
ਕੋਰੋਨਾ ਕਾਰਨ ਪੰਜਾਬ 'ਚ ਅੱਜ 61 ਮੌਤਾਂ
ਚੰਡੀਗੜ੍ਹ, 3 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਅੱਜ ਪੰਜਾਬ 'ਚ 1106 ਕੋਰੋਨਾ ਦੇ ਨਵੇਂ ਮਰੀਜ਼ ਸਾਹਮਣੇ ਆਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤਕ 117319 ਲੋਕ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿਚੋਂ 99468 ਮਰੀਜ਼ ਠੀਕ ਹੋ ਚੁੱਕੇ, ਬਾਕੀ 14289 ਮਰੀਜ਼ ਇਲਾਜ ਅਧੀਨ ਹਨ। ਅੱਜ 1840 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 338 ਮਰੀਜ਼ ਆਕਸੀਜਨ ਅਤੇ 60 ਮਰੀਜ਼ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰਖਿਆ ਗਿਆ ਹੈ। ਅੱਜ ਸੱਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 130, ਮੋਹਾਲੀ ਤੋਂ 126, ਬਠਿੰਡਾ 113, ਅੰਮ੍ਰਿਤਸਰ 100, ਹੁਸ਼ਿਆਰਪੁਰ ਤੋਂ 83 ਤੇ ਜਲੰਧਰ ਤੋਂ 76 ਨਵੇਂ ਪਾਜ਼ੇਟਿਵ ਮਰੀਜ਼ ਰਿਪੋਰਟ ਹੋਏ ਹਨ। ਹੁਣ ਤਕ 3562 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 61 ਮੌਤਾਂ 'ਚ 14 ਅੰਮ੍ਰਿਤਸਰ, 10 ਲੁਧਿਆਣਾ, 5 ਜਲੰਧਰ, 2 ਨਵਾਂ ਸ਼ਹਿਰ, 1 ਫ਼ਤਿਹਗੜ੍ਹ ਸਾਹਿਬ, 2 ਗੁਰਦਾਸਪੁਰ, 5 ਕਪੂਰਥਲਾ, 1 ਫ਼ਰੀਦਕੋਟ, 3 ਫ਼ਾਜ਼ਿਲਕਾ, 2 ਫ਼ਿਰੋਜ਼ਪੁਰ, 3 ਹੁਸ਼ਿਆਰਪੁਰ, 2 ਬਠਿੰਡਾ, 5 ਪਟਿਆਲਾ, 1 ਮੋਗਾ, 2 ਸੰਗਰੂਰ, 1 ਰੋਪੜ, 2 ਤਰਨ ਤਾਰਨ ਤੋਂ ਰਿਪੋਰਟ ਹੋਈਆਂ ਹਨ।image