
ਚਮਕੌਰ ਸਾਹਿਬ ਵਿਖੇ 'ਥੀਮ ਪਾਰਕ' ਦਾ ਕੰਮ ਜੰਗੀ ਪੱਧਰ 'ਤੇ ਜਾਰੀ
ਰੂਪਨਗਰ, 3 ਸਤੰਬਰ (ਕੁਲਵਿੰਦਰ ਜੀਤ ਸਿੰਘ ਭਾਟੀਆ) : ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਦੇ ਨਾਲ ਭਰਪੂਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਦੀ ਕਦੇ ਨਾ ਭੁਲਾਈ ਜਾ ਸਕਣ ਵਾਲੀ ਸ਼ਹਾਦਤ ਦੀ ਗਵਾਹੀ ਭਰਦੀ ਚਮਕੌਰ ਦੀ ਧਰਤੀ ਦੇ ਗੌਰਵਮਈ ਇਤਿਹਾਸ ਨੂੰ ਰੂਪਮਾਨ ਕਰਨ ਵਾਲੇ 'ਥੀਮ ਪਾਰਕ' ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਦਸੰਬਰ ਮਹੀਨੇ 'ਚ ਇਹ ਮਹਾਨ ਪ੍ਰਾਜੈਕਟ ਮਨੁੱਖਤਾ ਨੂੰ ਸਮਰਪਤ ਕੀਤਾ ਜਾਵੇਗਾ। ਬੀਤੇ ਡੇਢ ਦਹਾਕੇ ਤੋਂ ਇਸ ਮੁਕੱਦਸ ਧਰਤੀ ਦੀ ਨੁਮਾਇੰਦਗੀ ਕਰਦੇ ਆ ਰਹੇ ਪੰਜਾਬ ਦੇ ਮੌਜੂਦਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਥੀਮ ਪਾਰਕ ਪ੍ਰਾਜੈਕਟ ਨੂੰ ਮੁਕੰਮਲ ਕਰਨ ਦਾ ਸੁਫ਼ਨਾ ਜਲਦੀ ਹੀ ਪੂਰਾ ਹੋਣ ਜਾ ਰਿਹਾ ਹੈ। ਹਾਲਾਂਕਿ ਸ਼੍ਰੀ ਚੰਨੀ ਵਲੋਂ ਥੀਮ ਪਾਰਕ ਦੇ ਲਗਾਤਾਰ ਮੁਕੰਮਲ ਹੋਣ ਵਲ ਵਧਣ ਲਈ ਸਾਰਾ ਸਿਹਰਾ ਸ੍ਰੀ ਚਮਕੌਰ ਸਾਹਿਬ ਦੀ ਧਰਤੀ 'ਤੇ ਡੁੱਲੇ ਸ਼ਹੀਦਾਂ ਦੇ ਲਹੂ, ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਅਤੇ ਗੁਰੂ ਸਹਿਬਾਨ ਦੇ ਓਟ ਆਸਰੇ ਨੂੰ ਦਿੰਦੇ ਹਨ ਪਰ ਇਹ ਆਮ ਵੇਖਣ ਵਿਚ ਆਇਆ ਹੈ ਕਿ ਜਿਸ ਤਰ੍ਹਾਂ ਨਾਲ ਸ਼੍ਰੀ ਚੰਨੀ ਦਿਨ-ਰਾਤ ਥੀਮ ਪਾਰਕ ਨੂੰ ਮੁਕੰਮਲ ਕਰਵਾਉਣ ਲਈ ਮਿਹਨਤ ਕਰ ਰਹੇ ਹਨ ਉਸੇ ਤਰ੍ਹਾਂ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖ਼ਾਲਸਾ ਦੇ ਤਕਨੀਕੀ ਮਾਹਰਾਂ ਦੀ ਟੀਮ, ਡਿਜ਼ਾਈਨਰਾਂ ਦੀ ਟੀਮ ਥੀਮ ਪਾਰਕ ਨੂੰ ਮੁਕੰਮਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਲ 2006 ਵਿਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਥੀਮ ਪਾਰਕ ਦਾ ਨੀਂਹ ਪੱਥਰ ਰਖੇ ਜਾਣ ਤੋਂ ਬਾਅਦ ਲਗਾਤਾਰ ਇਹ ਪ੍ਰਾਜੈਕਟ ਅੱਧ ਵਾਟੇ ਹੀ ਰੁਕਿਆ ਹੋਇਆ ਸੀ। ਪਰ ਸ਼੍ਰੀ ਚੰਨੀ ਦੇ ਸੈਰ ਸਪਾਟਾ ਮੰਤਰੀ ਬਣਨ ਤੋਂ ਬਾਅਦ ਥੀਮ ਪਾਰਕ ਵਿਚ ਕੰਮ ਦੀ ਰਫ਼ਤਰ ਬੁਹਤ ਤੇਜ਼ ਹੋ ਚੁੱਕੀ ਹੈ।
ਇਥੇ ਇਹ ਦਸਣਾ ਬਣਦਾ ਹੈ ਕਿ ਇਸ ਪ੍ਰਾਜੈਕਟ ਵਿਚ ਆਮ ਸੰਗਤਾਂ ਦੇ ਵੇਖਣ ਲਈ 11 ਗੈਲਰੀਆਂ ਹੋਣਗੀਆਂ। ਜਿਨ੍ਹਾਂ ਵਿਚ ਵਿਸ਼ਵ ਦੀਆਂ ਅਤਿ ਆਧੁਨਿਕ ਤਕਨੀਕਾਂ ਨਾਲ ਸਿੱਖ ਕੌਮ ਦੇ ਇਤਿਹਾਸ ਨੂੰ ਫਿਲਮਾਇਆ ਜਾ ਰਿਹਾ ਹੈ। ਜਿਥੇ ਡੋਮ ਨੁਮਾ ਪਹਿਲੀ ਗੈਲਰੀ ਵਿਚ ਗੁਰੂ ਸਹਿਬਾਨ ਦੇ ਜੀਵਨ ਤੋਂ ਜਾਣੂੰ ਕਰਵਾਇਆ ਜਾਵੇਗਾ ਉਥੇ ਹੀ ਵਿਸ਼ੇਸ਼ ਸੈਟ ਵਜੋਂ ਤਿਆਰ ਹੋਣ ਵਾਲੀ ਦੂਸਰੀ ਗੈਲਰੀ ਵਿਚ ਭਾਈ ਜੈਤਾ ਜੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸੀਸ ਨੂੰ ਲਿਆਉਣ ਦਾ ਸਾਰਾ ਇਤਿਹਾਸ ਵਿਖਾਇਆ ਜਾਵੇਗਾ। ਸਕਰੀਨ ਤੇ ਅਧਾਰਤ ਤੀਸਰੀ ਗੈਲਰੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਇਤਿਹਾਸ ਨਾਲ ਸੰਗਤਾਂ ਨੂੰ ਜਾਣੂੰ ਕਰਵਾਇਆ ਜਾਵੇਗਾ। ਜਦਕਿ ਟਰਨ ਟੇਬਲ 'ਤੇ ਬੈਠ ਕੇ ਸੰਗਤਾਂ ਵਲੋਂ ਵੇਖੀ ਜਾਣ ਵਾਲੀ ਚੌਥੀ ਗੈਲਰੀ ਵਿਚ ਚਮਕੌਰ ਦੀ ਲੜਾਈ ਨੂੰ ਬਾਖੂਬੀ ਫ਼ਿਲਮਾਇਆ ਜਾਵੇਗਾ। ਜਦਕਿ ਪੰਜਵੀਂ ਗੈਲਰੀ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸਬੰਧਤ ਇਤਿਹਾਸ ਤੇ ਸਰਸਾ ਨਦੀ ਦੇ ਵਿਛੋੜੇ ਦੇ ਪਲਾਂ ਨੂੰ ਸ਼ਿੱਦਤ ਨਾਲ ਦਰਸਾਇਆ ਜਾਵੇਗਾ। ਛੇਵੀਂ ਗੈਲਰੀ ਵਿਚ ਪ੍ਰੋਜੈਕਸ਼ਨ ਮੈਪਿੰਗ ਦੇ ਨਾਲ ਅੱਖਾਂ ਨੂੰ ਨਮ ਕਰ ਦੇਣ ਵਾਲੀ ਲਾਸਾਨੀ ਸ਼ਹਾਦਤ ਦੇ ਦ੍ਰਿਸ਼ ਨੂੰ ਬਿਆਨ ਕਰਨ ਲਈ ਪੂਰੀ ਤਨਦੇਹੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਗੈਲਰੀ ਸਤਵੀਂ ਵਿਚ ਮਾਛੀਵਾੜੇ ਦੇ ਨਾਲ ਸਬੰਧਤ ਗੁਰੂ ਸਾਹਿਬ ਦਾ ਇਤਿਹਾਸ ਵਰਨਣ ਕੀਤਾ ਜਾਵੇਗਾ।ਜਦਕਿ ਅੱਠਵੀਂ ਗੈਲਰੀ ਵਿਚ ਮੁਕਤਸਰ ਦੀ ਜੰਗ ਅਤੇ ਦਸਮ ਗੁਰੂ ਵਲੋਂ ਲਿਖੇ ਜ਼ਫ਼ਰਨਾਮੇ ਨਾਲ ਸਬੰਧਤ ਤੱਥਾਂ ਨੂੰ ਸੰਗਤ ਦੇ ਸਨਮੁੱਖ ਆਧੁਨਿਕ ਤਕਨੀਕ ਦੇ ਨਾਲ ਨਸ਼ਰ ਕੀਤਾ ਜਾਵੇਗਾ ਜਦਕਿ ਨੌਵੀਂ ਗੈਲਰੀ ਵਿਚ ਗਿਆਰਵੀਂ ਗੈਲਰੀ ਵਿਚ ਗੁਰੂ ਸਾਹਿਬ ਦੀ ਬੰਦਾ ਸਿੰਘ ਬਹਾਦਰ ਦੇ ਨਾਲ ਮੁਲਾਕਾਤ ਨੂੰ ਦਰਸਾਇਆ ਜਾਵੇਗਾ।
ਦਸਵੀਂ ਗੈਲਰੀ ਵਿਚ ਬੰਦਾ ਸਿੰਘ ਬਹਾਦਰ ਦੇ ਨੰਦੇੜ ਤੋਂ ਪੰਜਾਬ ਆਉਣ ਦੇ ਤਕ ਦੇ ਸਫਰ ਨੂੰ ਮਿਊਰਲਾਂ ਰਾਂਹੀ ਦਰਸਾਉਣ ਤੋਂ ਬਾਅਦ ਅਖੀਰੀ ਤੇ ਗਿਆਰਵੀਂ ਗੈਲਰਵੀ ਵਿਚ ਉਸ ਵਲੋਂ ਮੁਗ਼ਲ ਮੁimageਗ਼ਲ ਰਾਜ ਦੀ ਇੱਟ ਨਾਲ ਇੱਟ ਖੜਕਾਉਣ ਅਤੇ ਮੁੜ ਤੋਂ ਸਿੱਖ ਰਾਜ ਨੂੰ ਸਥਾਪਿਤ ਕਰਨ ਦੇ ਦੌਰ ਨੂੰ ਪੇਸ਼ ਕੀਤਾ ਜਾਵੇਗਾ।
ਫੋਟੋ ਰੋਪੜ-3-01, 1ਏ. ਅਤੇ 1ਬੀ ਤੋਂ ਪ੍ਰਾਪਤ ਕਰੋ ਜੀ