Bathinda News: ਪਿਓ ਨੇ ਨਸ਼ੇੜੀ ਪੁੱਤ ਦਾ ਸਿਰ ’ਚ ਫੌਹੜਾ ਮਾਰ ਕੇ ਕੀਤਾ ਕਤਲ
Published : Oct 4, 2024, 4:56 pm IST
Updated : Oct 4, 2024, 4:56 pm IST
SHARE ARTICLE
Father killed his son Sandoha Bathinda News
Father killed his son Sandoha Bathinda News

Bathinda News: ਨਸ਼ੇ ਕਰਨ ਲਈ ਪਿਓ ਤੋਂ ਮੰਗਦਾ ਸੀ ਪੈਸੇ

Father killed his son Sandoha Bathinda News: ਬਠਿੰਡਾ ਜ਼ਿਲ੍ਹੇ ਦੇ ਹਲਕਾ ਮੌੜ ਮੰਡੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਸੰਦੋਹਾ ਵਿਚ ਇਕ ਪਿਓ ਨੇ ਆਪਣੇ ਹੀ ਨਸ਼ੇੜੀ ਪੁੱਤ ਦਾ ਸਿਰ ਵਿਚ ਫੌਹੜਾ ਮਾਰ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਗੁਰਸੇਵਕ ਸਿੰਘ (26) ਪੁੱਤਰ ਹੁਸ਼ਿਆਰ ਸਿੰਘ ਵਾਸੀ ਸੰਦੋਹਾ ਵਜੋਂ ਹੋਈ ਹੈ।

ਇਸ ਸੰਬੰਧੀ ਮੌੜ ਮੰਡੀ ਦੇ ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਤੇ ਅਸੀਂ ਘਟਨਾ ਸਥਾਨ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਹੁਸ਼ਿਆਰ ਸਿੰਘ ਦੀ ਘਰਵਾਲੀ ਮੂਰਤੀ ਕੌਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਮ੍ਰਿਤਕ ਨਸ਼ੇ ਪੱਤੇ, ਗੋਲੀਆਂ, ਕੈਪਸੂਲ ਸਮੇਤ ਚਿੱਟੇ ਦਾ ਨਸ਼ਾ ਕਰਦਾ ਸੀ ਤੇ ਉਹ ਆਪਣੇ ਪਿਤਾ ਤੋਂ ਪੈਸੇ ਮੰਗਦਾ ਸੀ ਤੇ ਇਸ ਕਾਰਨ ਬੀਤੀ ਰਾਤ ਉਹ ਆਪਣੀ ਮਾਤਾ ਨਾਲ ਲੜਨ ਲੱਗ ਪਿਆ ਤੇ ਪਿਤਾ ਪੁੱਤਰ ਵਿਚ ਵੀ ਝਗੜਾ ਸ਼ੁਰੂ ਹੋ ਗਿਆ। ਪਿਤਾ ਨੇ ਉਸ ਦੇ ਸਿਰ ’ਤੇ ਫੌਹੜੇ ਦੇ ਵਾਰ ਕੀਤੇ, ਜਿਸ ਨਾਲ ਗੁਰਸੇਵਕ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ । ਉਨ੍ਹਾਂ ਕਿਹਾ ਕਿ ਮਿ੍ਰਤਕ ਦੀ ਪਤਨੀ ਦੇ ਬਿਆਨ ਵੀ ਦਰਜ ਕੀਤੇ ਗਏ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement