
ਹੁਣ ਖਪਤਕਾਰ ਆਪਣੇ ਇਲਾਕੇ ’ਚ ਗੈਸ ਸਿਲੰਡਰ ਦੀ ਡਲਿਵਰੀ ਕਰਨ ਵਾਲੀ ਕਿਸੇ ਵੀ ਗੈਸ ਏਜੰਸੀ ’ਤੇ ਬੁਕਿੰਗ ਕਰਵਾ ਕੇ ਸਿਲੰਡਰ ਪ੍ਰਾਪਤ ਕਰ ਸਕਦੇ ਹਨ।
ਲੁਧਿਆਣਾ: ਹੁਣ ਰਸੋਈ ਗੈਸ ਖਪਤਕਾਰਾਂ ਨੂੰ ਆਪਣੀਆਂ ਸਬੰਧਤ ਗੈਸ ਏਜੰਸੀਆਂ ਦੇ ਡਲਿਵਰੀਮੈਨ ਦੀਆਂ ਮਨਮਾਨੀਆਂ ਨੂੰ ਨਹੀਂ ਸਹਿਣਾ ਪਵੇਗਾ। ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਰਸੋਈ ਗੈਸ ਖਪਤਕਾਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਣ ਲਈ ‘ਗੈਸ ਸਿਲੰਡਰ ਰੀਫਿਲ ਪੋਰਟੇਬਿਲਟੀ’ ਯੋਜਨਾ ਲਿਆਂਦੀ ਹੈ। ਇਸ ਦੀ ਮਦਦ ਨਾਲ ਹੁਣ ਖਪਤਕਾਰ ਆਪਣੇ ਇਲਾਕੇ ’ਚ ਗੈਸ ਸਿਲੰਡਰ ਦੀ ਡਲਿਵਰੀ ਕਰਨ ਵਾਲੀ ਕਿਸੇ ਵੀ ਗੈਸ ਏਜੰਸੀ ’ਤੇ ਬੁਕਿੰਗ ਕਰਵਾ ਸਕਦੇ ਹਨ ਅਤੇ ਸਿਲੰਡਰ ਪ੍ਰਾਪਤ ਕਰ ਸਕਦੇ ਹਨ।
ਹੋਰ ਪੜ੍ਹੋ: 2022 Elections: ਪੰਜਾਬ 'ਚ ਬਣ ਸਕਦੀ ਹੈ AAP ਦੀ ਸਰਕਾਰ! ਮਿਲ ਸਕਦੀਆਂ ਨੇ 35.1 ਫੀਸਦੀ ਵੋਟਾਂ
LPG gas cylinder
ਜੇਕਰ ਕਿਸੇ ਖਪਤਕਾਰ ਨੂੰ ਗੈਸ ਏਜੰਸੀ ਦੇ ਸਪਲਾਈ ਸਿਸਟਮ ਜਾਂ ਡਲਿਵਰੀਮੈਨ ਦੇ ਵਿਵਹਾਰ ਤੋਂ ਜਾਂ ਜ਼ਿਆਦਾ ਖਰਚੇ ਕਰ ਕੇ ਪਰੇਸ਼ਾਨੀ ਆ ਰਹੀ ਹੈ ਜਾਂ ਕੋਈ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਗੈਸ ਕੰਪਨੀਆਂ ਵੱਲੋਂ ਜਾਰੀ ‘ਐਪ’ ਦੀ ਵਰਤੋਂ ਵੀ ਕਰ ਸਕਦੇ ਹਨ ਅਤੇ ਗੈਸ ਏਜੰਸੀਆਂ ਤੋਂ ਸਿਲੰਡਰ ਪ੍ਰਾਪਤ ਕਰ ਸਕਦੇ ਹਨ।
ਹੋਰ ਪੜ੍ਹੋ: ਪਾਣੀ ਦੀਆਂ ਬੁਛਾੜਾਂ ਝੱਲਣ ਪਿੱਛੋਂ ਪਰਮਿੰਦਰ ਢੀਂਡਸਾ ਦੀ ਸਾਥੀਆਂ ਸਮੇਤ ਗ੍ਰਿਫ਼ਤਾਰੀ
ਖਪਤਕਾਰਾਂ ਨੂੰ ਇਸ ਯੋਜਨਾ ਦਾ ਲਾਭ ਉਠਾਉਣ ਲਈ ਗੈਸ ਕੰਪਨੀਆਂ ਵੱਲੋਂ ਜਾਰੀ ਕੀਤੀ ‘ਐਪ’ ਅਤੇ ਵਟਸਐਪ ਨੰਬਰ ਨੂੰ ਆਪਣੇ ਮੋਬਾਇਲ ਫੋਨ ’ਚ ਸੇਵ ਕਰਨਾ ਜ਼ਰੂਰੀ ਹੋਵੇਗਾ, ਜਿਸ ਦੀ ਵਰਤੋਂ ਨਾਲ ਉਹ ਆਪਣੀ ਮਨਪਸੰਦ ਗੈਸ ਏਜੰਸੀ ਨਾਲ ਜੁੜ ਸਕਦੇ ਹਨ ਅਤੇ ਨਾਲ ਹੀ ਸਮੇਂ-ਸਮੇਂ ’ਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਹੋਣ ਵਾਲੇ ਬਦਲਾਅ ਦਾ ਵੀ ਪਤਾ ਕਰ ਸਕਦੇ ਹਨ।