ਹਿੰਦੂ ਲੜਕੀ ਦਾ ਬਣਾਇਆ ਲੋਗੋ ਬਣਿਆ ਪ੍ਰਕਾਸ਼ ਪੁਰਬ ਦੀ ਸ਼ਾਨ
Published : Nov 4, 2019, 5:34 pm IST
Updated : Nov 4, 2019, 5:38 pm IST
SHARE ARTICLE
The Hindu girl's logo becomes the glory of Prakash Prabhu
The Hindu girl's logo becomes the glory of Prakash Prabhu

ਇਸ਼ਤਿਹਾਰਾਂ ਤੇ ਸਿੱਕਿਆਂ ’ਤੇ ਕੀਤੀ ਜਾ ਰਹੀ ਲੋਗੋ ਦੀ ਵਰਤੋਂ

ਚੰਡੀਗੜ੍ਹ: ਚੰਡੀਗੜ੍ਹ ਦੀ ਰਹਿਣ ਵਾਲੀ ਤੁਲਸੀ ਸ਼ਰਮਾ ਜਿਸ ਨੇ ਸ਼ਾਇਦ ਕਦੇ ਇਹ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਵੱਲੋਂ ਡਿਜ਼ਾਈਨ ਕੀਤਾ ਗਿਆ ਲੋਗੋ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਕਰਵਾਏ ਜਾ ਰਹੇ ਸਮਾਗਮਾਂ ਵਿਚ ਪੂਰੀ ਦੁਨੀਆ ਵਿਚ ਚਮਕੇਗਾ। ਜੀ ਹਾਂ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਜੋ ਬੈਨਰ, ਪੈਂਫਲਿਟ ਤੇ ਬੋਰਡ ਬਣਵਾਏ ਗਏ ਹਨ। ਉਨ੍ਹਾਂ ਵਿਚ ਇਸ ਲੋਗੋ ਦੀ ਹੀ ਵਰਤੋਂ ਕੀਤੀ ਗਈ ਹੈ।

TulsiTulsi

ਇਸ ਤੋਂ ਇਲਾਵਾ ਸੋਨੇ ਤੇ ਚਾਂਦੀ ਦੇ ਜੋ ਸਿੱਕੇ ਲਾਂਚ ਕੀਤੇ ਗਏ ਹਨ। ਉਨ੍ਹਾਂ ’ਤੇ ਵੀ ਇਸ ਤੁਲਸੀ ਸ਼ਰਮਾ ਵੱਲੋਂ ਬਣਾਏ ਗਏ ਲੋਗੋ ਦੀ ਵਰਤੋਂ ਕੀਤੀ ਗਈ ਹੈ। ਪੰਜਾਬ ਦੇ ਸੈਰ-ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨਿਚਰਵਾਰ ਨੂੰ ਪ੍ਰਕਾਸ਼ ਪੁਰਬ ’ਤੇ ਇਕ ਬੈਚ ਵੀ ਲਾਂਚ ਕੀਤਾ। ਇਸ ਵਿਚ ਵੀ ਤੁਲਸੀ ਵੱਲੋਂ ਡਿਜ਼ਾਈਨ ਕੀਤਾ ਹੋਇਆ ਲੋਗੋ ਲਗਾਇਆ ਗਿਆ।

LogoLogo

ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲੀ ਤੁਲਸੀ ਸ਼ਰਮਾ ਦਾ ਪਰਿਵਾਰ ਮੂਲ ਰੂਪ ਵਿਚ ਬਿਹਾਰ ਦੇ ਭਾਗਲਪੁਰ ਦਾ ਰਹਿਣ ਵਾਲਾ ਹੈ ਜੋ ਇਸ ਸਮੇਂ ਚੰਡੀਗੜ੍ਹ ਦੇ ਸੈਕਟਰ-56 ਸਥਿਤ ਪਲਸੌਰਾ ਵਿਚ ਰਹਿ ਰਿਹਾ ਹੈ। ਤੁਲਸੀ ਦੇ ਪਿਤਾ ਕਿਸ਼ੋਰ ਸ਼ਰਮਾ ਤਰਖਾਣੇ ਦਾ ਕੰਮ ਕਰਦੇ ਨੇ ਤੇ ਮਾਤਾ ਮੰਜੂ ਦੇਵੀ ਘਰੇਲੂ ਔਰਤ ਹੈ। ਚੰਡੀਗੜ੍ਹ ਵਿਚ ਆਪਣੇ ਪਰਿਵਾਰ ਨਾਲ ਰਹਿੰਦੀ ਤੁਲਸੀ ਸੈਕਟਰ-10 ਸਥਿਤ ਆਰਟ ਕਾਲਜ ਦੀ ਵਿਦਿਆਰਥਣ ਰਹਿ ਚੁੱਕੀ ਹੈ ਅਤੇ ਹੁਣ ਉਹ ਆਈਆਈਟੀ ਦੀ ਤਿਆਰੀ ਕਰ ਰਹੀ ਹੈ।

PhotoPhoto

ਤੁਲਸੀ ਸ਼ਰਮਾ ਨੇ ਆਰਟ ਕਾਲਜ ਤੋਂ ਇਸੇ ਸਾਲ ਹੀ ਮਾਸਟਰ ਡਿਗਰੀ ਪੂਰੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਇਸ਼ਤਿਹਾਰਾਂ ਵਿਚ ਤੁਲਸੀ ਵੱਲੋਂ ਬਣਾਏ ਲੋਗੋ ਦੀ ਵਰਤੋਂ ਹੋਣ ’ਤੇ ਤੁਲਸੀ ਤੇ ਉਸ ਦਾ ਪਰਿਵਾਰ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਇਸ ਲੋਗੋ ਦੇ ਲਈ ਤੁਲਸੀ ਸ਼ਰਮਾ ਨੂੰ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ 21 ਹਜ਼ਾਰ ਰੁਪਏ ਦਾ ਨਕਦ ਪੁਰਸਕਾਰ ਵੀ ਮਿਲ ਚੁੱਕਿਆ ਹੈ।

PhotoPhoto

ਦਰਅਸਲ ਪਿਛਲੇ ਸਾਲ ਪੰਜਾਬ ਦੇ ਸੈਰ ਸਪਾਟਾ ਮੰਤਰੀ ਰਹੇ ਨਵਜੋਤ ਸਿੱਧੂ ਵੱਲੋਂ ਕਾਲਜ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਥੀਮ ਨੂੰ ਲੈ ਕੇ ਮੁਕਾਬਲਾ ਕਰਵਾਇਆ ਗਿਆ ਸੀ ਜਿਸ ਵਿਚ ਬਹੁਤ ਸਾਰਿਆਂ ਨੇ ਆਪੋ ਆਪਣੇ ਲੋਗੋ ਤਿਆਰ ਕੀਤੇ ਪਰ ਉਨ੍ਹਾਂ ਸਾਰਿਆਂ ਵਿਚ ਤੁਲਸੀ ਦੇ ਲੋਗੋ ਚੁਣਿਆ ਗਿਆ ਸੀ। ਦੱਸ ਦਈਏ ਕਿ ਤੁਲਸੀ ਸ਼ਰਮਾ ਇਕ ਮੱਧ ਵਰਗੀ ਪਰਿਵਾਰ ਵਿਚੋਂ ਹੈ। ਉਸ ਦਾ ਪਰਿਵਾਰ ਚੰਡੀਗੜ੍ਹ ਵਿਚ ਕਾਫ਼ੀ ਸਾਲ ਪਹਿਲਾਂ ਰੁਜ਼ਗਾਰ ਦੇ ਸਿਲਸਿਲੇ ਵਿਚ ਆਇਆ ਸੀ। ਪਰਿਵਾਰ ਵਿਚ ਮਾਤਾ ਪਿਤਾ ਤੋਂ ਇਲਾਵਾ ਉਹ ਚਾਰ ਭੈਣ-ਭਰਾ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement