ਕੈਪਟਨ ਸੰਦੀਪ ਸਿੰਘ ਨੇ ਇਸ ਤਰ੍ਹਾਂ ਕੀਤਾ ਸਮਰਥਕਾਂ ਦਾ ਧੰਨਵਾਦ

ਸਪੋਕਸਮੈਨ ਸਮਾਚਾਰ ਸੇਵਾ | Edited by : ਵੀਰਪਾਲ ਕੌਰ
Published Oct 4, 2019, 4:19 pm IST
Updated Oct 4, 2019, 4:23 pm IST
ਪੂਰੀ ਮਿਹਨਤ ਨਾਲ ਕਰਨਾ ਹੈ ਹਲਕੇ ਦਾ ਵਿਕਾਸ: ਕੈਪਟਨ ਸੰਦੀਪ
Captain Sandeep Singh thanked the supporters for doing so
 Captain Sandeep Singh thanked the supporters for doing so

ਪੰਜਾਬ- ਹਲਕਾ ਦਾਖਾ ਤੋਂ ਜ਼ਿਮਨੀ ਚੋਣ ਲੜ ਰਹੇ ਕਾਂਗਰਸ ਦੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਇੱਕ ਵੀਡੀਓ ਜ਼ਰੀਏ ਕੀਤਾ ਹੈ। ਦੱਸ ਦਈਏ ਕਿ ਹਲਕਾ ਦਾਖਾ ਦੇ ਵਿਚ ਕੈਪਟਨ ਸੰਦੀਪ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਥੇ ਉਨ੍ਹਾਂ ਦੇ ਸਮਰਥਕ ਉਨ੍ਹਾਂ ਦੇ ਚੋਣ ਪ੍ਰਚਾਰ ਨੂੰ ਜ਼ੋਰਾਂ ਸ਼ੋਰਾਂ ਨਾਲ ਕਰ ਰਹੇ ਹਨ। ਉਥੇ ਹੀ ਉਨ੍ਹਾਂ ਦੇ ਪਾਰਟੀ ਮੈਂਬਰ ਅਤੇ ਮੁਖ ਮੰਤਰੀ ਕੈਪਟਨ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਕੈਪਟਨ ਸੰਦੀਪ ਨੇ ਕਿਹਾ ਹੈ ਕਿ ਇਲਾਕੇ ਦੇ ਵਿਕਾਸ ਲਈ ਉਹ ਲੋਕਾਂ ਨਾਲ ਹਰ ਸਮੇਂ ਖੜ੍ਹੇ ਰਹਿਣਗੇ। ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦੇ 4 ਹਲਕਿਆਂ 'ਤੇ ਹੋ ਰਹੀਆਂ ਇਨ੍ਹਾਂ ਜ਼ਿਮਨੀ ਚੋਣਾਂ 'ਚ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ। ਫਗਵਾੜਾ, ਜਲਾਲਾਬਾਦ , ਮੁਕੇਰੀਆਂ ਅਤੇ ਦਾਖਾ ਇਨ੍ਹਾਂ 4 ਸੀਟਾਂ ਤੇ ਕਿਹੜਾ ਉਮੀਦਵਾਰ ਆਪਣੀ ਜਿੱਤ ਦਾ ਝੰਡਾ ਲਹਿਰਾਉਂਦਾ ਹੈ। ਇਹ ਤਾਂ ਹੁਣ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। 

Advertisement

Advertisement

 

Advertisement
Advertisement