
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਸਪਤਾਲ ਵਿਚ ਦਾਖ਼ਲ
ਟਰੰਪ ਹਸਪਤਾਲ ਤੋਂ ਹੀ ਅਪਣਾ ਕੰਮ ਕਰਦੇ ਰਹਿਣਗੇ: ਵ੍ਹਾਈਟ ਹਾਊਸ
ਨਿਊਯਾਰਕ, 3 ਅਕਤੂਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਲਾਂਕਿ, ਟਰੰਪ ਨੇ ਅਪਣੇ ਠੀਕ ਹੋਣ ਦੀ ਗੱਲ ਵੀ ਕਹੀ ਹੈ।
ਇਸ ਸਮੇਂ ਰਾਸ਼ਟਰਪਤੀ ਚੋਣ ਅਪਣੇ ਸਿਖਰ 'ਤੇ ਹੈ ਅਤੇ ਟਰੰਪ ਨੂੰ ਹਸਪਤਾਲ ਵਿਚ ਦਾਖ਼ਲ ਹੋਣਾ ਪਿਆ ਹੈ। ਵ੍ਹਾਈਟ ਹਾਊਸ ਅੰਦਰ ਦਰਜ ਕੀਤੀ ਗਈ ਅਤੇ ਟਵਿੱਟਰ 'ਤੇ ਜਾਰੀ ਕੀਤੀ ਗਈ 18 ਸੈਕਿੰਡ ਦੀ ਇਕ ਵੀਡੀਉ ਵਿਚ ਟਰੰਪ ਦੱਸ ਰਹੇ ਨੇ ਕਿ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਜਾ ਰਿਹਾ ਹੈ। ਪ੍ਰੈੱਸ ਸਕੱਤਰ ਕੈਲੇ ਮੈਕਕੇਨੇ ਨੇ ਇਕ ਬਿਆਨ ਵਿਚ ਕਿਹਾ ਕਿ ਡਾਕਟਰੀ ਮਾਹਰਾਂ ਨੇ ਟਰੰਪ ਨੂੰ ਅਗਲੇ ਦਿਨਾਂ ਵਿਚ ਵਾਲਟਰ ਰੀਡ ਵਿਚ ਰਾਸ਼ਟਰਪਤੀ ਦਫ਼ਤਰਾਂ ਤੋਂ ਕੰਮ ਕਰਨ ਦੀ ਸਿਫਾਰਸ਼ ਕੀਤੀ ਹੈ।
ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਵਾਇਰਸ ਦੇ ਇਲਾਜ ਲਈ ਵਾਸ਼ਿੰਗਟਨ ਤੋਂ ਬਾਹਰ ਇਕ ਮਿਲਟਰੀ ਹਸਪਤਾਲ ਵਿਚ ਦਿਨ ਬਤੀਤ
ਕਰਨਗੇ, ਹਸਪਤਾਲ ਤੋਂ ਹੀ ਅਪਣਾ ਕੰਮ ਕਰਦੇ ਰਹਿਣਗੇ।
ਟਰੰਪ ਨੇ ਟਵੀਟ ਕੀਤਾ, 'ਮੇਲਾਨੀਆ 'ਤੇ ਮੇਰੇ ਕਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਅਸੀਂ ਇਸ ਦਾ ਇਕੱਠਿਆਂ ਸਾਹਮਣਾ ਕਰਾਂਗੇ।' ਵ੍ਹਾਈਟ ਹਾਊਸ ਦੇ ਬਾਹਰ ਟਰੰਪ ਦੇ ਸਾਰੇ ਦੌਰੇ ਤੇ ਮੀਟਿੰਗਾਂ ਰੱਦ ਕਰ ਦਿਤੀਆਂ ਗਈਆਂ ਹਨ।
ਵ੍ਹਾਈਟ ਹਾਊਸ ਨੇ ਕਿਹਾ, 'ਰਾਸ਼ਟਰਪਤੀ ਕੋਵਿਡ-1image9 ਸੰਵੇਦਨਸ਼ੀਲ ਬਜ਼ੁਰਗਾਂ ਦੀ ਹਮਾਇਤ 'ਚ ਇਕ ਫ਼ੋਨ ਕਾਲ ਦੀ ਮੇਜ਼ਬਾਨੀ ਕਰਨਗੇ।' ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਪਤਨੀ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਮੋਦੀ ਨੇ ਟਵੀਟ ਕੀਤਾ, 'ਮੈਂ ਮੇਰੇ ਦੋਸਤ ਡੋਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਦੇ ਜਲਦੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦਾ ਹਾਂ।' (ਏਜੰਸੀ)