
ਡੱਲਾ ਨੇ ਅੱਗੇ ਲਿਖਿਆ ਕਿ ਕੋਈ ਵੀ ਵੀਰ ਇਸ ID ਨੂੰ ਐਡ ਨਾ ਕਰੇ
ਚੰਡੀਗੜ੍ਹ - ਕੀ ਗਰਮਖਿਆਲੀ ਅਰਸ਼ਦੀਪ ਡੱਲਾ NIA ਦੀ ਕਾਰਵਾਈ ਤੋਂ ਡਰ ਗਿਆ ਹੈ। ਉਸ ਨੇ ਫੇਸਬੁੱਕ 'ਤੇ ਉਸ ਨਾਲ ਜੁੜੇ ਅਪਣੇ ਸਾਥੀਆਂ ਨੂੰ ਅਲਰਟ ਕੀਤਾ ਹੈ। ਅਰਸ਼ ਡੱਲਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਕਿਸੇ ਨੇ ਉਨ੍ਹਾਂ ਦੇ ਨਾਂ 'ਤੇ ਫਰਜ਼ੀ ਆਈਡੀ ਬਣਾਈ ਹੈ। ਉਸ ਨੂੰ ਸ਼ੱਕ ਹੈ ਕਿ ਇਹ ਆਈ.ਡੀ.ਐਨ.ਆਈ.ਏ ਨੇ ਬਣਾਈ ਹੈ, ਕਿਉਂਕਿ ਮਨਪ੍ਰੀਤ ਮਨੀਲਾ ਅਤੇ ਮਨਦੀਪ ਪੀਤਾ ਜਿਨ੍ਹਾਂ ਨੂੰ ਪੁਲਿਸ ਫੜਨ ਤੋਂ ਬਾਅਦ ਭਾਰਤ ਲੈ ਗਈ ਹੈ, ਅਜਿਹੇ 'ਚ ਮਨਪ੍ਰੀਤ ਨੂੰ ਜਾਣਨ ਲਈ ਇਹ ਆਈਡੀ ਬਣਾਈ ਗਈ ਹੈ, ਤਾਂ ਜੋ ਪਤਾ ਲੱਗ ਸਕੇ ਕਿ ਮੇਰੇ ਲਿੰਕ ਵਿਚ ਕੌਣ-ਕੌਣ ਹੈ। ਉਨ੍ਹਾਂ ਲਿਖਿਆ ਕਿ ਸਾਰੇ ਭਰਾਵਾਂ ਨੂੰ ਇਸ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ।
ਡੱਲਾ ਨੇ ਅੱਗੇ ਲਿਖਿਆ ਕਿ ਕੋਈ ਵੀ ਵੀਰ ਇਸ ID ਨੂੰ ਐਡ ਨਾ ਕਰੇ। ਮੈਂ ਨਹੀਂ ਚਾਹੁੰਦਾ ਕਿ ਮੇਰੇ ਕਿਸੇ ਵੀ ਭਰਾ ਨੂੰ ਕੋਈ ਨੁਕਸਾਨ ਹੋਵੇ। ਮੇਰਾ ਕੋਈ ਵੀ ਵੀਰ ਜਿਸ ਕੋਲ ਮੇਰੇ ਲਈ ਕੋਈ ਕੰਮ ਹੋਵੇ ਉਹ ਮੇਰੀ ਆਫੀਸ਼ੀਅਲ ID ਤੇ ਜੁੜ ਸਕਦਾ ਹੈ। ਮੈਂ ਨਹੀਂ ਚਾਹੁੰਦਾ ਕਿ ਉਸ ਜਾਅਲੀ ਆਈਡੀ ਕਾਰਨ ਕਿਸੇ ਨੂੰ ਦੁੱਖ ਹੋਵੇ। ਫੇਸਬੁੱਕ 'ਤੇ ਮੇਰਾ ਇੱਕ ਹੀ ਖਾਤਾ ਹੈ। ਇਸ ਤੋਂ ਇਲਾਵਾ ਮੈਂ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਨਹੀਂ ਚਲਾਉਂਦਾ।