
ਹਰ ਮਹੀਨੇ ਦਿੱਲੀ ਤੋਂ ਭਾਜਪਾ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਤੇ ਪੰਜਾਬ ਵਿਚੋਂ ਹਰ ਹਫ਼ਤੇ ਪਾਰਟੀ ਵਿਚ ਲੋਕ ਜੁੜ ਰਹੇ ਹਨ।
ਅੱਜ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿਚ ਉਹਨਾਂ ਦੇ ਨਾਲ ਹਰਜੀਤ ਗਰੇਵਾਲ ਤੇ ਹੋਰ ਕਈ ਆਗੂ ਸ਼ਾਮਲ ਸਨ। ਪ੍ਰੈਸ ਕਾਨਫਰੰਸ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਪੰਜਾਬ ਭਰ ਤੋਂ ਕਾਂਗਰਸ ,ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਲੋਕ ਭਾਜਪਾ ਵਿਚ ਸ਼ਾਮਲ ਹੋਏ। ਉਹਨਾਂ ਕਿਹਾ ਕਿ ਹਰ ਮਹੀਨੇ ਦਿੱਲੀ ਤੋਂ ਭਾਜਪਾ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਤੇ ਪੰਜਾਬ ਵਿਚੋਂ ਹਰ ਹਫ਼ਤੇ ਪਾਰਟੀ ਵਿਚ ਲੋਕ ਜੁੜ ਰਹੇ ਹਨ।
Ashwani Sharma
ਉਹਨਾਂ ਕਿਹਾ ਕਿ ਅੱਜ ਜੋ ਪੰਜਾਬ ਦਾ ਵਾਤਾਵਰਣ ਹੈ ਉਸ ਅੰਦਰ ਸਮਾਜ ਦਾ ਹਰ ਵਰਗ ਫਿਰ ਚਾਹੇ ਉਹ ਕਿਸੇ ਵੀ ਸਮਾਜ ਨਾਲ ਸਬੰਧਿਤ ਹੋਵੇ ਨਾਲ ਸਬੰਧਿਤ ਹੋਵੇ ਉਹ ਪੰਜਾਬ ਦੀ ਅਮਨ ਸ਼ਾਤੀ ਲਈ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਪੰਜਾਬ ਵਿਚ ਜਿੰਨੀਆਂ ਵੀ ਪਾਰਟੀਆਂ ਦੀ ਸਰਕਾਰ ਬਣੀ ਹੈ ਉਹਨਾਂ ਨੇ ਨਾ ਤਾਂ ਰਾਜਨੀਤਿਕ ਸੰਤੁਲਨ ਬਣਾਇਆ ਹੈ ਤੇ ਨਾ ਹੀ ਸਮਾਜਿਕ ਇਸ ਲਈ ਹੀ ਲੋਕ ਸਾਡੀ ਪਾਰਟੀ ਨਾਲ ਲਗਾਤਾਰ ਜੁੜ ਰਹੇ ਹਨ।
BJP
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਮਾਜ ਦਾ ਬਹੁਤ ਵੱਡਾ ਵਰਗ ਸਮਾਜਿਕ ਅਤੇ ਰਾਜਨੀਤਿਕ ਹਿੱਸੇਦਾਰੀ ਤੋਂ ਦੂਰ ਰਹਿ ਗਿਆ ਹੈ ਤੇ ਸਮਾਜ ਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨੇ ਅਪਣੇ ਮੰਤਰੀਆਂ ਦਾ ਵਿਸਥਾਰ ਕੀਤਾ ਹੈ ਉਙ ਸਮਾਜਿਕ ਅਤੇ ਭੂਗੋਲਿਕ ਤੌਰ ਤੇ ਸਮਾਜ ਨੂੰ ਲੱਗਦਾ ਹੈ ਕਿ ਇਹ ਮੇਰਾ ਮੰਤਰੀ ਮੰਡਲ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਜਿੰਨੀਆਂ ਵੀ ਸਰਕਾਰਾਂ ਰਹੀਆਂ ਹਨ ਉਙਨਾਂ ਨੇ ਸਮਾਜਿਕ ਢਾਂਚੇ ਨੂੰ ਤੋੜਿਆ ਹੈ ਨਾ ਕਿ ਜੋੜਿਆ ਤੇ ਇਸ ਕਰ ਕੇ ਸਮਾਜ ਨੂੰ ਲੱਗਦਾ ਹੀ ਨਹੀਂ ਕਿ ਸਾਡੀ ਸਰਕਾਰ ਹੈ।
ਉਹਨਾਂ ਕਿਹਾ ਕਿ ਭਾਜਪਾ ਦਾ ਇਕ ਹੀ ਢੀਂਚਾ ਹੈ ਕਿ ਲੋਕਤੰਤਰ ਵਿਚ ਚਾਹੇ 1 ਹੀ ਵਿਅਕਤੀ ਹੋਵੇ ਜਾਂ 100 ਹੋਣ ਉਹਨਾਂ ਨੂੰ ਅਪਣੀ ਗੱਲਬਾਤ ਕਹਿਣ ਦੀ ਅਜ਼ਾਦੀ ਹੈ। ਅਸ਼ਵਨੀ ਸ਼ਰਮਾ ਨੇ ਕਿਸਾਨ ਅੰਦੋਲਨ ਦੀ ਗੱਲ ਕਰਦੇ ਹੋਏ ਕਿਹਾ ਕਿ ਪਿਛਲੇ ਇਕ ਸਾਲ ਤੋਂ ਕਿਸਾਨ ਅੰਦੋਲਨ ਦੀ ਆੜ ਵਿਚ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਕਾਨੂੰਨ ਵਿਵਸਥਾ ਦਾ ਦੁਰਉਪਯੋਗ ਹੋਇਆ ਹੈ ਜਿਸ ਤਰ੍ਹਾਂ ਲੋਕਤੰਤਰ ਦੇ ਅਧਿਕਾਰਾਂ 'ਤੇ ਚੋਟ ਕੀਤੀ ਗਈ ਹੈ ਤੇ ਜਦੋਂ ਅਸੀਂ ਕਹਿੰਦੇ ਸੀ ਕਿ ਲੋਕਤੰਤਰ ਦੀ ਖੂਬਸੂਰਤੀ ਹੈ ਲੋਕ ਅਪਣੀ ਗੱਲ ਅਪਣੇ ਹੱਕ ਨਾਲ ਰੱਖੇ ਤੇ ਸਮਾਜ ਤੈਅ ਕਰੇਗਾ ਕਿ ਕਿਸਦੀ ਗੱਲ ਵਿਚ ਕਿੰਨਾ ਗਮ ਹੈ। ਉਹਨਾਂ ਕਿਹਾ ਕਿ ਜਦੋਂ ਸਾਡੇ ਮੰਤਰੀ ਜਾਂਦੇ ਸੀ ਤਾਂ ਉਹਨਾਂ ਦਾ ਵਿਰੋਧ ਹੁੰਦਾ ਸੀ ਕਾਨੂੰਨ ਹੱਥ ਵਿਚ ਲਿਆ ਗਿਆ ਤੇ ਅਸੀਂ ਕੈਪਟਨ ਸਰਕਾਰ ਨੂੰ ਚਿਤਾਇਆ ਸੀ ਕਿ ਇਹ ਲੋਕਤੰਤਰ ਲਈ ਚੰਗਾ ਨਹੀਂ ਹੈ ਪਰ ਫਿਰ ਵੀ ਵਿਰੋਧ ਹੁੰਦਾ ਰਿਹਾ।