Fire Safety Emergency Service Bill: ਪੰਜਾਬ ਫਾਇਰ ਐਂਡ ਐਮਰਜੈਂਸੀ ਬਿੱਲ ਪਾਸ, ਭਰਤੀ ਦੇ ਬਦਲੇ ਨਿਯਮ, ਹਟਾਈ 60 ਕਿਲੋ ਭਾਰ ਚੁੱਕਣ ਦੀ ਸ਼ਰਤ
Published : Sep 4, 2024, 1:29 pm IST
Updated : Sep 4, 2024, 2:08 pm IST
SHARE ARTICLE
Fire Safety and Emergency Service Bill presented in the House Punjab vidhan sabha News
Fire Safety and Emergency Service Bill presented in the House Punjab vidhan sabha News

Fire Safety and Emergency Service Bill: ਬਿੱਲ ਵਿੱਚ ਫਿਜ਼ੀਕਲ ਟੈਸਟ ਚ ਕੁੜੀਆਂ ਲਈ 40 ਕਿੱਲੋ ਭਾਰ ਚੁੱਕਣ ਦੀ ਸ਼ਰਤ ਹੈ। 

Fire Safety and Emergency Service Bill presented in the House Punjab vidhan sabha News: ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿਚ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਬਿੱਲ ਪੇਸ਼ ਕੀਤਾ ਗਿਆ।  ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: CM Bhagwant Mann: CM ਭਗਵੰਤ ਮਾਨ ਵਲੋਂ ਵੱਡਾ ਐਲਾਨ, ਸਰਬਸੰਮਤੀ ਨਾਲ ਚੁਣੇ ਜਾਣ 'ਤੇ ਪੰਚਾਇਤ ਨੂੰ ਮਿਲਣਗੇ 5 ਲੱਖ ਰੁਪਏ

ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿਚ ਬੋਲਦਿਆਂ ਕਿਹਾ ਕਿ ਫਾਇਰ ਸੇਫਟੀ ਤੇ ਐਮਰਜੈਂਸੀ ਨੂੰ ਲੈ ਕੇ ਵੀ ਬਹੁਤ ਪੁਰਾਣੇ ਨਿਯਮ ਚੱਲ ਰਹੇ ਹਨ ਅਤੇ ਗੱਡੀਆਂ ਵੀ ਇਹੋ ਜਿਹੀਆਂ ਹਨ, ਜਿਹੜੀਆਂ ਮੌਕੇ 'ਤੇ ਨਹੀਂ ਪਹੁੰਚ ਸਕਦੀਆਂ ਅਤੇ ਜੇਕਰ ਪਹੁੰਚ ਗਈਆਂ ਤਾਂ ਉਹ ਅੱਗ ਨੂੰ ਬੁਝਾ ਨਹੀਂ ਪਾਉਂਦੀਆਂ। ਨਿਊਯਾਰਕ ਦੀ ਤਰਜ਼ 'ਤੇ ਫਾਇਰ ਵਿਭਾਗ ਨੂੰ ਗੱਡੀਆਂ ਦਿੱਤੀਆਂ ਗਈਆਂ। ਮੁੱਖ ਮੰਤਰੀ ਨੇ ਕਿਹਾ ਕਿ ਇਸ ਬਿੱਲ ਵਿੱਚ ਸੋਧ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Rahul Gandhi News: ਵਿਨੇਸ਼ ਫੋਗਾਟ-ਬਜਰੰਗ ਪੁਨੀਆ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਲੜ ਸਕਦੇ ਹਨ ਚੋਣ  

ਸੀਐਮ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਹ ਡੇਰਾਬੱਸੀ ਵਿੱਚ ਕੁਝ ਲੜਕੀਆਂ ਨੂੰ ਮਿਲੇ ਸਨ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ। ਪਰ ਸਰੀਰਕ ਪੱਖੋਂ ਇੱਕ ਸਮੱਸਿਆ ਸੀ ਕਿਉਂਕਿ ਇਥੇ ਇਕ ਨਿਯਮ ਸੀ ਕਿ ਲੜਕੇ ਅਤੇ ਲੜਕੀਆਂ ਨੂੰ 60 ਕਿਲੋ ਦੀ ਬੋਰੀ ਚੁੱਕ ਕੇ ਚੱਲਣਾ ਪੈਂਦਾ ਸੀ। ਇਸ ਕਾਰਨ ਲੜਕੀਆਂ ਭਰਤੀ ਨਹੀਂ ਹੋ ਸਕਦੀਆਂ। ਅਜਿਹੇ 'ਚ ਕੁੜੀਆਂ ਲਈ ਨਿਯਮ ਬਦਲ ਰਹੇ ਹਨ। ਹੁਣ ਭਾਰ 60 ਤੋਂ ਘਟਾ ਕੇ 40 ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਲੜਕੀਆਂ ਨੂੰ ਫਾਇਰ ਸਰਵਿਸ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫਾਈਲਾਂ 'ਤੇ ਮਿੱਟੀ ਪਾਉਣ ਦੀ ਲੋੜ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Fire Safety and Emergency Service Bill presented in the House Punjab vidhan sabha News , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement