
ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਔਰਤਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਸਨਮਾਨਿਤ ਕੀਤਾ ਗਿਆ। ਫਾਸਟ ਫੂਡ ਚੇਨ ਮੈਕਡਾਨਲਡਸ ਨੇ ਵੀ ਅਨੋਖੇ ਤਰੀਕੇ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਸੈਲੀਬ੍ਰੇਟ ਕੀਤਾ। ਮੈਕਡਾਨਲਡਸ ਨੇ ਔਰਤਾਂ ਦੇ ਸਨਮਾਨ ਵਿਚ ਆਪਣਾ ਲੋਗੋ ਹੀ ਉਲਟਾ ਕਰ ਦਿੱਤਾ। ਉਲਟੇ ਲੋਗੋ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ। ਕੁਝ ਲੋਕਾਂ ਨੇ ਇਸਦੀ ਤਾਰੀਫ ਕੀਤੀ ਤਾਂ ਕੁਝ ਨੇ ਇਸਨੂੰ ਪੀ.ਆਰ. ਸਟੰਟ ਦੱਸਿਆ।
ਮੈਕਡਾਨਲਡਸ ਗਲੋਬਲ ਚੀਫ ਡਾਇਵਰਸਿਟੀ ਅਫ਼ਸਰ ਵੇਂਡੀ ਲੁਈਸ ਨੇ ਮੀਡੀਆ ਨੂੰ ਦੱਸਿਆ, ਦੁਨੀਆਭਰ ਦੀਆਂ ਔਰਤਾਂ ਦੇ ਨਾਲ ਮਹਿਲਾ ਦਿਵਸ ਮਨਾਉਣ ਲਈ ਬਰੈਂਡ ਦੇ ਇਤਿਹਾਸ ਵਿਚ ਪਹਿਲੀ ਵਾਰ ਅਸੀਂ ਆਪਣੇ ਲੋਗੋ ਨੂੰ ਇਕ ਦਿਨ ਲਈ 8 ਮਾਰਚ ਨੂੰ ਉਲਟਾ ਯਾਨੀ M ਤੋਂ W ਕਰਨ ਦਾ ਫੈਸਲਾ ਕੀਤਾ।
ਵੇਂਡੀ ਲੁਈਸ ਨੇ ਕਿਹਾ ਕਿ ਅਸੀ ਆਪਣੇ ਗੋਲਡਨ ਅੱਖਰ ਦੇ ਲੋਗੋ ਨੂੰ ਉਲਟਾ ਕਰਕੇ ਉਨ੍ਹਾਂ ਔਰਤਾਂ ਦੇ ਪ੍ਰਤੀ ਸਨਮਾਨ ਜਤਾਉਣਾ ਚਾਹੁੰਦੇ ਹਨ ਜੋ ਆਪਣੇ - ਆਪਣੇ ਖੇਤਰ ਵਿਚ ਚੰਗਾ ਕੰਮ ਕਰ ਰਹੀਆਂ ਹਨ।
ਹਾਲਾਂਕਿ ਇਕ ਰਿਪੋਰਟ ਦੇ ਮੁਤਾਬਕ, ਇਹ ਲੋਗੋ McDonald's ਦੇ ਸਿਰਫ ਅਮਰੀਕਾ ਸਥਿਤ ਇਕ ਸਟੋਰ 'ਤੇ ਉਲਟਾ ਕੀਤਾ ਗਿਆ ਹੈ। ਦੱਸ ਦੇਈਏ ਕਿ ਅਮਰੀਕਾ ਵਿਚ 10 ਵਿਚੋਂ 6 McDonald's ਦੀ ਮੈਨੇਜਰ ਔਰਤਾਂ ਹਨ।
ਕੰਪਨੀ ਦੇ ਇਸ ਫੈਸਲੇ ਦੇ ਪੱਖ ਵਿਚ ਕੁਝ ਲੋਕਾਂ ਨੇ ਲਿਖਿਆ ਕਿ ਇਹ ਆਇਡੀਆ ਸਹੀ ਮਾਇਨੇ ਵਿਚ ਤਾਰੀਫ ਦੇ ਕਾਬਿਲ ਹੈ ਉਥੇ ਹੀ ਕੁਝ ਸੋਸ਼ਲ ਮੀਡੀਆ ਯੂਜਰਸ ਨੂੰ ਇਹ ਰਾਸ ਨਹੀਂ ਆਇਆ ਅਤੇ ਉਨ੍ਹਾਂ ਨੇ ਇਸ ਕਦਮ ਨੂੰ ਸਸਤਾ ਪੀ.ਆਰ. ਸਟੰਟ ਕਰਾਰ ਦਿੱਤਾ।