ਬਹਿਬਲ ਕਲਾਂ ਕਾਂਡ : ਬਾਦਲਾਂ ਮੌਕੇ ਕਿਵੇਂ ਪੁਲਿਸ ਅਧਿਕਾਰੀਆਂ ਨੇ ਅਸਲ ਸਬੂਤ ਮਿਟਾਏ ਤੇ ਨਵੇਂ ਘੜੇ?
Published : Oct 4, 2020, 8:43 am IST
Updated : Oct 4, 2020, 8:43 am IST
SHARE ARTICLE
Parkash Badal And Sukhbir Badal
Parkash Badal And Sukhbir Badal

ਮ੍ਰਿਤਕ ਨੌਜਵਾਨਾਂ ਦੇ ਸਰੀਰਾਂ 'ਚੋਂ ਨਿਕਲੀਆਂ ਗੋਲੀਆਂ ਨਾਲ ਵੀ ਕੀਤੀ ਗਈ ਛੇੜਛਾੜ

ਕੋਟਕਪੂਰਾ (ਗੁਰਿੰਦਰ ਸਿੰਘ) : ਬਾਦਲ ਸਰਕਾਰ ਮੌਕੇ 12 ਅਕਤੂਬਰ 2015 ਨੂੰ ਵਾਪਰੇ ਬੇਅਦਬੀ ਕਾਂਡ ਅਤੇ ਉਸ ਤੋਂ ਦੋ ਦਿਨ ਬਾਅਦ ਅਰਥਾਤ 14 ਅਕਤੂਬਰ ਨੂੰ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੀਆਂ ਖ਼ਬਰਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਐਸ.ਆਈ.ਟੀ. ਦੀਆਂ ਜਾਂਚ ਰੀਪੋਰਟਾਂ ਮੁਤਾਬਕ ਜਿਸ ਤਰ੍ਹਾਂ ਛਣ-ਛਣ ਕੇ ਬਾਹਰ ਆ ਰਹੀਆਂ ਹਨ,

Justice Ranjit SinghJustice Ranjit Singh

ਉਸ ਤੋਂ ਪੀੜਤ ਪ੍ਰਵਾਰਾਂ ਦੇ ਜ਼ਖ਼ਮ ਤਾਂ ਹਰੇ ਹੋਣੇ ਸੁਭਾਵਕ ਹੀ ਹਨ, ਬਲਕਿ ਬਾਦਲ ਸਰਕਾਰ ਵਲੋਂ ਪੁਲਿਸ ਨੂੰ ਸਿੱਖਾਂ ਵਿਰੁਧ ਤਸ਼ੱਦਦ ਕਰਨ, ਕਹਾਣੀ ਨੂੰ ਅਪਣੇ ਅਨੁਸਾਰ ਢਾਲਣ, ਅਸਲ ਸਬੂਤ ਮਿਟਾਉਣ, ਨਵੇਂ ਸਬੂਤ ਘੜਣ, ਗਵਾਹਾਂ ਨੂੰ ਡਰਾਉਣ ਧਮਕਾਉਣ ਦੀ ਦਿਤੀ ਖੁਲ੍ਹ ਵਰਗੀਆਂ ਗੱਲਾਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਬਾਦਲ ਸਰਕਾਰ ਮੌਕੇ ਪੁਲਿਸ ਅਧਿਕਾਰੀਆਂ ਨੇ ਚੰਮ ਦੀਆਂ ਚਲਾਈਆਂ ਹੋਣ ਤੇ ਉਨ੍ਹਾਂ ਨੂੰ ਸਰਕਾਰ ਜਾਂ ਕਾਨੂੰਨ ਦਾ ਡਰ ਕੋਈ ਨਾ ਰਿਹਾ ਹੋਵੇ।

behbal kalan kandBehbal kalan kand

ਜਦ 14 ਅਕਤੂਬਰ ਨੂੰ ਗੋਲੀ ਚਲਣ ਦੀ ਘਟਨਾ ਵਾਪਰੀ ਤਾਂ ਦੋ ਸਿੱਖ ਨੌਜਵਾਨਾਂ ਦੇ ਮਾਰੇ ਜਾਣ ਅਤੇ ਅਨੇਕਾਂ ਦੇ ਜ਼ਖ਼ਮੀ ਹੋ ਜਾਣ ਦੇ ਬਾਵਜੂਦ ਥਾਣਾ ਬਾਜਾਖ਼ਾਨਾ ਦੇ ਐਸਐਚਓ ਅਮਰਜੀਤ ਸਿੰਘ ਕੁਲਾਰ ਨੇ ਗ਼ਲਤ ਤੱਥਾਂ ਦੇ ਆਧਾਰ 'ਤੇ ਸੱਚ ਨੂੰ ਛੁਪਾਉਣ ਲਈ ਧਰਨਾਕਾਰੀਆਂ ਉਪਰ ਹੀ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿਤਾ। ਅਪਣੇ ਬਿਆਨਾਂ 'ਚ ਸਬੰਧਤ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਪਹਿਲਾਂ ਧਰਨਾਕਾਰੀਆਂ ਵਲੋਂ ਗੋਲੀ ਚਲੀ ਜੋ ਐਸ.ਐਸ.ਪੀ. ਮੋਗਾ ਦੀ ਉਥੇ ਖੜੀ ਐਸਕਾਰਟ ਜਿਪਸੀ 'ਤੇ ਲੱਗੀ।

SITSIT

ਜਦ ਐਸ.ਆਈ.ਟੀ. ਨੇ ਐਸਕਾਰਟ ਜਿਪਸੀ 'ਤੇ ਲੱਗੀਆਂ ਗੋਲੀਆਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਐਸ.ਪੀ. ਬਿਕਰਮਜੀਤ ਸਿੰਘ ਨੇ ਖ਼ੁਦ ਉਕਤ ਜਿਪਸੀ 'ਤੇ ਇਕ ਵਕੀਲ ਦੇ ਘਰ ਫ਼ਰੀਦਕੋਟ ਵਿਖੇ ਲਿਜਾ ਕੇ 12 ਬੋਰ ਦੀ ਪ੍ਰਾਈਵੇਟ ਬੰਦੂਕ ਨਾਲ ਗੋਲੀਆਂ ਮਾਰੀਆਂ। ਖ਼ੁਦ ਸਰਕਾਰੀ ਵਾਹਨਾਂ ਦਾ ਨੁਕਸਾਨ ਕਰ ਕੇ ਨਿਰਦੋਸ਼ ਸੰਗਤਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼, 

Krishan Bhagwan Singh & Gurjeet SinghKrishan Bhagwan Singh & Gurjeet Singh

ਪੋਸਟਮਾਰਟਮ ਦੌਰਾਨ ਮ੍ਰਿਤਕ ਸਿੱਖ ਨੌਜਵਾਨਾਂ ਦੇ ਸਰੀਰਾਂ 'ਚੋਂ ਨਿਕਲੀਆਂ ਗੋਲੀਆਂ ਨਾਲ ਛੇੜਛਾੜ ਵਰਗੀਆਂ ਹੈਰਾਨੀਜਨਕ ਗੱਲਾਂ ਸਾਹਮਣੇ ਆਉਣ ਨਾਲ ਰਾਜਨੀਤਕ, ਸਮਾਜਕ, ਧਾਰਮਕ ਤੇ ਖ਼ਾਸ ਕਰ ਪੰਥਕ ਹਲਕਿਆਂ 'ਚ ਇਸ ਗੱਲ ਦੀ ਚਰਚਾ ਛਿੜਣੀ ਸੁਭਾਵਕ ਹੈ ਕਿ ਗ੍ਰਹਿ ਵਿਭਾਗ ਦਾ ਮਹਿਕਮਾ ਵੀ ਬਾਦਲ ਪਿਉ-ਪੁੱਤ ਕੋਲ ਹੋਣ ਦੇ ਬਾਵਜੂਦ ਵੀ ਪੁਲਿਸ ਅਧਿਕਾਰੀਆਂ ਨੂੰ ਐਨੀ ਖੁਲ੍ਹ ਕਿਸ ਆਧਾਰ 'ਤੇ ਦਿਤੀ ਗਈ ਕਿ ਉਹ ਅਸਲ ਸਬੂਤ ਮਿਟਾ ਕੇ ਮਰਜ਼ੀ ਦੇ ਨਵੇਂ ਸਬੂਤ ਘੜਣ ਲਈ ਆਜ਼ਾਦ ਹੋਣ?

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement