ਵਿਰਸਾ ਸੰਭਲ ਮੰਚ ਦੇ ਸੂਬਾ ਸੰਪਰਕ ਮੁਖੀ ਰਜਤ ਸੂਦ ਨੇ ਕੀਤਾ ਫਿਲਮ 'ਆਦਿਪੁਰਸ਼' ਦਾ ਵਿਰੋਧ
Published : Oct 4, 2022, 6:52 pm IST
Updated : Oct 4, 2022, 6:52 pm IST
SHARE ARTICLE
Rajat Sood, state contact head of Virsa Sambhal Manch, opposed the film 'Adipurush'.
Rajat Sood, state contact head of Virsa Sambhal Manch, opposed the film 'Adipurush'.

ਸੈਂਸਰ ਬੋਰਡ ਨੂੰ ਫਿਲਮ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਕੀਤੀ ਅਪੀਲ 

ਮੁਹਾਲੀ : ਵਿਰਸਾ ਸੰਭਲ ਮੰਚ ਦੇ ਸੂਬਾ ਸੰਪਰਕ ਮੁਖੀ ਰਜਤ ਸੂਦ ਨੇ ਫਿਲਮ 'ਆਦਿਪੁਰਸ਼' ਦਾ ਵਿਰੋਧ ਕੀਤਾ ਹੈ। ਉਨ੍ਹਾਂ ਫਿਲਮ ਦਾ ਟੀਜ਼ਰ ਦੇਖ ਕੇ ਅਫਸੋਸ ਜਤਾਇਆ ਅਤੇ ਕਿਹਾ ਕਿ ਫਿਲਮ ਦੇ ਟੀਜ਼ਰ ਨੂੰ ਦੇਖ ਕੇ ਹਿੰਦੂਆਂ 'ਚ ਗੁੱਸਾ ਪੈਦਾ ਹੋ ਗਿਆ ਹੈ।  ਦੱਸ ਦੇਈਏ ਕਿ ਇਸ ਫਿਲਮ 'ਚ ਰਾਵਣ ਦੇ ਕਿਰਦਾਰ 'ਚ ਸੈਫ ਅਲੀ ਖਾਨ ਅਤੇ ਸ਼੍ਰੀਰਾਮ ਦੀ ਭੂਮਿਕਾ 'ਚ ਪ੍ਰਭਾਸ ਨਜ਼ਰ ਆਉਣਗੇ। ਉਨ੍ਹਾਂ ਨੇ ਫਿਲਮ 'ਤੇ ਟਿਪਣੀ ਕਰਦਿਆਂ ਕਿਹਾ, ''ਸੈਫ ਅਲੀ ਖਾਨ ਆਪਣੇ ਪਹਿਰਾਵੇ ਤੋਂ ਰਾਵਣ ਘੱਟ ਅਤੇ ਇਸਲਾਮਿਕ ਅੱਤਵਾਦੀ ਜ਼ਿਆਦਾ ਲੱਗਦੇ ਹਨ।''

ਉਨ੍ਹਾਂ ਅੱਗੇ ਕਿਹਾ ਕਿ ਦੁਸਹਿਰੇ ਵਾਲੇ ਦਿਨ ਇੱਕ ਪ੍ਰਤੀਕ ਵਜੋਂ ਰਾਵਣ ਦੇ ਪੁਤਲੇ ਦੇ ਰੂਪ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਮਾਇਆ ਆਦਿ ਵਿਕਾਰਾਂ ਨੂੰ ਸਾੜਿਆ ਜਾਂਦਾ ਹੈ। ਰਾਮਾਇਣ ਦੇ ਅੱਖਰਾਂ ਨਾਲ ਛੇੜਛਾੜ ਕਰਨਾ ਡਾਇਰੈਕਟਰ ਨੂੰ ਮਹਿੰਗਾ ਪਵੇਗਾ। ਅਜਿਹੀ ਫਿਲਮ ਸਿਨੇਮਾ ਘਰਾਂ ਵਿੱਚ ਨਹੀਂ ਚੱਲਣ ਦਿੱਤੀ ਜਾਵੇਗੀ।

ਉਨ੍ਹਾਂ ਨਿਰਦੇਸ਼ਕਾਂ ਨੂੰ ਆਪਣੀ ਗਲਤੀ ਸੁਧਾਰਨ ਦੀ ਚਿਤਾਵਨੀ ਦਿੱਤੀ ਹੈ ਅਤੇ ਨਾਲ ਹੀ ਸੈਂਸਰ ਬੋਰਡ ਨੂੰ ਫਿਲਮ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਅਤੇ ਸਾਰੀਆਂ ਕਾਪੀਆਂ ਆਪਣੇ ਕਬਜ਼ੇ ਵਿਚ ਲੈਣ ਦੀ ਬੇਨਤੀ ਕੀਤੀ ਹੈ। ਰਜਤ ਸੂਦਨੇ ਗ੍ਰਹਿ ਮੰਤਰੀ ਨੂੰ ਫਿਲਮ ਨਿਰਮਾਤਾ ਅਤੇ ਸੈਫ ਅਲੀ ਖਾਨ ਖਿਲਾਫ ਐਫਆਈਆਰ ਦਰਜ ਕਰਨ ਦੀ ਬੇਨਤੀ ਕੀਤੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement