ਸੱਭ ਰਾਜਨੀਤਕ ਧਿਰਾਂ ਝੂਠੇ ਮੁਕਾਬਲਿਆਂ ਦੇ ਹੱਕ ਵਿਚ ਹਨ : ਬੀਬੀ ਪਰਮਜੀਤ ਕੌਰ ਖਾਲੜਾ
Published : Oct 4, 2021, 12:29 am IST
Updated : Oct 4, 2021, 12:29 am IST
SHARE ARTICLE
image
image

ਸੱਭ ਰਾਜਨੀਤਕ ਧਿਰਾਂ ਝੂਠੇ ਮੁਕਾਬਲਿਆਂ ਦੇ ਹੱਕ ਵਿਚ ਹਨ : ਬੀਬੀ ਪਰਮਜੀਤ ਕੌਰ ਖਾਲੜਾ

ਕਿਹਾ, ਲੋਟੂ ਸਿਆਸਤਦਾਨ ਜਾਇਦਾਦਾਂ ਦੇ ਅੰਬਾਰ ਲਾਉਂਦੇ ਰਹੇ ਤੇ ਗ਼ਰੀਬ ਖ਼ੁਦਕੁਸ਼ੀਆਂ ਕਰਦਾ ਰਿਹਾ

ਅੰਮ੍ਰਿਤਸਰ, 3 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜ): ਖਾਲੜਾ ਮਿਸ਼ਨ ਨੇ ਗੁਰਾਂ ਦਾ ‘ਪੰਜਾਬ ਜਵਾਬ ਮੰਗਦਾ’ ‘ਹਿਸਾਬ ਮੰਗਦਾਂ’ ਮੁਹਿੰਮ ਜਾਰੀ ਰੱਖਦਿਆਂ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਅਰਦਾਸ ਬੇਨਤੀ ਕਰਦਿਆਂ ਕਿਹਾ ਹੈ ਕਿ ਹੇ ਅਕਾਲ ਪਰਖ ਘੱਟਗਿਣਤੀਆਂ, ਕਿਸਾਨਾਂ, ਗ਼ਰੀਬਾਂ ’ਤੇ ਜ਼ੁਲਮ ਢਾਹੁਣ ਵਾਲਿਆਂ ਅਤੇ ਝੂਠੇ ਬਿਰਤਾਂਤ ਸਿਰਜ ਕੇ ਪੰਜਾਬ ’ਤੇ ਜ਼ੁਲਮ ਢਾਹੁਣ ਵਾਲੀਆਂ ਨੂੰ ਧਿਰਾਂ ਤੋਂਂ ਛੁਟਕਾਰਾ ਪਾਉਣ ਲਈ ਪੰਜਾਬ ਵਾਸੀਆਂ ਨੂੰ ਬਲ ਬੁੱਧੀ ਬਖ਼ਸ਼ੋ। ਖਾਲੜਾ ਮਿਸ਼ਨ ਦੇ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਸਤਵਿੰਦਰ ਸਿੰਘ ਪਲਾਸੌਰ, ਪ੍ਰਵੀਨ ਕੁਮਾਰ, ਗੁਰਮੀਤ ਸਿੰਘ ਤਰਸਿੱਕਾ ਨੇ ਕਿਹਾ ਕਿ ਜੂਨ 1984 ਵਿਚ ਪੰਜਾਬ ਦੇ ਗਵਰਨਰ ਰਹੇ ਬੀ.ਡੀ. ਪਾਂਡੇ ਨੇ ਮੰਨੂਵਾਦੀਆਂ ਤੇ ਉਨ੍ਹਾਂ ਦੇ ਦਲਾਲਾਂ ਦਾ ਝੂਠ ਬੇਨਕਾਬ ਕਰਦਿਆਂ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਚੜ੍ਹਾਈ ਤੋਂ ਪਹਿਲਾਂ ਸਾਰੇ ਧਰਮਾਂ ਦੇ ਲੋਕ ਸਹੀ ਸਲਾਮਤ ਰਹਿ ਰਹੇ ਸਨ ਤੇ ਅਪਣੇ ਕਾਰੋਬਾਰ ਕਰ ਰਹੇ ਸਨ। ਝੂਠੇ ਬਿਰਤਾਂਤ ਸਿਰਜੇ ਗਏ ਸਿੱਖਾਂ ਨੂੰ ਅਤਿਵਾਦੀ ਆਖ ਕੇ ਬਦਨਾਮ ਕੀਤਾ ਗਿਆ, ਅਪਣੇ ਪਾਪੀ ਮਨਸੂਬਿਆਂ ਲਈ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਟੈਂਕਾਂ ਨਾਲ ਹੱਲਾ ਬੋਲਿਆ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਅੰਦਰ ਹੋਈਆਂ ਮੌਤਾਂ ਬਾਰੇ ਵੀ ਸਵਾਲ ਉਠਾਏ ਹਨ। 
ਮੰਨੂਵਾਦੀਏ ਤੇ ਉਨ੍ਹਾਂ ਦੇ ਦਲਾਲ ਭਾਵੇਂ ਕਿਸੇ ਵੀ ਰੰਗ ਦੇ ਹੋਣ ਸਿੱਖੀ ਨੂੰ ਮਨਫ਼ੀ ਕਰਨ ਦਾ ਏਜੰਡਾ ਸਿਰੇ ਚਾੜ੍ਹਨ ਲਈ  ਹੁਣ ਫਿਰ ਡਰੋਨਾ ਦਾ ਬਿਰਤਾਂਤ ਸਿਰਜ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿਥੇ ਕਾਨੂੰਨੀ ਅਪਰਾਧ ਸੀ ਉੱਥੇ ਰਾਜਨੀਤਕ, ਧਾਰਮਕ ਅਪਰਾਧ ਵੀ ਹੈ। 
 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement