
ਭਾਰਤੀ ਅਪਹਾਜ ਕ੍ਰਿਕੇਟ ਟੀਮ ਨੂੰ ਨੇਪਾਲ 'ਚ ਦਵਾਈ ਜਿੱਤ
ਬਰਨਾਲਾ: ਕਹਿੰਦੇ ਨੇ ਇਨਸਾਨ ਦੇ ਅੰਦਰ ਜੇ ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਉਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਉਹ ਕੰਮ ਕਰਨ ਤੋਂ ਰੋਕ ਨਹੀਂ ਸਕਦੀ ਜਿਸ ਨੂੰ ਉਹ ਕਰਨਾ ਚਾਹੁੰਦਾ ਹੈ। ਇਹੋ ਜਿਹਾ ਹੀ ਕੁੱਝ ਕਰ ਦਿਖਾਇਆ ਬਰਨਾਲਾ ਦੇ ਯਾਦਵਿੰਦਰ ਸਿੰਘ ਲਵਲੀ ਨੇ ਜੋ ਸਰੀਰ ਤੋਂ ਅਪਾਹਜ ਹਨ।
Barnala
ਦਰਅਸਲ ਅਪਹਾਜ ਕ੍ਰਿਕੇਟ ਕੰਟਰੋਲ ਬੋਰਡ ਦੁਆਰਾ ਭਾਰਤ ਦੀ ਅਪਾਹਜ ਕ੍ਰਿਕੇਟ ਟੀਮ ਨਾਲ ਨੇਪਾਲ ਦੀ ਅਪਹਾਜ਼ ਕ੍ਰਿਕੇਟ ਟੀਮ ਦੀ ਤਿੰਨ 20-20 ਮੈਚਾਂ ਦੀ ਸੀਰੀਜ ਕਰਵਾਈ ਗਈ ਜਿਸ ਚ ਭਾਰਤ ਨੇ ਨੇਪਾਲ ਨੂੰ ਹਰਾ ਕੇ ਜਿੱਤ ਦਾ ਝੰਡਾ ਲਹਿਰਾਇਆ।
Barnala
ਭਾਰਤ ਨੇ ਇਹ ਜਿੱਤ ਯਾਦਵਿੰਦਰ ਸਿੰਘ ਲਵਲੀ ਦੀ ਕਪਤਾਨੀ ਹੇਠਾਂ ਪ੍ਰਾਪਤ ਕੀਤੀ ਅਤੇ ਉਸ ਨੂੰ ਬੈਸਟ ਬੱਲੇਬਾਜ ਕਰਨ ਦਾ ਖਿਤਾਬ ਵੀ ਹਾਸਿਲ ਹੋਇਆ। ਜਿੱਤਣ ਤੋਂ ਬਾਅਦ ਜਦੋਂ ਯਾਦਵਿੰਦਰ ਸਿੰਘ ਲਵਲੀ ਬਰਨਾਲਾ ਪਹੁੰਚੇ ਤਾਂ ਉਹਨਾਂ ਦਾ ਬਰਨਾਲਾ ਵਾਸੀਆ ਨੇ ਲੱਡੂਆ ਨਾਲ ਮੂੰਹ ਮੀਠਾ ਕਰ ਕੇ ਸ਼ਾਨਦਾਰ ਸਵਾਗਤ ਕੀਤਾ ਅਤੇ ਜਿੱਤ ਦੀ ਖੁਸ਼ੀ ਵਿੱਚ ਰੋਡ ਸ਼ੋਅ ਵੀ ਕੱਢਿਆ।
Barnala
ਇਸ ਮੌਕੇ ਯਾਦਿਵੰਦਰ ਸਿੰਘ ਨੇ ਖੁਸ਼ੀ ਪ੍ਰਗਟ ਕੀਤੀ ਤੇ ਕਿਹਾ ਕਿ ਉਹਨਾਂ ਨੂੰ ਖੇਡਦੇ ਸਮੇਂ ਕਦੇ ਇਹੋ ਜਿਹਾ ਮਹਿਸੂਸ ਨਹੀਂ ਹੁੰਦਾ ਕਿ ਉਹ ਅਪਹਾਜ਼ ਹਨ ਕਿਉਂਕਿ ਉਹ ਆਪਣੀ ਖਾਤਰ ਨਹੀਂ ਬਲਕਿ ਦੇਸ਼ ਦੀ ਖਾਤਰ ਖੇਡਦੇ ਹਨ।
Barnala
