ਰਿਸ਼ਵਤ ਲੈਂਦਾ ASI ਕੈਮਰੇ 'ਚ ਕੈਦ, ਹੋਇਆ ਸਸਪੈਂਡ
Published : Sep 4, 2022, 11:13 am IST
Updated : Sep 4, 2022, 11:13 am IST
SHARE ARTICLE
 ASI taking bribe caught in camera, suspended
ASI taking bribe caught in camera, suspended

ਪਰਚੇ ਵਿਚੋਂ ਇੱਕ ਗੱਡੀ ਕੱਢਣ ਦੇ ਬਦਲੇ ਮੰਗੀ ਰਿਸ਼ਵਤ

 

ਫਿਰੋਜ਼ਪੁਰ: ਪੰਜਾਬ ਪੁਲਿਸ ’ਤੇ ਸ਼ਾਇਦ CM ਭਗਵੰਤ ਮਾਨ ਦੁਆਰਾ ਜਾਰੀ ਕੀਤੇ ਭ੍ਰਿਸ਼ਟਾਚਾਰ ਸੰਬੰਧੀ ਹੁਕਮਾਂ ਦਾ ਕੋਈ ਖ਼ਾਸ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਇਸੇ ਲਈ ਮੁੱਖ ਮੰਤਰੀ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਸ਼ਰੇਆਮ ਅੱਜ ਵੀ ਰਿਸ਼ਵਤ ਲਈ ਜਾ ਰਹੀ ਹੈ। 
 ਜ਼ੀਰਾ ਦੇ ਕਸਬਾ ਮੱਲਾਂ ਵਾਲਾ ਦੇ ਥਾਣੇ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਪਰਚੇ ਵਿਚੋਂ ਇੱਕ ਗੱਡੀ ਕੱਢਣ ਲਈ ਥਾਣੇ ਦਾ ASI ਬੇਖੌਫ਼ ਹੋ ਕੇ ਰਿਸ਼ਵਤ ਦੇ ਨੋਟ ਫੜ ਰਿਹਾ ਦਿਖਾਈ ਦੇ ਰਿਹਾ ਹੈ।  

ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਕਾਬਲ ਵਾਲਾ ਦੇ ਰਹਿਣ ਵਾਲੇ ਕਿਸ਼ਨ ਸਿੰਘ ਨੇ ਦੱਸਿਆ ਕਿ ਉਸ ਦੀ ਗੱਡੀ ਇੱਕ 23/24 ਦੇ ਪਰਚੇ ਵਿਚ ਨਾਮਜਦ ਸੀ ਜਿਸ ਨੂੰ ਬਾਹਰ ਕੱਢਣ ਲਈ ASI ਬਲਵਿੰਦਰ ਸਿੰਘ ਨੇ ਉਸ ਕੋਲੋਂ 20 ਹਜਾਰ ਰੁਪਏ ਦੀ ਮੰਗ ਕੀਤੀ ਸੀ ਜਿਸ ਨੂੰ ਲੈ ਕੇ ਉਸ ਨੇ ASI ਦੇ ਬਹੁਤ ਮਿਨਤਾਂ ਤਰਲੇ ਕੀਤੇ ਪਰ ASI ਨਹੀਂ ਮੰਨਿਆ ਅਖੀਰ 13 ਹਜ਼ਾਰ ਰੁਪਏ ਲੈ ਕੇ ਉਸ ਦੀ ਗੱਡੀ ਪਰਚੇ ’ਚੋਂ ਬਾਹਰ ਕੱਢ ਦਿੱਤੀ। 

ਮੱਲਾਂਵਾਲਾ ਦੇ ASI ਬਲਵਿੰਦਰ ਸਿੰਘ ਨੂੰ ਰਿਸ਼ਵਤ ਲੈਣ ਦੀ ਜੋ ਵੀਡੀਓ ਵਾਇਰਲ ਹੋਈ ਉਸ ਵਿਚ SSPਸੁਰਿੰਦਰ ਲਾਂਬਾ ਦੇ ਆਦੇਸ਼ਾਂ ’ਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਜਾਂਚ ਜਾਰੀ ਕਰ ਦਿੱਤੀ ਗਈ ਹੈ ਇਸ ਸਭ ਦੀ ਜਾਣਕਾਰੀ SP ਗੁਰਮੀਤ ਸਿੰਘ ਚੀਮਾ ਨੇ ਦਿੱਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement