ਨਜਾਇਜ਼ ਮਾਈਨਿੰਗ ‘ਤੇ ਅਮਰਜੀਤ ਸੰਦੋਆ ਦੇ ਬਦਲੇ ਸੁਰ  
Published : Oct 4, 2019, 3:03 pm IST
Updated : Oct 4, 2019, 3:03 pm IST
SHARE ARTICLE
Amarjit Sandoa
Amarjit Sandoa

ਇਲਾਕੇ ਦੇ ਵਿਕਾਸ ਲਈ ਕਾਂਗਰਸ ‘ਚ ਹੋਏ ਸੀ ਸ਼ਾਮਿਲ

ਰੂਪਨਗਰ: ਆਮ ਆਦਮੀ ਪਾਰਟੀ 'ਚ ਰਹਿੰਦੇ ਸਮੇਂ ਅਕਸਰ ਹੀ ਮਾਈਨਿੰਗ ਮਾਫੀਆ ਨਾਲ ਟੱਕਰ ਲੈਣ ਵਾਲੇ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਹੁਣ ਸੁਰ ਬਦਲਦੇ ਨਜ਼ਰ ਆ ਰਹੇ ਹਨ। ਦਰਅਸਲ, ਅਮਰਜੀਤ ਸੰਦੋਆ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸਾਲ 2017 'ਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜਿੱਤੇ ਸਨ ਅਤੇ 2019 ਦੀ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸਨ।

PhotoPhoto

ਦੱਸ ਦੇਈਏ ਕਿ ਇਹ ਉਹ ਹੀ ਹਲਕਾ ਵਿਧਾਇਕ ਹੈ, ਜੋ ਆਮ ਆਦਮੀ ਪਾਰਟੀ 'ਚ ਰਹਿੰਦੇ ਹੋਏ ਲਗਾਤਾਰ ਨਾਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਖੱਡਿਆਂ 'ਚ ਜਾ ਕੇ ਮਾਈਨਿੰਗ ਮਾਫੀਆ ਨਾਲ ਸਿੱਧੇ ਟੱਕਰ ਲੈਂਦੇ ਸੀ। ਇਨ੍ਹਾਂ ਹੀ ਨਹੀਂ ਸੰਦੋਆ 'ਤੇ ਕਈ ਵਾਰ ਜਾਨਲੇਵਾ ਹਮਲੇ ਵੀ ਹੋ ਚੁੱਕੇ ਹਨ, ਪਰ ਹੁਣ ਜ਼ਿਲ੍ਹੇ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਪ੍ਰਤੀ ਸਵਾਲ ‘ਤੇ ਐੱਮ.ਐੱਲ.ਏ. ਸਾਹਿਬ ਸਪੱਸ਼ਟ ਜਵਾਬ ਨਹੀਂ ਦੇ ਸਕੇ ਅਤੇ ਪੁਲਿਸ ਪ੍ਰਸ਼ਾਸਨ 'ਤੇ ਪੱਲਾ ਝਾੜਦੇ ਨਜ਼ਰ ਆਏ।

PhotoPhoto

ਉਹਨਾਂ ਦਸਿਆ ਕਿ ਉਹਨਾਂ ਨੇ ਅਪਣੇ ਨਗਰ ਵਿਚ ਹਸਪਤਾਲ ਦਾ ਕੰਮ ਮੁਕੰਮਲ ਕਰਵਾ ਦਿੱਤਾ ਹੈ। ਇਸ ਤੋਂ ਇਲਾਵਾ ਰੋਡ ਦਾ ਨੀਂਹ ਪੱਥਰ ਰੱਖਿਆ ਜਾਵੇਗਾ ਇਸ ਦਾ ਕੰਮ ਲਗਭਗ 15 ਦਿਨਾਂ ਵਿਚ ਹੋ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਨੇ ਅੱਗੇ ਆ ਕੇ ਹਲਕੇ ਨੂੰ ਵਿਕਾਸ ਦੇ ਰਾਸਤੇ ਤੇ ਤੋਰਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਪਰ ਉਹ ਕਾਂਗਰਸ ਦੇ ਕਿਸੇ ਵੀ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਏ।

ਉਹਨਾਂ ਕਿਹਾ ਜ਼ਿਲ੍ਹਾ ਪ੍ਰਧਾਨ ਜੇ ਉਹਨਾਂ ਨੂੰ ਕਿਸੇ ਮੌਕੇ ਤੇ ਸੱਦਾ ਦੇਣਗੇ ਤਾਂ ਉਹ ਜ਼ਰੂਰ ਜਾਣਗੇ। ਉਹਨਾਂ ਅੱਗੇ ਕਿਹਾ ਕਿ ਮਾਈਨਿੰਗ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ। ਉਹਨਾਂ ਦਾ ਇਸ ਵਿਚ ਕੋਈ ਰੋਲ ਨਹੀਂ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement