਇਰਸ ਡਿਊਟੀ ’ਤੇ ਲੱਗੇ ਸਿਹਤ ਮੁਲਾਜ਼ਮਾਂ ਨੂੰ ਏਕਾਂਤਵਾਸ ’ਚ ਤਾਂ ਹੀ ਭੇਜਿਆ ਜਾਵੇਗਾ ਜਦੋਂ ਉਨ੍ਹਾਂ ਦੇ ਪੀ.ਪੀ.ਟੀ. ਨਾਲ ਕੁੱਝ ਗੜਬੜੀ ਹੋ ਗਈ ਹੋਵੇ, ਜਾਂ ਫਿਰ ਉਹ ਬਹੁਤ ਜ਼ਿਆਦਾ ਖ਼ਤਰੇ ਦੀ ਜਦ ’ਚ ਆ ਗਏ ਹੋਣ ਜਾਂ ਫਿਰ ਉਨ੍ਹਾਂ ’ਚ ਕੋਰੋਨਾ ਵਾਇਰਸ ਲੱਗਣ ਦੇ ਲੱਛਣ ਨਜ਼ਰ ਆ ਰਹੇ ਹੋਣ।

ਪਰ ਕੋਰੋਨਾ ਵਾਇਰਸ ਡਿਊਟੀ ’ਤੇ ਤੈਨਾਤ ਸਿਹਤ ਮੁਲਾਜ਼ਮਾਂ ਨੇ ਇਨ੍ਹਾਂ ਨਵੀਆਂ ਹਦਾਇਤਾਂ ਦਾ ਵਿਰੋਧ ਕੀਤਾ ਹੈ। ਫ਼ੈਡਰੇਸ਼ਨ ਆਫ਼ ਰੈਜ਼ੀਡੈਂਟ ਡਾਕਟਰਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸ਼ਿਵਾਜੀ ਦੇਵ ਬਰਮਨ ਨੇ ਕਿਹਾ ਕਿ ਮੌਜੂਦਾ ਹਾਲਾਤ ’ਚ ਸਹਿਕਰਮੀਆਂ ਅਤੇ ਪ੍ਰਵਾਰ ਦੇ ਜੀਆਂ ’ਚ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਕੋਰੋਨਾ ਵਾਇਰਸ ਡਿਊਟੀ ਤੋਂ ਬਾਅਦ ਸਾਰੇ ਡਾਕਟਰਾਂ ਦੀ ਜਾਂਚ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਘੱਟ ਤੋਂ ਘੱਟ ਸੱਤ ਦਿਨਾਂ ਲਈ ਏਕਾਂਤਵਾਸ ’ਚ ਰਖਿਆ ਜਾਵੇ। ਇਸ ਬਾਰੇ ਐਸੋਸੀਏਸ਼ਨ ਨੇ ਕੇਂਦਰੀ ਸਿਹਤ ਮੰਤਰੀ ਨੂੰ ਚਿੱਠੀ ਲਿਖ ਕੇ ਹਦਾਇਤਾਂ ’ਚ ਤਬਦੀਲੀ ਕਰਨ ਦੀ ਵੀ ਮੰਗ ਕੀਤੀ ਹੈ।    (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement