ਸੁਖਬੀਰ ਬਾਦਲ ਵੱਡੇ ਬਾਦਲ ਨੂੰ ਪਿਛੇ ਪਾ ਰਹੇ ਹਨ : ਸੁਖਦੇਵ ਢੀਂਡਸਾ
Published : Oct 4, 2020, 1:15 am IST
Updated : Oct 4, 2020, 1:15 am IST
SHARE ARTICLE
image
image

ਸੁਖਬੀਰ ਬਾਦਲ ਵੱਡੇ ਬਾਦਲ ਨੂੰ ਪਿਛੇ ਪਾ ਰਹੇ ਹਨ : ਸੁਖਦੇਵ ਢੀਂਡਸਾ

ਰੂਪਨਗਰ, 3 ਅਕਤੂਬਰ (ਕੁਲਵਿੰਦਰ ਭਾਟੀਆ, ਹਰੀਸ਼ ਕਾਲੜਾ) : ਸ਼੍ਰੀ ਪ੍ਰਕਾਸ਼ ਸਿੰਘ ਬਾਦਲ (ਵੱਡੇ ਬਾਦਲ) ਨੂੰ ਸੁਖਬੀਰ ਸਿੰਘ ਬਾਦਲ ਪਿੱਛੇ ਪਾ ਰਹੇ ਹਨ ਜਦੋਂ ਕਿ ਮੈਂ ਤਾਂ ਕੋਰ ਕਮੇਟੀ ਦੀ ਮੀਟਿੰਗ ਵਿਚ ਹੀ ਕਿਹਾ ਕਿ ਸੀ ਕਿ ਤੁਸੀਂ ਸਿਰਫ਼ 15 ਸੀਟਾਂ ਜਿੱਤੇ ਹੋ ਅਤੇ ਅਸਤੀਫ਼ਾ ਦੇ ਕੇ ਵੱਡੇ ਬਾਦਲ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਬਣਾ ਦਿਉ। ਇਹ ਸ਼ਬਦ ਅਜ ਇਥੇ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਲੱਗ ਹੋਏ ਸੁਖਦੇਵ ਸਿੰਘ ਢੀਂਡਸਾ ਰੂਪਨਗਰ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਬਾਦਲ ਵਰਗਾ ਬੰਦਾ ਜੋ ਕਿਸਾਨੀ ਦਾ ਮੁਖੀਆ ਗਿਣਿਆ ਜਾਂਦਾ ਸੀ ਅਤੇ ਸਾਰੀ ਉਮਰ ਕਿਸਾਨਾਂ ਦੀ ਅਗਵਾਈ ਕਰਦਾ ਰਿਹਾ ਨੂੰ ਪਹਿਲਾ ਆਰਡੀਨੈਂਸ ਦੀ ਹਾਮੀ ਭਰਨ ਅਤੇ ਫਿਰ ਸੁਖਬੀਰ ਸਿੰਘ ਬਾਦਲ ਦੇ ਯੂ ਟਰਨ ਕਰਨ ਤੇ ਖੁਦ ਵੀ ਯੂ ਟਰਨ ਕਰਨੀ ਪਈ ਹੋਵੇ। ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਬਾਰੇ ਬੋਲਦਿਆਂ ਕਿਹਾ ਕਿ ਅਸੀਂ 7 ਅਕਤੂਬਰ ਨੂੰ ਮੁਹਾਲੀ ਵਿਚ ਦਫ਼ਤਰ ਖੋਲ੍ਹ ਰਹੇ ਹਾਂ ਅਤੇ ਉਸ ਦਿਨ ਤੋਂ ਕਿਸਾਨੀ ਲਈ ਸੂਬੇ ਵਿਚ ਵਿਸ਼ੇਸ਼ ਮੁੰਹਿਮ ਛੇੜ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਵਲੋਂ ਅਰੰਭੇ ਗਏ ਸੰਘਰਸ਼ ਵਿਚ ਪਾਰਟੀ ਵਲੋਂ ਨਹੀਂ ਸਗੋਂ ਕਿਸਾਨ ਬਣ ਕੇ ਸ਼ਾਮਲ ਹੋਵਾਂਗੇ। ਉਨ੍ਹਾ ਕਿਹਾ ਕਿ ਇਹ ਸਾਂਝੀ ਲੜਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਮੈਨੂੰ ਕਹਿਣਗੇ ਤਾਂ ਮੈਂ ਰਾਜ ਸਭਾਂ ਦੀ ਮੈਂਬਰੀ ਵੀ ਛੱਡ ਦੇਵਾਂਗਾ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦਵਾਰਾਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜਨਗੇ ਅਤੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਉਹ ਨਾ ਹੀ ਕਿਸੇ ਨਾਲ ਸਮਝੌਤੇ ਸਬੰਧੀ ਕੋਈ ਮੀਟਿੰਗ ਹੋਈ ਹੈ। ਇਸ ਮੌਕੇ ਉਨ੍ਹਾਂ ਨਾਲ ਭੁਪਿੰਦਰ ਸਿੰਘ ਬਜਰੂੜ, ਸੁimageimageਰਜੀਤ ਸਿੰਘ ਚੈਹੜਮਜਾਰਾ, ਪਰਮਜੀਤ ਸਿੰਘ ਭਾਟੀਆ ਆਦਿ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement