
ਦੁਨੀਆਂ ਭਰ ਦੇ ਕਿਸੇ ਧਰਮ 'ਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਰਗੀ ਕੁਰਬਾਨੀ ਦੀ ਮਿਸਾਲ ਨਹੀਂ ਮਿਲਦੀ : ਜਸਟਿਸ ਜੇ.ਐਸ. ਖੇਰ
ਨਹੀਂ ਮਿਲਦੀ ਜਸਟਿਸ ਜੇ.ਐਸ.ਖੇਰ
ਜਸਟਿਸ ਖੇਰ ਨੇ ਕਿਹਾ ਕਿ ਸ੍ਰੀ ੁਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਦੀ ਦਿਸ਼ਾ ਹੀ ਬਦਲ ਦਿਤੀ ਸੀ | ਸਿੱਖਾਂ ਵਿਚ ਸੈਨਿਕ ਰੂਪ ਧਾਰਨ ਦਾ ਮੁੱਢ ਬੱਝਿਆ ਜੋ ਪਹਿਲਾਂ ਸ਼ਾਂਤਮਈ ਭਾਈਚਾਰਾ ਸੀ | ਉਹ ਮੁਗ਼ਲ ਸਾਸ਼ਕਾਂ ਦੇ ਅਨਿਆਂ ਅੱਗੇ ਨਹੀਂ ਝੁਕੇ ਸਗੋਂ ਸ਼ਹਾਦਤ ਦਾ ਰਾਹ ਚੁਣਿਆ | ਇਕਸਾਈਕਲੋ ਪੀਡੀਆ ਇਕਟੈਨਿਕਾ ਵਿਚ ਵੀ ਉਨ੍ਹਾਂ ਦੀ ਕੁਰਬਾਨੀ ਨੂੰ ਦਰਜ ਕੀਤਾ ਗਿਆ ਹੈ | ਕੈਪਟਨ ਅਮਰਿੰਦਰ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਇਹ ਗੱਲ ਜ਼ੋਰ ਦੇ ਕੇ ਆਖੀ ਕੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਫ਼ਲਸਫ਼ੇ ਨੂੰ ਦੁਨੀਆਂ ਭਰ ਵਿਚ ਪ੍ਰਚਾਰਤ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਸ਼ਾਂਤੀ, ਭਾਈਚਾਰਕ ਸਾਂਝ, ਧਰਮ ਨਿਰਪੱਖਤਾ ਅਤੇ ਮਿਲ-ਜੁਲ ਕੇ ਰਹਿਣ ਵਰਗੀਆਂ ਕਦਰਾਂ ਕੀਮਤਾਂ ਦੀ ਰਾਖੀ ਹੋ ਸਕੇ ਜਿਨ੍ਹਾਂ ਲਈ ਗੁਰੂ ਸਾਹਿਬ ਨੇ ਲਾਸਾਨੀ ਕੁਰਬਾਨੀ ਦਿਤੀ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਸੰਦੇਸ਼ ਉਸ ਭਾਵਨਾ ਦਾ ਆਧਾਰ ਹਨ ਜਿਸ ਨੂੰ ਅਸੀਂ ਪੰਜਾਬੀਅਤ ਕਹਿੰਦੇ ਹਾਂ |
ਮੁੱਖ ਮੰਤਰੀ ਨੇ ਭਾਰਤ ਦੇ ਇਕ ਬਹੁਲਵਾਦੀ ਦੇਸ਼ ਵਜੋਂ ਕਾਇਮ ਰਹਿਣ ਬਾਰੇ ਅਪਣੀ ਧਾਰਨਾ ਸਾਂਝੀ ਕੀਤੀ ਜਿਥੇ ਦੁਨੀਆਂ ਦੇ ਲਗਭਗ ਹਰ ਇਕ ਧਰਮ ਦੇ ਲੋਕਾਂ ਦਾ ਘਰ ਹੋਣ ਦੀ ਵਿਲੱਖਣਤਾ ਹੈ | ਇਸ ਮਹਾਨ ਦਿਹਾੜੇ ਨੂੰ ਮਨਾਉਣ ਲਈ ਸੂਬਾ ਸਰਕਾਰ ਵਲੋਂ ਉਲੀਕੇ ਸਮਾਗਮਾਂ ਦੀ ਰੂਪ-ਰੇਖਾ ਬਾਰੇ ਦਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਦਿਹਾੜੇ ਨੂੰ ਮਨਾਉਣ ਲਈ ਸੂਬਾ ਸਰਕਾਰ ਨੇ ਪਹਿਲਾਂ ਵਿਆਪਕ ਪ੍ਰਬੰਧ ਕੀਤੇ ਸਨ ਪ੍ਰੰਤੂ ਅਪ੍ਰੈਲ ਵਿਚ ਕੋਵਿਡ ਕੇਸਾਂ ਵਿਚ ਵਾਧੇ ਕਾਰਨ ਵੱਡੇ ਜਨਤਕ ਪ੍ਰੋਗਰਾਮਾਂ ਨੂੰ ਮੁਲਤਵੀ ਕਰ ਦਿਤਾ | ਸੂਬਾ ਸਰਕਾਰ ਵਲੋਂ ਸ੍ਰੀ ਅਨੰਦਪੁਰ ਸਾਹਿਬ ਤੇ ਬਾਬਾ ਬਕਾਲਾ ਵਿਖੇ ਸਮਾਗਮ ਕਰਵਾਉਣ ਤੋਂ ਇਲਾਵਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਤੇ ਸਿਖਿਆਵਾਂ ਬਾਰੇ ਪ੍ਰਦਰਸ਼ਨੀਆਂ ਲਗਾਉਣ ਅਤੇ ਦਸਤਕਾਰੀ, ਪੰਜਾਬੀ ਸਾਹਿਤ ਉਤਸਵ, ਡਰਾਮਾ (ਹਿੰਦ ਦੀ ਚਾਦਰ), ਖੇਡਾਂ, ਮਲਟੀ ਮੀਡੀਆ ਲਾਈਟ ਐਂਡ ਸਾਊਾਡ ਸ਼ੋਅ ਅਤੇ ਸੂਫ਼ੀ ਸੰਗੀਤ ਉਤਸਵ ਕਰਵਾਉਣੇ ਪ੍ਰਸਤਾਵਤ ਸਨ | ਉਨ੍ਹਾਂ ਉਮੀਦ ਪ੍ਰਗਟਾਈ ਕਿ ਜਦੋਂ ਇਕ ਵਾਰ ਕੋਵਿਡ ਦੀ ਸਥਿਤੀ ਠੀਕ ਹੋ ਗਈ ਤਾਂ ਇਨ੍ਹਾਂ ਵਿਚੋਂ ਬਹੁਤੇ ਸਮਾਗਮ ਕਰਵਾਏ ਜਾ ਸਕਣਗੇ | ਪੰਜਾਬ ਦੇ ਨਵੇਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 'ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ' ਨਾਲ ਅਪਣੇ ਭਾਸ਼ਨ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬ ਮਹਾਨ ਗੁਰੂਆਂ ਦੀ ਧਰਤੀ ਹੈ ਤੇ ਉਨ੍ਹਾਂ ਦੀਆਂ ਸਿਖਿਆਵਾ ਅੱਜ ਵੀ ਪ੍ਰਸੰਗਿਕ ਹਨ, ਜਿਨ੍ਹਾਂ ਤੋਂ ਅਸੀ ਸੇਧ ਲੈਂਦੇ ਹਾਂ |
ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਜੀ ਨੂੰ ਹਿੰਦ ਦੀ ਚਾਦਰ ਕਹੇ ਜਾਣ ਦੇ ਬਹੁਤ ਵੱਡੇ ਅਰਥ ਹਨ | ਉਨ੍ਹਾਂ ਦੀ ਕੁਰਬਾਨੀ ਦਾ ਸੰਦੇਸ਼ ਅੱਜ ਦੇ ਸਮੇਂ ਵਿਚ ਹੋਰ ਵੀ ਵਧੇਰੇ ਸਾਰਥਕ ਹੈ ਕਿਉਂਕਿ ਹਾਕਮਾਂਾ ਦੇ ਜ਼ੁਲਮ ਅਤੇ ਸਮਾਜ ਵਿਚ ਧਰਮਾਂ, ਰੰਗ, ਜਾਤਾਂ ਆਦਿ ਦੇ ਭੇਦਭਾਵ ਅੱਜ ਵੀ ਬਰਕਰਾਰ ਹਨ | ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਇੰਨੀ ਮਹਾਨ ਹੈ ਕਿ ਉਨ੍ਹਾਂ ਤੋਂ ਪੇ੍ਰਰਣਾ ਲੈ ਕੇ ਤੁਰਨ ਵਾਲੇ ਲੋਕ ਹਨੇਰੇ ਵਿਚੋਂ ਵੀ ਰੋਸ਼ਨੀ ਲੱਭ ਲੈਂਦੇ ਹਨ | ਗੁਰੂ ਜੀ ਦੀ ਲਾ ਮਿਸਾਲ ਕੁਰਬਾਨੀ ਮਾਨਵਤਾ ਨੂੰ ਧਰਮ, ਜਾਤ-ਰੰਗ ਭੇਦ, ਫ਼ਿਰਕੇ ਆਦਿ ਦੇ ਵਖਰੇਵਿਆਂ ਤੋਂ ਉਪਰ ਉਠ ਕੇ ਸਾਨੂੰ ਪਿਆਰ, ਸਦਭਾਵਨਾ ਤੇ ਸ਼ਹਿਣਸ਼ੀਲਤਾ ਲਈ ਪ੍ਰੇਰਿਤ ਕਰਦੀ ਰਹੇਗੀ |