
ਸੰਸਦ ਦੇ ਸੈਸ਼ਨ 'ਚ ਹਰ ਸਵਾਲ ਦੇ ਜਵਾਬ ਲਈ ਤਿਆਰ ਹੈ ਸਰਕਾਰ
ਨਵੀਂ ਦਿੱਲੀ, 3 ਸਤੰਬਰ : ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਉਣ ਵਾਲੇ ਮਾਨਸੂਨ ਸੈਸ਼ਨ ਵਿਚ ਸੰਸਦ 'ਚ ਪੁੱਛੇ ਗਏ ਹਰ ਪ੍ਰਸ਼ਨ ਦਾ ਉੱਤਰ ਦੇਵੇਗੀ ਅਤੇ 160 'ਤਾਰਾ ਰਹਿਤ' (ਅਜਿਹੇ ਸਵਾਲ ਜਿਨ੍ਹਾ ਦੇ ਸਿਰਫ਼ ਲਿਖਿਤ ਜਵਾਬ ਮੰਗੇ ਗਏ ਹੋਣ) ਪ੍ਰਸ਼ਨਾਂ ਦਾ ਰੋਜ਼ਾਨਾ ਜਵਾਬ ਦਿਤਾ ਜਾਵੇਗਾ। ਸੂਤਰਾਂ ਨੇ ਇਹ ਜਾਣਕਾਰੀ ਦਿਤੀ।
ਪ੍ਰਸ਼ਨਕਾਲ ਨਾ ਚਲਾਉਣ ਬਾਰੇ ਵਿਰੋਧੀ ਧਿਰ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਸੈਸ਼ਨ 'ਚ ਪ੍ਰਸ਼ਨ ਕਾਲ ਨਹੀਂ ਆਯੋਜਿਤ ਕੀਤਾ ਜਾਵੇਗਾ। 2004 ਅਤੇ 2009 ਵਿਚ ਵੀ ਕੋਈ ਪ੍ਰਸ਼ਨਕਾਲ ਨਹੀਂ ਹੋਇਆ ਸੀ। ਇਸ ਤੋਂ ਇਲਾਵਾ, 1991 ਅਤੇ ਇਸ ਤੋਂ ਪਹਿਲਾਂ 1962, 1975 ਅਤੇ 1976 ਵਿਚ ਕਈ ਕਾਰਨਾਂ ਕਰ ਕੇ ਪ੍ਰਸ਼ਨਕਾਲ ਨਹੀਂ ਹੋਇਆ ਸੀ।
ਰਾਜ ਸਭਾ ਦੇ ਵਿਸ਼ਲੇਸ਼ਣ ਤੋਂ ਇਹ ਸਾਹਮਣੇ ਆਇਆ ਹੈ ਕਿ ਪ੍ਰਸ਼ਨ ਕਾਲ ਦਾ 60 ਫ਼ੀ ਸਦੀ ਪਿਛਲੇ ਪੰਜ ਸਾਲਾਂ 'ਚ ਨਹੀਂ ਵਰਤਿਆ ਗਿਆ ਸੀ ਅਤੇ ਸਿਰਫ਼ 40 ਫ਼ੀ ਸਦੀ ਸਮਾਂ ਹੀ ਵਰਤਿਆ ਗਿਆ ਸੀ। ਸੂਤਰਾਂ ਨੇ ਕਿਹਾ ਕਿ 1975 ਅਤੇ 1976 ਵਿਚ ਐਮਰਜੈਂਸੀ ਦੌਰਾਨ ਪਹਿਲੀ ਵਾਰ ਪ੍ਰਸ਼ਨ ਕਾਲ ਨਹੀਂ ਹੋਇਆ ਸੀ। ਜਦੋਂ ਵਿਰੋਧੀ ਧਿਰ ਦੇ ਨੇਤਾ ਅਤੇ ਮੀਡੀਆ, ਸਭ ਕੁਝ ਆਮ ਸੀ। ਉਦੋਂ ਵਿਰੋਧੀ ਨੇਤਾਵਾਂ ਨੂੰ ਕੈਦ ਕਰ ਦਿਤਾ ਗਿਆ ਅਤੇ ਮੀਡੀਆ 'ਤੇ ਪਾਬੰਦੀ ਲਗਾਈ ਗਈ ਸੀ। ਸਰਕਾਰ ਨੇ ਦਲੀਲ ਦਿਤੀ ਹੈ ਕਿ ਇਸ ਦੇ ਉਲਟ, ਇਸ ਸਮੇਂ ਦੇਸ਼ ਵਿਚ ਕੋਵਿਡ -19 ਮਹਾਂਮਾਰੀ ਕਾਰਨ ਇਕ ਅਸਲ ਸਿਹਤ ਸੰਕਟਕਾਲ ਹੈ ਅਤੇ ਸੈਸ਼ਨ ਬਹੁਤ ਹੀ ਅਸਾਧਾਰਣ ਹਾਲਤਾਂ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ ਜਿਥੇ ਸਮੇਂ ਦੀ ਘਾਟ ਵੀ ਹੈ।
(ਪੀਟੀਆਈ)image