ਯਾਦਵਿੰਦਰ ਨੇ ਕਿਹਾ ਕਿ ਜਿਵੇਂ ਬੀਸੀਸੀਆਈ ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀਆ ਨੂੰ ਉਹਨਾਂ ਦਾ ਬਣਦਾ ਮਾਣ ਦਿੰਦੀ ਹੈ। ਇਸ ਤਰ੍ਹਾ ਹੀ ਸਾਡੇ ਲਈ ਵੀ ਬੀਸੀਸੀਆਈ ਨੂੰ ਕੁੱਝ ਕਰਨਾ ਚਾਹੀਦਾ ਹੈ। ਇੰਨਾ ਹੀ ਨਹੀਂ ਯਾਦਵਿੰਦਰ ਅਪਾਹਜ਼ ਹੋਣ ਦੇ ਬਾਵਜ਼ੂਦ ਕ੍ਰਿਕੇਟ ਖੇਡਣ ਦੇ ਨਾਲ 12ਸਾਲ ਤੋ ਛੋਟੇ ਛੋਟੇ ਬੱਚਿਆ ਨੂੰ ਕ੍ਰਿਕੇਟ ਸਿਖਾਉਣ ਦਾ ਫ੍ਰੀ ਕੋਚਿੰਗ ਸੈਂਟਰ ਵੀ ਚਲਾ ਰਹੇ ਹਨ ਅਤੇ ਇਹੀ ਕਾਰਨ ਸੀ ਕਿ ਜਦੋਂ ਯਾਦਵਿੰਦਰ ਨੇਪਾਲ ਚ ਜਿੱਤ ਦਾ ਝੰਡਾ ਗੱਡ ਕੇ ਬਰਨਾਲਾ ਆਏ ਤਾਂ ਬੱਚਿਆ ਨੇ ਵੀ ਉਹਨਾਂ ਦਾ ਮੂੰਹ ਮਿੱਠਾ ਕੀਤਾ ਅਤੇ ਗੱਲ ਚ ਫੁੱਲਾ ਦੇ ਹਾਰ ਪਾਏ।
ਇਸ ਤੋਂ ਇਲਾਵਾ ਯਾਦਵਿੰਦਰ ਨੂੰ ਕਈ ਬਰਨਾਲਾ ਦੀਆਂ ਸੰਸਥਾਵਾਂ ਨੇ ਵੀ ਸਨਮਾਨਿਤ ਕੀਤਾ ਇਸ ਮੌਕੇ ਬਰਨਾਲਾ ਕ੍ਰਿਕੇਟ ਐਸੋਏਸ਼ਨ ਦੇ ਸੈਕਟਰੀ ਮਹਿੰਦਰ ਖੰਨਾ ਵੀ ਮੌਜ਼ੂਦ ਸਨ। ਉਹਨਾਂ ਦਾ ਕਹਿਣਾ ਸੀ ਕਿ ਇਹ ਬਰਨਾਲੇ ਵਾਸਤੇ ਮਾਣ ਵਾਲੀ ਗੱਲ ਹੈ ਅਤੇ ਅਪਹਾਜ ਹੋਣ ਦਾ ਬਾਵਜੂਦ ਜਿੱਤ ਪ੍ਰਾਪਤ ਕਰਨਾ ਯਾਦਵਿੰਦਰ ਲਈ ਵੀ ਇੱਕ ਵੱਡੀ ਪ੍ਰਾਪਤੀ ਹੈ।
ਇਸ ਨਾਲ ਬਾਕੀ ਲੋਕਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ। ਖੈਰ ਪੂਰੀ ਭਾਰਤੀ ਅਪਹਾਜ ਕ੍ਰਿਕੇਟ ਟੀਮ ਨੇ ਜਿੱਤ ਕੇ ਇਹ ਸਾਬਿਤ ਕਰ ਦਿੱਤਾ ਕਿ ਅਪਹਾਜ਼ ਹੋਣਾ ਕੋਈ ਸ਼ਰਾਪ ਨਹੀਂ ਹੈ। ਜੇ ਇਨਸਾਨ ਦੇ ਅੰਦਰ ਹਿੰਮਤ ਅਤੇ ਹੋਸਲਾ ਹੋਵੇ ਤਾਂ ਉਹ ਹਰ ਮੁਕਾਮ ਨੂੰ ਹਾਸਿਲ ਕਰ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।