Mohali Police ਨੇ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਦੇ Double Murder Case ਨੂੰ ਸੁਲਝਾਇਆ
Published : Nov 8, 2025, 1:13 pm IST
Updated : Nov 8, 2025, 1:13 pm IST
SHARE ARTICLE
Mohali Police Solves Double Murder Case of Journalist K.J. Singh and His Mother Latest News in Punjabi 
Mohali Police Solves Double Murder Case of Journalist K.J. Singh and His Mother Latest News in Punjabi 

ਭਗੌੜਾ ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ

Mohali Police Solves Double Murder Case of Journalist K.J. Singh and His Mother Latest News in Punjabi ਮੋਹਾਲੀ : ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ., ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਭੈੜੇ ਅਨਸਰਾਂ ਤੇ ਅਪਰਾਧੀਆਂ ਵਿਰੁਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ, ਮੋਹਾਲੀ ਪੁਲਿਸ ਵਲੋਂ ਭਗੌੜਿਆਂ (ਪੀ.ਓਜ਼) ਨੂੰ ਗ੍ਰਿਫ਼ਤਾਰ ਕਰਨ ਦੇ ਯਤਨਾਂ ਵਿਚ ਇਕ ਹੋਰ ਮਹੱਤਵਪੂਰਨ ਕਾਮਯਾਬੀ ਪ੍ਰਾਪਤ ਕੀਤੀ ਗਈ ਹੈ।

ਇਸ ਮੁਹਿੰਮ ਹੇਠ ਐਸ.ਐਸ.ਪੀ. ਮੋਹਾਲੀ ਵਲੋਂ ਪੀ.ਓ. ਸਟਾਫ਼ ਗਠਿਤ ਕਰ ਕੇ ਉਨ੍ਹਾਂ ਨੂੰ ਵਿਸ਼ੇਸ਼ ਟਾਸਕ ਦਿਤੇ ਗਏ ਹਨ ਤਾਂ ਜੋ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾ ਸਕੇ। ਇਹਨਾਂ ਯਤਨਾਂ ਤਹਿਤ ਸੌਰਭ ਜਿੰਦਲ, ਪੀ.ਪੀ.ਐਸ. (ਕਪਤਾਨ ਪੁਲਿਸ-ਜਾਂਚ) ਅਤੇ ਨਵੀਨਪਾਲ ਸਿੰਘ ਲਹਿਲ, ਪੀ.ਪੀ.ਐਸ. (ਉਪ ਕਪਤਾਨ-ਸਪੈਸ਼ਲ ਕ੍ਰਾਈਮ) ਦੀ ਰਹਿਨੁਮਾਈ ਅਤੇ ਨਿਗਰਾਨੀ ਹੇਠ ਇੰਚਾਰਜ ਪੀ.ਓ. ਸਟਾਫ ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਮਹੱਤਵਪੂਰਨ ਕਾਰਵਾਈ ਕਰਦਿਆਂ ਮੁਲਜ਼ਮ/ਭਗੌੜਾ ਗੌਰਵ ਕੁਮਾਰ ਪੁੱਤਰ ਸਤਵੀਰ ਸਿੰਘ ਵਾਸੀ ਪਿੰਡ ਪਿੱਪਾਲਾ, ਥਾਣਾ ਔਰੰਗਾਬਾਦ, ਜ਼ਿਲ੍ਹਾ ਬੁਲੰਦ ਸ਼ਹਿਰ (ਯੂ.ਪੀ.), ਜੋ ਨੋਇਡਾ (ਯੂ.ਪੀ.) ਵਿਚ ਛੁਪ ਕੇ ਰਹਿ ਰਿਹਾ ਸੀ, ਨੂੰ ਮਿਤੀ 06.11.2025 ਨੂੰ ਗ੍ਰਿਫ਼ਤਾਰ ਕੀਤਾ ਹੈ।

ਉਕਤ ਮੁਲਜ਼ਮ ਵਿਰੁਧ ਮੁਕੱਦਮਾ ਨੰਬਰ 150 ਮਿਤੀ 23.09.2017 ਧਾਰਾ 302, 411, 449, 465, 468, 471, 201 ਆਈ.ਪੀ.ਸੀ. ਤਹਿਤ ਥਾਣਾ ਮਟੋਰ, ਮੋਹਾਲੀ ਵਿਚ ਦਰਜ ਹੈ। ਜਾਂਚ ਦੌਰਾਨ ਮੁਲਜ਼ਮ ਉੱਤੇ ਆਰੋਪ ਲਗਾਇਆ ਗਿਆ ਸੀ ਕਿ ਉਸ ਨੇ ਪੱਤਰਕਾਰ ਕਰਨਜੀਤ ਸਿੰਘ ਉਰਫ਼ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦਾ ਮਿਤੀ 22-23 ਸਤੰਬਰ 2017 ਦੀ ਦਰਮਿਆਨੀ ਰਾਤ ਨੂੰ ਘਰ ਅੰਦਰ ਦਾਖ਼ਲ ਹੋ ਕੇ ਬੇਰਹਿਮੀ ਨਾਲ ਕਤਲ ਕਰ ਦਿਤਾ ਸੀ। ਅਦਾਲਤ ਵੱਲੋਂ ਸਾਲ 2022 ਵਿੱਚ ਦੋਸ਼ੀ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ।

ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ. ਨੇ ਕਿਹਾ ਕਿ ਜ਼ਿਲ੍ਹੇ ਵਿਚ ਵੱਖ-ਵੱਖ ਮਾਮਲਿਆਂ ਵਿਚ ਭਗੌੜਿਆਂ ਅਤੇ ਪੀ.ਓਜ਼ ਦੀ ਗ੍ਰਿਫ਼ਤਾਰੀ ਲਈ ਚਲਾਈ ਗਈ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਹਰ ਅਪਰਾਧੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।

(For more news apart from Mohali Police Solves Double Murder Case of Journalist K.J. Singh and His Mother Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement