ਮੁੱਖ ਮੰਤਰੀ ਨੇ ਪੰਜਾਬ ਦੀਆਂ ਵਧ ਰਹੀਆਂ ਨਿਵੇਸ਼ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਪ੍ਰੇਰਿਆ
Published : Oct 4, 2021, 6:39 pm IST
Updated : Oct 4, 2021, 6:39 pm IST
SHARE ARTICLE
Charanjit Singh Channi
Charanjit Singh Channi

ਚੌਥਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 26 ਅਤੇ 27 ਅਕਤੂਬਰ ਨੂੰ ਆਯੋਜਿਤ ਕਰਨ ਸਬੰਧੀ ਕੀਤਾ ਐਲਾਨ

 

ਚੰਡੀਗੜ੍ਹ:  ਸੂਬੇ ਵਿੱਚ ਨਿਵੇਸ਼ ਦੀਆਂ ਅਥਾਹ ਸੰਭਾਵਨਾਵਾਂ ਬਾਰੇ ਜਾਣੂ ਕਰਵਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਾਈਵੇਟ ਨਿਵੇਸ਼ਕਾਂ ਨੂੰ ਐਗਰੋ ਪ੍ਰੋਸੈਸਿੰਗ, ਫਾਰਮਾਸਿਊਟੀਕਲਜ਼, ਆਇਰਨ ਐਂਡ ਸਟੀਲ, ਸਿਹਤ, ਸਿੱਖਿਆ ਅਤੇ ਨਿਰਮਾਣ ਸਮੇਤ ਹੋਰ ਖੇਤਰਾਂ ਵਿੱਚ ਮੌਜੂਦਾ ਮੌਕਿਆਂ ਨੂੰ ਪੂਰੀ ਤਰ੍ਹਾਂ ਖੋਜਣ ਅਤੇ ਇਸ ਦਾ ਲਾਭ ਉਠਾਉਣ ਲਈ ਇੱਥੇ ਹੋਰ ਵਧੇਰੇ ਨਿਵੇਸ਼ ਕਰਨ ਲਈ ਕਿਹਾ।

 

 

Charanjit Singh ChanniCharanjit Singh Channi

 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਭ ਤੋਂ ਵਧੀਆ ਅਤੇ ਕਾਰੋਬਾਰ-ਪੱਖੀ ਮਾਹੌਲ ਦੀ ਪੇਸ਼ਕਸ਼ ਕਰਦਾ ਹੈ। ਨਿਰਵਿਘਨ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ, ਕਿਰਤ ਸਬੰਧੀ ਮੁੱਦਿਆਂ ਦੀ ਪਹਿਲਾਂ ਕੋਈ ਘਟਨਾ ਨਾ ਹੋਣਾ, ਤੁਰੰਤ ਮਨਜ਼ੂਰੀ ਅਤੇ ਸਰਬੋਤਮ ਲੌਜਿਸਟਿਕਸ ਕੁਨੈਕਟੀਵਿਟੀ ਸਾਡੇ ਸੂਬੇ ਦੇ ਉਦਯੋਗ ਪੱਖੀ ਮਾਹੌਲ ਨੂੰ ਦਰਸਾਉਂਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦੀ ਪ੍ਰਗਤੀਸ਼ੀਲ ਗਤੀ ਦਾ ਹਿੱਸਾ ਬਣੋ।

 

Charanjit Singh ChanniCharanjit Singh Channi

 

ਮੁੱਖ ਮੰਤਰੀ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ, ਵਰਧਮਾਨ ਸਮੂਹ ਦੇ ਉਪ ਚੇਅਰਮੈਨ ਅਤੇ ਐਮਡੀ ਸਚਿਤ ਜੈਨ, ਏਵਨ ਸਾਈਕਲਾਂ ਦੇ ਓਂਕਾਰ ਸਿੰਘ ਪਾਹਵਾ, ਆਈਸੀਈਓ ਐਚਐਮਈਐਲ ਪ੍ਰਭ ਦਾਸ, ਹੀਰੋ ਸਾਈਕਲਸ ਦੇ ਚੇਅਰਮੈਨ ਅਤੇ ਐਮਡੀ ਪੰਕਜ ਮੁੰਜਾਲ, ਇੰਟਰਨੈਸ਼ਨਲ ਟ੍ਰੈਕਟਰਸ ਦੇ ਵਾਈਸ ਚੇਅਰਮੈਨ ਏਐਸ ਮਿੱਤਲ ਅਤੇ ਸਵਰਾਜ ਮਹਿੰਦਰਾ ਦੇ ਸੀਈਓ ਹਰੀਸ਼ ਚਵਾਨ ਅਤੇ ਹੋਰਨਾਂ ਸਮੇਤ ਪ੍ਰਮੁੱਖ ਉਦਯੋਗਪਤੀਆਂ, ਜਿਨ੍ਹਾਂ ਦੀ ਅੱਜ ਦੁਪਹਿਰ ਦੇ ਖਾਣੇ ਲਈ ਮੁੱਖ ਮੰਤਰੀ ਨੇ ਮੇਜ਼ਬਾਨੀ ਕੀਤੀ ਸੀ, ਨੂੰ ਦੱਸਿਆ ਕਿ ਸਾਡਾ ਮੁੱਖ ਧਿਆਨ ਪੰਜਾਬ ਨੂੰ ਉਦਯੋਗ-ਪੱਖੀ ਸੂਬਾ ਬਣਾਉਣ ਦੇ ਉਦੇਸ਼ ਨਾਲ ਨਿਰਵਿਘਨ ਉਦਯੋਗਿਕ ਵਿਕਾਸ ਲਈ ਪ੍ਰਵਾਨਿਤ ਪ੍ਰਕਿਰਿਆਵਾਂ ਨੂੰ ਹੋਰ ਸੁਚਾਰੂ ਬਣਾਉਣਾ ਹੈ।

 

Charanjit Singh ChanniCharanjit Singh Channi

 

ਸਨਅਤਾਂ ਨੂੰ ਉਨ੍ਹਾਂ ਦੇ ਵਪਾਰਕ ਉੱਦਮਾਂ ਨੂੰ ਚਲਾਉਣ ਵਿੱਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਖੇਤਰ ਨੂੰ ਡਿਵੈਲਪਿੰਗ ਕਾਟੇਜ ਅਤੇ ਛੋਟੇ ਉਦਯੋਗਾਂ ਦੇ ਵਿਕਾਸ 'ਤੇ ਕੇਂਦਰਤ ਕਰਨਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਕਿਸਾਨ ਭਾਈਚਾਰੇ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਚੰਨੀ ਨੇ ਕਿਹਾ, “ਜੇਕਰ ਤੁਸੀਂ ਸ਼ਕਤੀਸ਼ਾਲੀ ਹੋ ਤਾਂ ਪੰਜਾਬ ਮਜ਼ਬੂਤ ਹੋਵੇਗਾ”, ਉਨ੍ਹਾਂ ਕਿਹਾ ਕਿ ਖੇਤੀ ਅਧਾਰਤ ਉਦਯੋਗ ਖੇਤੀਬਾੜੀ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ ਕੁਸ਼ਲ ਕਾਮਿਆਂ ਦੀ ਕੋਈ ਕਮੀ ਨਹੀਂ ਹੋਵੇਗੀ ਕਿਉਂਕਿ ਸ੍ਰੀ ਚਮਕੌਰ ਸਾਹਿਬ ਵਿਖੇ ਇੱਕ ਸਕਿੱਲ ਯੂਨੀਵਰਸਿਟੀ ਸਥਾਪਤ ਕੀਤੀ ਜਾ ਰਹੀ ਹੈ।

 

Punjab CM Charanjit ChanniPunjab CM Charanjit Channi

ਮੁੱਖ ਮੰਤਰੀ ਨੇ ਕੈਬਨਿਟ ਮੰਤਰੀਆਂ, ਮੁੱਖ ਸਕੱਤਰ ਅਨਿਰੁਧ ਤਿਵਾੜੀ ਅਤੇ ਉੱਚ ਪ੍ਰਬੰਧਕੀ ਅਧਿਕਾਰੀਆਂ ਨਾਲ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਚੌਥੇ ਐਡੀਸ਼ਨ ਲਈ ਦੇਸ਼ ਦੇ ਸਾਰੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਅਤੇ ਉਹਨਾਂ ਨੇ ਇਹ ਸੰਮੇਲਨ ਇਸ ਸਾਲ 26 ਅਤੇ 27 ਅਕਤੂਬਰ ਨੂੰ ਆਯੋਜਿਤ ਕਰਨ ਦਾ ਐਲਾਨ ਕੀਤਾ। ਉੱਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ੋਅਪੀਸ ਈਵੈਂਟ ਨਿਵੇਸ਼ ਦੇ ਅਨੁਕੂਲ ਮਾਹੌਲ ਅਤੇ ਮਜ਼ਬੂਤ ਕਨੈਕਟੀਵਿਟੀ ਅਤੇ ਲੌਜਿਸਟਿਕਸ ਨੈਟਵਰਕ ਨੂੰ ਉਜਾਗਰ ਕਰਕੇ ਪੰਜਾਬ ਦੇ ਵਿਲੱਖਣ ਕਾਰੋਬਾਰੀ ਪ੍ਰਸਤਾਵ ਮਾਡਲ ਨੂੰ ਪੇਸ਼ ਕਰੇਗਾ।

ਉਨ੍ਹਾਂ ਨੇ ਉਦਯੋਗ ਦਿੱਗਜਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਉਦਯੋਗਪਤੀਆਂ ਦਾ ਸਾਥ ਦੇਵੇਗੀ ਅਤੇ ਉਨ੍ਹਾਂ ਨਾਲ ਮਿਲ ਕੇ ਉਚਿਤ ਨੀਤੀਆਂ ਤਿਆਰ ਕਰੇਗੀ। ਪੰਜਾਬ ਨੂੰ ਆਪਣੀ ਪੁਰਾਣੀ ਸ਼ਾਨ ਅਤੇ ਸਹੀ ਸਥਾਨ ਪ੍ਰਾਪਤ ਕਰਨ ਲਈ, ਸਾਨੂੰ ਆਪਣੇ ਨੌਜਵਾਨਾਂ ਲਈ ਉਦਯੋਗ ਰਾਹੀਂ ਲਾਭਦਾਇਕ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਿਰੰਤਰ ਵਿਕਾਸ ਦਾ ਟੀਕਾ ਹਾਸਲ ਕਰਨ ਲਈ ਸਾਨੂੰ ਤਕਨੀਕੀ ਮੁਹਾਰਤ ਦੀ ਵਰਤੋਂ ਕਰਨ ਅਤੇ ਪੰਜਾਬ ਤੋਂ ਬਾਹਰ ਸਥਾਪਿਤ ਉਦਯੋਗਿਕ ਉੱਦਮਾਂ ਬਾਰੇ ਜਾਣਨ ਦੀ ਵੀ ਲੋੜ ਹੈ।

ਪੰਜਾਬ ਅਧਾਰਤ ਉਦਯੋਗਾਂ ਨਾਲ ਸਰਗਰਮੀ ਨਾਲ ਜੁੜਣ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੰਮੇਲਨ ਦੇ ਉਦਘਾਟਨ ਸਮੁੱਚੇ ਭਾਰਤ ਦੇ ਉੱਘੇ ਉਦਯੋਗਪਤੀਆਂ ਨਾਲ ਮਿਲ ਕੇ ਵਰਚੁਅਲ ਤੌਰ ‘ਤੇ ਆਯੋਜਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਵਾਰ 27 ਅਕਤੂਬਰ ਨੂੰ ਲੁਧਿਆਣਾ ਵਿਖੇ ਸੂਬੇ ਦੀ  ਉਦਯੋਗਿਕ ਰਾਜਧਾਨੀ ਵਿੱਚ ਇੱਕ ਵਿਸ਼ੇਸ਼ ਸਟੇਟ ਸੈਸ਼ਨ ਆਯੋਜਿਤ ਕੀਤਾ ਜਾਵੇਗਾ।  ਉਹਨਾਂ ਕਿਹਾ ਕਿ ਦੇਸ਼ ਵਿੱਚ ਲੌਜਿਸਟਿਕਸ ਰੈਂਕਿੰਗ ਅਨੁਸਾਰ ਪੰਜਾਬ ਦੂਜੇ ਸਥਾਨ 'ਤੇ ਹੈ। ਉਨ੍ਹਾਂ ਨੇ ਵਪਾਰਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਨਿਵੇਸ਼ ਕਰਨ ਨੂੰ ਤਰਜ਼ੀਹ ਦੇਣ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬੇ ਵਿੱਚ ਉਦਯੋਗ ਨੂੰ ਇੱਕ ਬਹੁਤ ਹੀ ਮਜ਼ਬੂਤ ਅਤੇ ਨਿਰਵਿਘਨ ਉਦਯੋਗਿਕ ਈਕੋਸਿਸਟਮ ਅਤੇ ਮਾਹੌਲ ਪ੍ਰਦਾਨ ਕੀਤਾ ਜਾਵੇਗਾ।

ਉਨਾਂ ਨੂੰ ਸਰਗਰਮ ਸਰਕਾਰੀ ਸਹਾਇਤਾ ਦਾ ਭਰੋਸਾ ਦਿਵਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਧ ਤੋਂ ਵੱਧ ਨਿਵੇਸ਼ ਨੂੰ ਆਕਰਸ਼ਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਕਿਉਂਕਿ ਇਹ ਆਉਣ ਵਾਲੀਆਂ ਪੀੜੀਆਂ ਦੇ ਸਰਬਪੱਖੀ ਅਤੇ ਸਥਾਈ ਵਿਕਾਸ ਪ੍ਰਣਾਲੀ ਨੂੰ ਯਕੀਨੀ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਉਨਾਂ ਉਦਯੋਗ ਨੂੰ ਭਰੋਸਾ ਦਿਵਾਇਆ ਕਿ ਉਨਾਂ ਦੇ ਦਰਵਾਜੇ ਉਦਯੋਗਾਂ ਲਈ ਹਮੇਸ਼ਾਂ ਖੁੱਲੇ ਹਨ ਅਤੇ ਉਹ ਬੜੀ ਸਰਗਰਮੀ ਨਾਲ ਉਦਯੋਗ ਪੱਖੀ ਮਾਹੌਲ ਨਾਲ ਜੁੜਨਾ ਅਤੇ ਉਦਯੋਗ ਦੇ ਅਨੁਕੂਲ ਨੀਤੀਆਂ ਬਣਾਉਣਾ ਚਾਹੁੰਦੇ ਹਨ।

ਪੰਜਾਬ ਅਧਾਰਤ ਵੱਡੇ ਉਦਯੋਗਪਤੀਆਂ ਜਿਨਾਂ ਨੇ ਰੁਜ਼ਗਾਰ ਪੈਦਾ ਕਰਨ ਅਤੇ ਰਾਜ ਦੀ ਆਰਥਿਕਤਾ ਵਿੱਚ ਵਾਧਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਦੀ ਸ਼ਲਾਘਾ ਕਰਦਿਆਂ, ਉਨਾਂ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਤੇਜੀ ਨਾਲ ਉਦਯੋਗੀਕਰਨ ਉਨਾਂ ਦੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਨੇ ਆਪਣੇ ਆਪ ਨੂੰ ਦੇਸ਼ ਦੇ ਤੇਜੀ ਨਾਲ ਉੱਭਰ ਰਹੇ ਉਦਯੋਗਿਕ ਅਤੇ ਨਿਰਮਾਣ ਸ਼ਕਤੀ ਵਾਲੇ ਸੂਬਿਆਂ ਵਿੱਚੋਂ ਇੱਕ ਵਜੋਂ ਸਥਾਪਤ ਕੀਤਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਕੋਲ ਫੂਡ ਪ੍ਰੋਸੈਸਿੰਗ, ਖੇਤੀ ਮਸ਼ੀਨਰੀ ਅਤੇ ਆਟੋ ਕੰਪੋਨੈਂਟਸ, ਐਗਰੋ-ਬੇਸਡ ਪਾਰਟਸ, ਸਾਈਕਲ ਅਤੇ ਸਾਈਕਲ ਪਾਰਟਸ, ਸਪੋਰਟਸ ਸਮਾਨ, ਲਾਈਟ ਇੰਜੀਨੀਅਰਿੰਗ ਸਮਾਨ, ਮੈਟਲ ਐਂਡ ਅਲਾਇਜ, ਕੈਮੀਕਲ ਪ੍ਰੋਡਕਟਸ ਅਤੇ ਟੈਕਸਟਾਈਲ ਖੇਤਰਾਂ ਵਿੱਚ ਉਦਯੋਗਾਂ ਦਾ ਮਜਬੂਤ ਨੈਟਵਰਕ ਹੈ। 

ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਪੀਬੀਆਈਪੀ) ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਿਊਰੋ ਨੇ ਪੰਜਾਬ ਨੂੰ ਨਿਵੇਸ਼ ਦੇ ਮੋਹਰੀ ਸਥਾਨ ਵਜੋਂ ਉਭਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਬਿਊਰੋ ਨੂੰ ਇਨਵੈਸਟ ਇੰਡੀਆ ਅਤੇ ਆਈਐਫਸੀ (ਵਿਸਵ ਬੈਂਕ) ਦੁਆਰਾ ਘੋਸ਼ਿਤ ਕੀਤੇ ਗਏ ਦੇਸ਼ ਦੇ 20 ਰਾਜਾਂ ਵਿੱਚ ਨਿਵੇਸ਼ ਪ੍ਰਮੋਸ਼ਨ ਏਜੰਸੀਆਂ ਦੀ ਦਰਜਾਬੰਦੀ ਵਿੱਚ ਸਰਵੋਤਮ ਕਾਰਗੁਜਾਰੀ (ਉੱਚਤਮ ਸ੍ਰੇਣੀ) ਵਜੋਂ ਚੁਣਿਆ ਗਿਆ ਹੈ। ਉਨਾਂ ਅੱਗੇ ਐਲਾਨ ਕੀਤਾ ਕਿ ਇਨਵੈਸਟ ਪੰਜਾਬ ਨੂੰ ਆਉਣ ਵਾਲੇ ਸਮੇਂ ਵਿੱਚ ਵਧੇਰੇ ਸ਼ਕਤੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਉਦਯੋਗ ਆਪਣੀਆਂ ਸਾਰੀਆਂ ਪ੍ਰਵਾਨਗੀਆਂ ਲਈ ਇਸ ਇਕੱਲੀ ਏਜੰਸੀ ‘ਤੇ ਪੂਰੀ ਤਰਾਂ ਭਰੋਸਾ ਕਰ ਸਕਣ।

ਇਸ ਮੌਕੇ ਬੋਲਦਿਆਂ, ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੱਡੇ ਉਦਯੋਪਤੀਆਂ  ਨੂੰ ਭਰੋਸਾ ਦਿਵਾਇਆ ਕਿ ਉਨਾਂ ਦੀ ਸੂਬੇ ਦੀ ਅਫਸਰਸ਼ਾਹੀ ਅਤੇ ਰਾਜਨੀਤਿਕ ਵਰਗ ਤੱਕ ਸਿੱਧੀ ਪਹੁੰਚ ਹੋਵੇਗੀ ਜਿਸ ਨਾਲ ਪੰਜਾਬ ਵਿੱਚ ਕਾਰੋਬਾਰ ਕਰਨ ਵਿੱਚ ਅਸਾਨੀ  ਹੋਵੇਗੀ। ਉਨਾਂ ਅੱਗੇ ਕਿਹਾ ਕਿ ਪੱਟੀ -ਮਖੂ ਰੇਲ ਲਿੰਕ ਸਥਾਪਤ ਕਰਨ ਤੋਂ ਇਲਾਵਾ ਫੋਕਲ ਪੁਆਇੰਟ ਬਣਾਉਣਾ ਸਾਡੀ ਪ੍ਰਮੁੱਖ ਤਰਜੀਹ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੁਰਾਣੇ ਨਿਵੇਸ਼ਕਾਂ ਦੇ ਨਾਲ ਨਾਲ ਨਵੇਂ ਨਿਵੇਸ਼ਕਾਂ ਨੇ ਰਾਜ ਵਿੱਚ ਜੋ ਭਰੋਸਾ ਦਿਖਾਇਆ ਹੈ ਉਸਨੂੰ ਕਾਇਮ ਰੱਖਣਾ ਬਹੁਤ ਜਰੂਰੀ ਹੈ। 

ਉਦਯੋਗ ਅਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਪ੍ਰਮੁੱਖ ਉਦਯੋਗਪਤੀਆਂ ਦਾ ਪੰਜਾਬ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਆਗਾਮੀ ਨਿਵੇਸ਼ਕ ਸੰਮੇਲਨ ਉਦਯੋਗ ਜਗਤ  ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਗੱਲਬਾਤ ਕਰਨ ਦਾ ਇੱਕ ਵਧੀਆ ਮੌਕਾ ਹੋਵੇਗਾ ਤਾਂ ਜੋ ਪੰਜਾਬ ਦੇ ਵਿਕਾਸ ਦੀ ਕਹਾਣੀ ਵਿੱਚ ਮੁਕੰਮਲ ਯੋਗਦਾਨ ਪਾਇਆ ਜਾ ਸਕੇ। ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਬਠਿੰਡਾ ਵਿੱਚ ਪੈਟਰੋ-ਕੈਮੀਕਲ ਸੈਕਟਰ ਵਿੱਚ ਸੰਭਾਵਨਾਵਾਂ ਤਲਾਸ਼ਣ ਦੇ ਨਾਲ-ਨਾਲ ਰਾਜ ਵਿੱਚ ਉਦਯੋਗਿਕ ਖੇਤਰ ਬਣਾਉਣ ਦਾ ਵਿਚਾਰ ਪੇਸ਼ ਕੀਤਾ। ਮੁੱਖ ਸਕੱਤਰ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਮਾਲ ਸਕੇਲ ਫੂਡ ਇੰਡਸਟਰੀ ਨੂੰ ਉਤਸ਼ਾਹਤ ਕਰਨ ‘ਤੇ ਵੀ ਧਿਆਨ ਦੇ ਰਹੀ ਹੈ।

ਵਰਧਮਾਨ ਸਮੂਹ ਦੇ ਸਚਿਤ ਜੈਨ ਨੇ ਪੰਜਾਬ ਵਿੱਚ ਕਾਰਜ ਸੱਭਿਆਚਾਰ ਦੀ ਸਲਾਘਾ ਕਰਦਿਆਂ ਕਿਹਾ ਕਿ ਉਦਯੋਗਿਕ ਸਰੋਕਾਰਾਂ ਨਾਲ ਬਿਹਤਰ ਸੜਕ ਸੰਪਰਕ ਤੋਂ ਇਲਾਵਾ ਰਾਜ ਵਿੱਚ ਬਿਜਲੀ ਦੀ ਲਾਗਤ ਵਾਜਬ ਹੋਣੀ ਚਾਹੀਦੀ ਹੈ। ਉਨਾਂ ਨੇ ਖਾਸ ਤੌਰ ‘ਤੇ ਲੁਧਿਆਣਾ ਦੇ ਨਾਗਰਿਕ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕਿਹਾ ਜੋ ਕਿ ਰਾਜ ਦਾ ਉਦਯੋਗਿਕ ਕੇਂਦਰ ਹੈ। ਪੰਕਜ ਮੁੰਜਾਲ ਨੇ ਈ-ਸਾਈਕਲਾਂ ‘ਤੇ ਭਵਿੱਖ ਦੇ ਸੰਕਲਪ ਵਜੋਂ ਜੋਰ ਦਿੱਤਾ ਅਤੇ ਨਾਲ ਹੀ ਰਾਜ ਵਿੱਚ ਖੋਜ ਅਤੇ ਵਿਕਾਸ ਨੂੰ ਹੁਲਾਰਾ ਦਿੱਤਾ।

ਕ੍ਰੇਮਿਕਾ ਗਰੁੱਪ ਦੇ ਅਨੂਪ ਵੈਕਟਰ ਨੇ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਹੁਲਾਰਾ ਦੇਣ ਲਈ ਇੱਕ ਵੱਖਰੀ ਨੀਤੀ ਦੀ ਮੰਗ ਕੀਤੀ। ਨਿਊ ਸਵੈਨ ਗਰੁਪ ਦੇ ਉਪਕਾਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੇ ਹੁਨਰ ਨੂੰ ਉਦਯੋਗਿਕ ਖੇਤਰ ਦੀਆਂ ਬਦਲਦੀਆਂ ਲੋੜਾਂ ਦੇ ਅਨੁਸਾਰ ਰੁਜਗਾਰ ਦੇ ਯੋਗ ਬਣਾਉਣ ਦੇ ਨਾਲ -ਨਾਲ ਰਾਜ ਦੇ ਪੌਲੀਟੈਕਨਿਕ ਕਾਲਜਾਂ ਵਿੱਚ ਤਕਨੀਕੀ ਸਿੱਖਿਆ ਨੂੰ ਅਪਗ੍ਰੇਡ ਕਰਨਾ ਵੀ ਲਾਜਮੀ ਹੈ। ਵਿਕਟਰ ਟੂਲਸ ਤੋਂ ਅਸਵਨੀ ਨੇ ਮੁੰਦਰਾ ਬੰਦਰਗਾਹ ਅਤੇ ਮੁੰਬਈ ਨਾਲ ਬਿਹਤਰ ਸੰਪਰਕ ਲਈ ਪੱਟੀ-ਮਖੂ ਰੇਲ ਲਿੰਕ ਦੀ ਮੁਹਿੰਮ ਦੀ ਮੰਗ ਕੀਤੀ ਜਿਸ ਨਾਲ 250 ਕਿਲੋਮੀਟਰ ਦਾ ਫਰਕ ਪਿਆ।

ਸੁਖਮੀਤ ਸਟਾਰਚ ਅਤੇ ਕੈਮੀਕਲਜ ਦੇ ਭਵਦੀਪ ਸਰਦਾਨਾ ਨੇ ਸਟੀਲ, ਟੈਕਸਟਾਈਲ ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਮਜਬੂਤ ਕਰਨ ਲਈ ਇੱਕ ਕੇਸ ਤਿਆਰ ਕੀਤਾ। ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਨਿਰਯਾਤ ਸੈੱਲ ਤੋਂ ਇਲਾਵਾ ਲੋੜੀਂਦਾ ਨਿਰਯਾਤ ਕੇਂਦਰ ਬਣਾਉਣ ਦੀ ਮੰਗ ਕੀਤੀ ਅਤੇ ਨਾਲ ਹੀ ਖਾਸ ਯੋਜਨਾਵਾਂ ਬਣਾਉਣ, ਰੁਜਗਾਰ ਪੈਦਾ ਕਰਨ ‘ਤੇ ਕੇਂਦਰਤ ਉਦਯੋਗਾਂ ਦੀ ਸਿਰਜਣਾ ਲਈ ਹਰੇਕ ਜਿਲੇ ਦੀ ਸਮਰੱਥਾ ਤਲਾਸ਼ਣ ਦੀ ਮੰਗ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM

ਕਿਸਾਨ ਦੀ ਮੌਤ ਮਗਰੋਂ ਰਾਜਪੁਰਾ 'ਚ ਇਕੱਠੇ ਹੋ ਗਏ ਸਾਰੇ ਕਿਸਾਨ ਆਗੂ, ਲੈ ਲਿਆ ਵੱਡਾ ਫ਼ੈਸਲਾ!…

05 May 2024 8:42 AM

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM
Advertisement